13.03C Vancouver
ADS

Nov 10, 2020 11:39 PM -

ਪੀ.ਐਮ. ਟਰੂਡੋ ਦੀ ਪ੍ਰੋਵਿੰਸ਼ੀਅਲ ਸਰਕਾਰਾਂ ਤੇ ਟੈਰੀਟਰੀਜ਼ ਨੂੰ ਅਪੀਲ, ਕੋਵਿਡ-19 ਨਾਲ ਲੜਾਈ 'ਚ ਫੈਡਰਲ ਸਰਕਾਰ ਦੀ ਮਦਦ ਦੀ ਲੋੜ ਹੈ ਤਾਂ ਦੱਸੋ 

Share On
provinces-and-territories-should-not-hesitate-to-ask-for-federal-help-to-fight-covid-19-pm-trudeau
Prime Minister Justin Trudeau responds to a question during a news conference Friday October 9, 2020 in Ottawa. THE CANADIAN PRESS/Adrian Wyld

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਵਿਡ-19 ਨਾਲ ਲੜਾਈ 'ਚ ਵਧੇਰੇ ਮਦਦ ਦੀ ਲੋੜ ਹੋਵੇ ਤਾਂ ਫੈਡਰਲ ਸਰਕਾਰ ਨੂੰ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ 'ਚ ਵਾਇਰਸ ਸੰਬੰਧੀ ਮਾਮਲੇ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਲੀਡਰ ਨੂੰ ਐਂਟੀ-ਪੈਂਡੇਮਿਕ ਪਬੰਦੀਆਂ 'ਚ ਢਿੱਲ ਨਹੀਂ ਦੇਣੀ ਚਾਹੀਦੀ। ਟਰੂਡੋ ਨੇ ਜ਼ੋਰ ਦਿੱਤਾ ਕਿ ਵਿੱਤੀ ਪ੍ਰਭਾਵ ਬਾਰੇ ਸੋਚਦੇ ਹੋਏ, ਵਾਇਰਸ ਨੂੰ ਫੈਲਣ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਐਲਾਨ ਕੀਤਾ ਕਿ ਫੈਡਰਲ ਸਰਕਾਰ ਮੈਨੀਟੋਬਾ 'ਚ ਫਰਸਟ ਨੇਸ਼ਨਸ ਲਈ, ਕੋਵਿਡ-19 ਨਾਲ ਨਜਿੱਠਣ ਲਈ $61 ਮਿਲੀਅਨ ਦਾ ਸਹਿਯੋਗ ਦੇਣ ਜਾ ਰਹੀ ਹੈ।

ਟਰੂਡੋ ਨੇ ਕੀਤਾ ਵੈਟਰਨਸ ਅਰਗੇਨਾਈਜ਼ੇਸ਼ਨ ਐਮਰਜੈਂਸੀ ਫੰਡ ਦਾ ਐਲਾਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੈਟਰਨਸ ਅਰਗੇਨਾਈਜ਼ੇਸ਼ਨ ਐਮਰਜੈਂਸੀ ਫੰਡ ਦਾ ਐਲਾਨ ਕੀਤਾ ਹੈ। ਇਸ 'ਚ $20 ਮਿਲੀਅਨ ਡਾਲਰ ਦੀ ਰਾਸ਼ੀ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਟਰੂਡੋ ਨੇ ਕਿਹਾ ਕਿ ਕੱਲ ਦੇਸ਼ ਰੀਮੈਂਬਰੈਂਸ ਡੇਅ ਮਨਾਵੇਗਾ ਅਤੇ ਇਸ ਦੌਰਾਨ ਵੈਟਰਨਸ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਟਰਨਸ ਨੇ ਇਸ ਪੈਂਡੇਮਿਕ ਦੌਰਾਨ ਮੁਸ਼ਕਿਲ ਸਮਾਂ ਵੇਖਿਆ ਹੈ। ਟਰੂਡੋ ਨੇ ਕਿਹਾ ਕਿ ਜਦੋਂ ਦੇਸ਼ ਨੂੰ ਲੋੜ ਸੀ ਤਾਂ ਇਹਨਾਂ ਵੈਟਰਨਸ ਨੇ ਅੱਗੇ ਵੱਧ ਕੇ ਜ਼ਿੰਮੇਵਾਰੀ ਚੁੱਕੀ। ਉਨ੍ਹਾਂ ਕਿਹਾ ਹੁਣ ਜ਼ਿੰਮੇਵਾਰੀ ਚੁੱਕਣ ਦੀ ਵਾਰੀ ਸਾਡੀ ਹੈ।

