May 21, 2021 8:27 PM -

ਬੀ.ਸੀ. 'ਚ ਵੀਰਵਾਰ ਨੂੰ ਵਾਪਰੇ ਇੱਕ ਜਾਨਲੇਵਾ ਕ੍ਰੈਸ਼ ਦੇ ਮਾਮਲੇ 'ਚ ਪੁਲਿਸ ਦੇ ਐਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਬੀ.ਸੀ. ਦੇ ਇੰਟੀਰੀਅਰ 'ਚ ਸਿਕਾਮਸ ਦੇ ਇਲਾਕੇ 'ਚ ਵਾਪਰੀ।
ਆਰ.ਸੀ.ਐਮ.ਪੀ. ਵੱਲੋਂ ਜਾਰੀ ਇੱਕ ਬਿਆਨ 'ਚ ਦੱਸਿਆ ਗਿਆ ਕਿ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਯਾਨੀ ਕਿ ਆਈ.ਆਈ.ਓ. ਨੂੰ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਘਟਨਾ ਇੱਕ ਵਾਹਨ ਦੇ ਕ੍ਰੈਸ਼ ਨਾਲ ਸੰਬੰਧਤ ਹੈ।
ਪੁਲਿਸ ਅਨੁਸਾਰ ਇਸ ਘਟਨਾ 'ਚ ਵਾਹਨ 'ਚ ਸਵਾਰ ਔਰਤ ਦੀ ਮੌਤ ਹੋ ਗਈ ਅਤੇ ਵਾਹਨ ਚਾਲਕ ਆਦਮੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਆਰ.ਸੀ.ਐਮ.ਪੀ. ਵੱਲੋਂ ਗੱਡੀ ਨੂੰ ਰੋਕੇ ਜਾਣ ਦੀ ਕੋਸ਼ਿਸ਼ ਦੌਰਾਨ ਇਹ ਕ੍ਰੈਸ਼ ਵਾਪਰਿਆ।
ਇੱਕ ਅਨ-ਮਾਰਕਡ ਪੁਲਿਸ ਵਾਹਨ ਵੱਲੋਂ ਸੈਲਮਨ ਆਰਾਮ ਦੇ ਕੋਲ ਹਾਈਵੇਅ 1 'ਤੇ ਇੱਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।
ਪੁਲਿਸ ਅਨੁਸਾਰ ਗੱਡੀ ਨਹੀਂ ਰੋਕੀ ਗਈ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਿਕਾਮਸ ਆਰ.ਸੀ.ਐਮ.ਪੀ. ਨੇ ਵਾਹਨ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਕ੍ਰੈਸ਼ ਵਾਪਰ ਗਿਆ।
ਆਈ.ਆਈ.ਓ. ਵੱਲੋਂ ਜਾਂਚ ਕੀਤੀ ਜਾਵੇਗੀ ਕਿ ਇਸ ਘਟਨਾ 'ਚ ਪੁਲਿਸ ਦੀ ਕਾਰਵਾਈ ਨੂੰ ਕਾਰਨ ਮੰਨਿਆ ਜਾਵੇਗਾ ਜਾਂ ਨਹੀਂ।




