16.27C Vancouver
ADS

Sep 21, 2022 2:27 PM - ANI

ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਵਿਦਿਆਰਥੀ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ

Share On
protests-erupt-after-student-dies-by-suicide-at-private-university-in-punjab
Visual of the protest by student inside the university campus (Photo : ANI)

ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਵਿਚ ਇੱਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ। ਇਹ ਮਾਮਲਾ 20 ਸਤੰਬਰ ਦੀ ਸ਼ਾਮ ਦਾ ਹੈ। ਪੁਲਿਸ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਹੈ, ਜਿਸ ਵਿਚ "ਨਿੱਜੀ ਕਾਰਨਾਂ" ਦਾ ਹਵਾਲਾ ਦਿੱਤਾ ਗਿਆ ਹੈ।

ਕਪੂਰਥਲਾ ਪੁਲਿਸ ਨੇ ਕਿਹਾ, "ਸਾਨੂੰ 20 ਸਤੰਬਰ ਦੀ ਸ਼ਾਮ ਕਰੀਬ 5:30 ਵਜੇ ਸੂਚਨਾ ਮਿਲੀ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਬੀ. ਡਿਜ਼ਾਈਨ ਦੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਅਸੀਂ ਮੌਕੇ 'ਤੇ ਪਹੁੰਚੇ ਅਤੇ ਇੱਕ ਸੁਸਾਈਡ ਨੋਟ ਬਰਾਮਦ ਕੀਤਾ, ਜਿਸ ਵਿਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ।"

ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਵਿਦਿਆਰਥੀ ਦੀ ਆਤਮਹੱਤਿਆ ਦੇ ਰੋਸ ਵਜੋਂ ਬੀਤੀ ਰਾਤ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਨੇ ਇਸ ਘਟਨਾ 'ਤੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਜਾਂਚ ਲਈ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ ਅਤੇ ਐੱਲ. ਪੀ. ਯੂ. ਭਾਈਚਾਰਾ ਇਸ ਮੰਦਭਾਗੀ ਘਟਨਾ ਤੋਂ ਦੁਖੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, ''ਪੁਲਿਸ ਦੀ ਸ਼ੁਰੂਆਤੀ ਜਾਂਚ ਅਤੇ ਸੁਸਾਈਡ ਨੋਟ ਤੋਂ ਨਿੱਜੀ ਕਾਰਨਾਂ ਦੀ ਵਜ੍ਹਾ ਸਾਹਮਣੇ ਆਈ ਹੈ। ਯੂਨੀਵਰਸਿਟੀ ਅੱਗੇ ਦੀ ਜਾਂਚ ਲਈ ਅਧਿਕਾਰੀਆਂ ਨੂੰ ਪੂਰਾ ਸਮਰਥਨ ਕਰ ਰਹੀ ਹੈ।

Latest news

canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
b-c-adds-17-800-net-jobs-in-july-as-unemployment-rate-falls-to-6-2
Punjabi

ਬੀ.ਸੀ. 'ਚ ਜੁਲਾਈ ਮਹੀਨੇ 17,800 ਨੈੱਟ ਨਵੀਆਂ ਨੌਕਰੀਆਂ ਸ਼ਾਮਲ, ਬੇਰੁਜ਼ਗਾਰੀ ਦਰ ਘਟ ਕੇ 6.2 ਫੀਸਦੀ ਪਹੁੰਚੀ

ਬੀ.ਸੀ. ਵਿਚ ਪਿਛਲੇ ਮਹੀਨੇ 17,800 ਨੈੱਟ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਸੂਬੇ ਦੇ ਜੌਬਸ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਨੇ ਜੁਲਾਈ ਦੇ ਇਨ੍ਹਾਂ ਰੁਜ਼ਗਾਰ ਅੰਕੜਿਆਂ ਨੂੰ ਸ਼ਾਨਦਾਰ ਦੱਸਿਆ ਹੈ, ਜਿਸ ਨਾਲ ਬੀ. ਸੀ. ਵਿਚ ਬੇਰੁਜ਼ਗਾਰੀ ਦਰ ਘਟ ਕੇ 6.2 ਫੀਸਦੀ 'ਤੇ ਆ ਗਈ ਹੈ, ਜੋ ਕਿ ਕੈਨੇਡਾ ਵਿਚ ਚੌਥੀ ਸਭ ਤੋਂ ਘੱਟ ਹੈ।
premier-eby-addresses-wildfire-response-confirms-arrival-of-international-firefighting-crews
Punjabi