ਬਾਈਡਨ ਨਾਲ ਕਈ ਮਸਲਿਆਂ 'ਤੇ ਹੋਈ ਗੱਲਬਾਤ: ਟਰੂਡੋ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਔਟਵਾ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ, ਉਨ੍ਹਾਂ ਦੀ ਕੱਲ ਅਮਰੀਕੀ ਪ੍ਰੈਜ਼ੀਡੈਂਟ-ਇਲੈਕਟ ਜੋ ਬਾਈਡਨ ਨਾਲ ਕੋਵਿਡ-19 ਸੰਬੰਧੀ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਕੋਵਿਡ-19 ਇੱਕ ਵੱਡੀ ਸਮੱਸਿਆ ਬਣਕੇ ਖੜਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, ਬਾਈਡਨ ਨਾਲ ਉਨ੍ਹਾਂ ਦੀ ਹੋਰ ਮਸਲਿਆਂ 'ਤੇ ਵੀ ਗੱਲਬਾਤ ਹੋਈ ਹੈ, ਪਰ ਅਮਰੀਕਾ ਦੀ ਇਲੈਕਟੋਰਲ ਪ੍ਰੀਕਿਰਿਆ, ਜਾਂ ਮੌਜੂਦਾ ਸਮੇਂ ਖੜੇ ਵਿਵਾਦ ਬਾਰੇ ਟਰੂਡੋ ਨੇ ਟਿੱਪਣੀ ਨਹੀਂ ਕੀਤੀ।

Latest news

canada-must-focus-on-value-added-products-instead-of-raw-materials-edc
Punjabi

ਕੈਨੇਡਾ ਕੱਚੇ ਮਾਲ ਦੀ ਥਾਂ ਵੈਲਿਊ-ਐਡਿਡ ਉਤਪਾਦਾਂ ’ਤੇ ਦੇਵੇ ਧਿਆਨ: ਈ.ਡੀ.ਸੀ.

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਵਲੋਂ ਨਵੇਂ ਬਾਜ਼ਾਰਾਂ ਨੂੰ ਜੋੜਨ ਦੇ ਕੀਤੇ ਜਾ ਰਹੇ ਯਤਨਾਂ ਵਿਚਕਾਰ ਈ.ਡੀ.ਸੀ. ਯਾਨੀ Export Development Canada ਨੇ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਔਟਵਾ ਵਪਾਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਕੱਚੇ ਮਾਲ ਨੂੰ ਸਿੱਧਾ ਬਾਹਰ ਭੇਜਣ ਦੀ ਬਜਾਏ ਸਾਨੂੰ ਦੇਸ਼ ਵਿਚ ਹੀ ਉਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਉੱਚ-ਮੁੱਲ ਵਾਲੇ ਉਤਪਾਦ ਵਿਚ ਬਦਲਣ ਲਈ ਨਿਵੇਸ਼ ਕਰਨਾ ਹੋਵੇਗਾ।
16-arrested-in-abbotsford-retail-theft-operation-project-pumpkin-spice
Punjabi

ਐਬਟਸਫੋਰਡ ’ਚ ‘ਪ੍ਰੋਜੈਕਟ ਪੰਪਕਿਨ ਸਪਾਈਸ’ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਗ੍ਰਿਫਤਾਰ

ਐਬਟਸਫੋਰਡ ਪੁਲਿਸ ਨੇ ਪ੍ਰੋਜੈਕਟ ਪੰਪਕਿਨ ਸਪਾਈਸ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ 11 ਸਤੰਬਰ ਨੂੰ ਦੇਸ਼ ਪੱਧਰੀ ਰਿਟੇਲ ਕ੍ਰਾਈਮ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਐਬਟਸਫੋਰਡ ਪੁਲਿਸ ਦੀ ਸਟ੍ਰੀਟ ਆਊਟਰੀਚ ਰਿਸਪਾਂਸ ਟੀਮ ਦੇ 11 ਔਫੀਸਰ ਨੇ 10 ਘੰਟੇ ਲੰਮੀ ਕਾਰਵਾਈ ਦੌਰਾਨ 20 ਵੱਖ-ਵੱਖ ਵਪਾਰਕ ਅਦਾਰਿਆਂ ਦੇ ਸਹਿਯੋਗ ਨਾਲ ਇਹ ਗ੍ਰਿਫਤਾਰੀਆਂ ਕੀਤੀਆਂ, ਜਿਨ੍ਹਾਂ ਵਿਚੋਂ ਕਈ ਮੁਲਜ਼ਮ ਪਹਿਲਾਂ ਹੀ ਅਪਰਾਧਿਕ ਪਿਛੋਕੜ ਵਾਲੇ ਸਨ ਅਤੇ ਉਨ੍ਹਾਂ ਵਿਰੁੱਧ ਕਈ ਵਾਰੰਟ ਪੈਂਡਿੰਗ ਸਨ।
b-c-municipalities-urge-eby-to-hold-provincial-election-after-local-vote
Punjabi

