12.38C Vancouver
ADS

Jul 2, 2026 2:51 PM - Connect Newsroom - Jasmine Singh with files from The Canadian Press

ਓਟਾਵਾ ਵਿੱਚ ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਐਡਮਿੰਟਨ ਦੌਰਾ ਰੱਦ

Share On
prime-minister-mark-carney-cancels-edmonton-address-after-severe-weather-delays-ottawa-departure
Prime Minister Mark Carney delivers his Canada Day address in Ottawa on July 1, 2026. His planned speech in Edmonton the following day was cancelled after severe weather delayed his departure from Ottawa. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਬੀਤੇ ਕੱਲ੍ਹ ਐਡਮਿੰਟਨ ਵਿਖੇ ਕੈਨੇਡੀਅਨ ਏਕਤਾ ਦਾ ਸੁਨੇਹਾ ਦੇਣ ਦਾ ਤੈਅ ਪ੍ਰੋਗਰਾਮ ਓਟਾਵਾ ਵਿੱਚ ਆਏ ਭਾਰੀ ਤੂਫ਼ਾਨ ਅਤੇ ਖ਼ਰਾਬ ਮੌਸਮ ਕਾਰਨ ਰੱਦ ਕਰਨਾ ਪਿਆ। ਮੌਸਮ ਦੀ ਖ਼ਰਾਬੀ ਕਾਰਨ ਪ੍ਰਧਾਨ ਮੰਤਰੀ ਦੇ ਹਵਾਈ ਜਹਾਜ਼ ਨੂੰ ਸਮੇਂ ਸਿਰ ਉਡਾਣ ਭਰਨ ਦੀ ਇਜਾਜ਼ਤ ਨਹੀਂ ਮਿਲ ਸਕੀ।

ਜ਼ਿਕਰਯੋਗ ਹੈ ਕਿ ਐਲਬਰਟਾ ਦੇ ਲੋਕ ਇਸੇ ਸਾਲ ਫਾਲ ਵਿੱਚ ਕੈਨੇਡਾ ਨਾਲ ਰਹਿਣ ਜਾਂ ਵੱਖ ਹੋਣ ਸਬੰਧੀ ਇੱਕ ਅਹਿਮ ਰਿਫਰੈਂਡਮ ਵਿੱਚ ਵੋਟ ਪਾਉਣ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਓਟਾਵਾ ਵਿਖੇ ਕੈਨੇਡਾ ਡੇਅ ਦੇ ਆਪਣੇ ਭਾਸ਼ਣ ਦੌਰਾਨ ਦੇਸ਼ ਵਾਸੀਆਂ ਨੂੰ ਇੱਕਜੁੱਟ ਰਹਿਣ ਦੀ ਜ਼ੋਰਦਾਰ ਅਪੀਲ ਕੀਤੀ।ਬੁੱਧਵਾਰ ਦੁਪਹਿਰ ਤੋਂ ਹੀ ਓਟਾਵਾ ਵਿੱਚ ਤੇਜ਼ ਹਵਾਵਾਂ, ਭਾਰੀ ਮੀਂਹ ਨਾਲ ਜ਼ਬਰਦਸਤ ਤੂਫ਼ਾਨ ਚੱਲ ਰਿਹਾ ਸੀ।

ਪ੍ਰਧਾਨ ਮੰਤਰੀ ਕਾਰਨੀ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਓਟਾਵਾ ਵਿੱਚ ਮੌਸਮ ਬੇਹੱਦ ਖ਼ਰਾਬ ਹੋਣ ਕਰਕੇ ਉਨ੍ਹਾਂ ਦਾ ਜਹਾਜ਼ ਉਡਾਣ ਨਹੀਂ ਭਰ ਸਕਿਆ। ਨਿਰਧਾਰਿਤ ਸਮੇਂ ਸਿਰ ਪਹੁੰਚਣਾ ਅਸੰਭਵ ਹੋਣ ਕਾਰਨ ਐਡਮਿੰਟਨ ਵਿੱਚ ਹੋਣ ਵਾਲਾ ਉਨ੍ਹਾਂ ਦਾ ਅਹਿਮ ਭਾਸ਼ਣ ਆਖ਼ਰਕਾਰ ਰੱਦ ਕਰਨਾ ਪਿਆ।

Latest news

langley-school-district-bans-e-scooters-and-e-bikes-on-school-grounds
Punjabi

ਲੈਂਗਲੀ ਸਕੂਲ ਡਿਸਟ੍ਰਿਕਟ ਨੇ ਈ-ਸਕੂਟਰ ਤੇ ਈ-ਬਾਈਕਸ ’ਤੇ ਲਗਾਈ ਪਾਬੰਦੀ

ਬੀ.ਸੀ. ਦੀ ਲੈਂਗਲੀ ਸਕੂਲ ਡਿਸਟ੍ਰਿਕਟ ਨੇ ਨਵੇਂ ਅਕੈਡਮਿਕ ਸਾਲ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਈ-ਸਕੂਟਰ ਅਤੇ ਈ-ਬਾਈਕ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਨਵੇਂ ਨਿਯਮ ਡਿਸਟ੍ਰਿਕਟ ਦੇ ਸਾਰੇ elementary, ਮਿਡਲ ਅਤੇ ਸੈਕੰਡਰੀ ਸਕੂਲਾਂ 'ਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।
behbal-kalan-firing-case-sukhbir-badal-summoned-again-by-sit-questioning-set-for-september-11
Punjabi

ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ SIT ਦਾ ਮੁੜ ਸੰਮਨ, 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ

ਪੰਜਾਬ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸੰਮਨ ਭੇਜਿਆ ਹੈ। ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਤੋਂ 11 ਸਤੰਬਰ ਨੂੰ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ 20 ਜੁਲਾਈ ਨੂੰ ਸਿੱਟ ਅੱਗੇ ਪੇਸ਼ ਹੋਏ ਸਨ। ਹੁਣ 11 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਸੱਦਿਆ ਗਿਆ ਹੈ।
canada-and-eu-to-unite-against-u-s-china-global-dominance
Punjabi

ਅਮਰੀਕਾ-ਚੀਨ ਦੇ ਦਬਦਬੇ ਖ਼ਿਲਾਫ਼ ਕੈਨੇਡਾ ਤੇ ਯੂਰਪੀ ਯੂਨੀਅਨ ਹੋਣਗੇ ਇੱਕਜੁੱਟ

ਕੈਨੇਡਾ ਅਤੇ ਯੂਰਪੀ ਯੂਨੀਅਨ ਮਿਲ ਕੇ ਅਮਰੀਕਾ ਤੇ ਚੀਨ ਦੇ ਗਲੋਬਲ ਦਬਦਬੇ ਦਾ ਟਾਕਰਾ ਕਰਨ ਲਈ ਵਪਾਰ ਤੋਂ ਲੈ ਕੇ ਸੁਰੱਖਿਆ ਤੱਕ ਇੱਕ ਨਵੇਂ ਰਣਨੀਤਕ ਗਠਜੋੜ ਬਣਾਉਣ ਦੀ ਸੰਭਾਵਨਾ ਤਲਾਸ਼ ਰਹੇ ਹਨ। ਰਿਪੋਰਟਸ ਮੁਤਾਬਕ, ਯੂਰਪੀ ਕਮਿਸ਼ਨ ਦੀ President Ursula von der Leye 16 ਸਤੰਬਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਆਪਣੇ ਸਲਾਨਾ ਸੰਬੋਧਨ ਦੌਰਾਨ ਇਸ ਰਣਨੀਤੀ ਦਾ ਰਸਮੀ ਐਲਾਨ ਕਰ ਸਕਦੇ ਹਨ।
surrey-police-board-begins-nationwide-search-for-new-chief-constable
Punjabi

ਸਰੀ ਪੁਲਿਸ ਬੋਰਡ ਵੱਲੋਂ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼-ਵਿਆਪੀ ਭਾਲ ਸ਼ੁਰੂ

ਸਰੀ ਪੁਲਿਸ ਬੋਰਡ ਨੇ ਐਸ.ਪੀ.ਐਸ. ਦੀ ਕਮਾਂਡ ਸੰਭਾਲਣ ਲਈ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼ ਵਿਆਪੀ ਭਾਲ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ ਇਸ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਅਤੇ ਯੋਗ ਉਮੀਦਵਾਰ ਦੀ ਚੋਣ ਲਈ ਹਾਲ ਹੀ ਵਿਚ PFM Executive Search ਨਾਮਕ ਫਰਮ ਨੂੰ ਜ਼ਿੰਮੇਵਾਰੀ ਸੌਂਪੀ ਹੈ।
canada-and-china-resume-military-talks-after-more-than-eight-years
Punjabi

ਕੈਨੇਡਾ-ਚੀਨ ਵਿਚਾਲੇ 8 ਸਾਲ ਬਾਅਦ ਮੁੜ ਸ਼ੁਰੂ ਹੋਈ ਫੌਜੀ ਗੱਲਬਾਤ

ਕੈਨੇਡਾ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ 8 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਔਟਵਾ ਵਿਚ ਗੁਪਤ ਰੂਪ ਵਿਚ ਰੱਖਿਆ ਤਾਲਮੇਲ ਵਾਰਤਾ ਹੋਈ ਹੈ। ਚੀਨ ਦੇ ਡਿਫੈਂਸ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੀਟਿੰਗ 4 ਸਤੰਬਰ ਨੂੰ ਹੋਈ ਸੀ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਫੌਜੀ ਪੱਧਰ 'ਤੇ ਸੰਚਾਰ ਨੂੰ ਬਹਾਲ ਕਰਨਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link