ਪ੍ਰੀਮੀਅਰ ਈਬੀ ਨੇ ਜੰਗਲੀ ਅੱਗ ਦੀ ਸਥਿਤੀ ਬਾਰੇ ਦਿੱਤੀ ਜਾਣਕਾਰੀ

ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਵਿਚ ਜੰਗਲੀ ਅੱਗ ਦੇ ਚੱਲ ਰਹੇ ਸੰਕਟ ਦੌਰਾਨ ਆਪਣੀ ਜਨਤਕ ਗੈਰ-ਹਾਜ਼ਰੀ ਬਾਰੇ ਲਗਾਤਾਰ ਉੱਠ ਰਹੇ ਸਵਾਲਾਂ ਤੋਂ ਬਾਅਦ ਵੀਰਵਾਰ ਸ਼ਾਮ ਐਬਟਸਫੋਰਡ ਵਿਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਅਤੇ ਬੀ. ਸੀ. ਵਿਚ ਪਹੁੰਚੀ ਅੰਤਰਰਾਸ਼ਟਰੀ ਸਹਾਇਤਾ 'ਤੇ ਇੱਕ ਅਧਿਕਾਰਤ ਤੌਰ 'ਤੇ ਬਿਆਨ ਜਾਰੀ ਕੀਤਾ।
b-c-considers-cutting-development-charges-to-spur-housing-construction-in-high-growth-communities
Punjabi

ਬੀ.ਸੀ. ਸਰਕਾਰ ਕਰੇਗੀ ਨਵੇਂ ਘਰਾਂ ਦੀ ਉਸਾਰੀ ਲਈ Development Cost Charges ਵਿੱਚ ਕਟੌਤੀ

ਬੀ.ਸੀ. ਸਰਕਾਰ ਵਲੋਂ ਸੂਬੇ ਦੇ ਉੱਚ-ਵਿਕਾਸ ਵਾਲੇ ਖੇਤਰ ਵਿਚ ਨਵੇਂ ਘਰਾਂ ਦੀ ਉਸਾਰੀ ਨੂੰ ਬੂਸਟ ਦੇਣ ਲਈ development cost charges ਵਿਚ ਕਟੌਤੀ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹਾਊਸਿੰਗ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਸਬੰਧੀ ਫੈਡਰਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੋਣ ਦੀ ਪੁਸ਼ਟੀ ਕੀਤੀ ਹੈ, ਉਹਨਾਂ ਮੁਤਾਬਕ, ਇਸ ਕਦਮ ਦਾ ਮਕਸਦ ਆਬਾਦੀ ਦੇ ਹਿਸਾਬ ਨਾਲ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿਚ multi-housing units ਲਈ ਫੀਸਾਂ ਵਿਚ 50 ਫੀਸਦੀ ਤੱਕ ਕਟੌਤੀ ਕਰਨਾ ਹੈ ਅਤੇ ਇਸ ਨਾਲ ਸ਼ਹਿਰਾਂ ਨੂੰ ਹੋਣ ਵਾਲੀ ਫੰਡਾਂ ਦੀ ਘਾਟ ਦੀ ਭਰਪਾਈ ਲਈ ਰਸਤੇ ਖੋਜੇ ਜਾ ਰਹੇ ਹਨ।
two-correctional-officers-and-inmate-die-during-transfer-from-edmonton-womens-prison-csc-says
Punjabi

ਐਡਮਿੰਟਨ ਮਹਿਲਾ ਜੇਲ੍ਹ ਤੋਂ ਕੈਦੀ ਦੇ ਤਬਾਦਲੇ ਦੌਰਾਨ ਦੋ ਅਧਿਕਾਰੀਆਂ ਅਤੇ ਇੱਕ ਕੈਦੀ ਦੀ ਮੌਤ: CSC

ਐਡਮਿੰਟਨ ਇੰਸਟੀਚਿਊਟ ਫਾਰ ਵੂਮੈਨ ਤੋਂ ਇੱਕ ਕੈਦੀ ਨੂੰ ਟ੍ਰਾਂਸਫਰ ਕਰਨ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਦੋ ਸੁਧਾਰਾਤਮਕ ਅਧਿਕਾਰੀ ਅਤੇ ਇੱਕ ਕੈਦੀ ਦੀ ਮੌਤ ਹੋ ਗਈ ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link