ਸੂਬਾਈ ਚੋਣਾਂ ਨੂੰ ਲੋਕਲ ਚੋਣਾਂ ਤੋਂ ਬਾਅਦ ਕਰਵਾਉਣ ਦੀ ਮੰਗ, ਡੇਵਿਡ ਈਬੀ ਦੇ ਸੰਕੇਤਾਂ ਮਗਰੋਂ ਗਰਮਾਈ ਸਿਆਸਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਦੇ ਸੰਕੇਤਾਂ ਨਾਲ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਇਸ ਵਿਚਕਾਰ ਬੀ.ਸੀ. ਮਿਉਂਸਪੈਲਟੀਆਂ ਦੀ ਯੂਨੀਅਨ ਦੀ ਪ੍ਰਧਾਨ ਕੋਰੀ ਰੈਮਸੇ ਨੇ ਕੋਈ ਵੀ ਸੰਭਾਵਿਤ ਮਿਡ-ਟਰਮ ਚੋਣਾਂ ਨਗਰ-ਪਾਲਿਕਾ ਚੋਣਾਂ ਸੰਪੰਨ ਹੋਣ ਮਗਰੋਂ ਹੀ ਰੱਖੇ ਜਾਣ ਦੀ ਮੰਗ ਕੀਤੀ ਹੈ।
police-take-major-action-in-burnaby-hospital-fire-case-after-six-year-investigation
Punjabi

ਛੇ ਸਾਲਾਂ ਦੀ ਲੰਬੀ ਜਾਂਚ ਤੋਂ ਬਾਅਦ ਬਰਨਬੀ ਹਸਪਤਾਲ ਅੱਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਬਰਨਬੀ ਹਸਪਤਾਲ ਵਿਚ ਸਾਲ 2020 ਵਿਚ ਲਗਾਈ ਗਈ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਐਲਬਰਟਾ ਦੇ ਇੱਕ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ। ਬਰਨਬੀ ਆਰ.ਸੀ.ਐਮ.ਪੀ. ਮੁਤਾਬਕ, ਕਰੀਬ ਛੇ ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਬੀ.ਸੀ.ਪ੍ਰੋਸੀਕਿਊਸ਼ਨ ਸਰਵਿਸ ਨੇ 8 ਸਤੰਬਰ ਨੂੰ ਮੁਲਜ਼ਮ Yu Yun Wang ਖਿਲਾਫ ਅੱਗਜ਼ਨੀ ਅਤੇ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਹੈ।
alberta-man-sentenced-to-12-years-for-sexual-assaults-on-vulnerable-women
Punjabi

ਕੈਲਗਰੀ ਨੇੜੇ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਮਾਮਲੇ ’ਚ ਐਲਬਰਟਾ ਦੇ ਵਿਅਕਤੀ ਨੂੰ 12 ਸਾਲ ਦੀ ਸਜ਼ਾ

ਕੈਲਗਰੀ ਨੇੜੇ ਇੱਕ ਪੇਂਡੂ ਇਲਾਕੇ ਵਿੱਚ ਔਰਤਾਂ ਨਾਲ ਜਿਨਸੀ ਹਮਲੇ ਕਰਨ ਵਾਲੇ ਰਿਚਰਡ ਰੌਬਰਟ ਮਾਨਥਾ ਨੂੰ ਲੰਬੀ ਸੁਣਵਾਈ ਦੇ ਬਾਅਦ ਅੱਜ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕੈਲਗਰੀ ਦੇ ਰਹਿਣ ਵਾਲੇ 62 ਸਾਲਾ ਮਾਨਥਾ ਨੂੰ ਇਹ ਸਜ਼ਾ 2019 ਤੋਂ 2023 ਦੇ ਵਿਚਕਾਰ 3 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਡਰੱਗਜ਼ ਦੇਣ ਦੇ ਦੋਸ਼ਾਂ ਕਾਰਨ ਮਿਲੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link