16.9C Vancouver
ADS

Sep 15, 2022 3:49 PM - ANI

ਗਾਇਕ ਦਲੇਰ ਮਹਿੰਦੀ ਨੂੰ 2003 ਦੇ ਮਨੁੱਖੀ ਤਸਕਰੀ ਮਾਮਲੇ 'ਚ ਅਦਾਲਤ ਨੇ ਦਿੱਤੀ ਵੱਡੀ ਰਾਹਤ

Share On
punjab-and-haryana-hc-grants-relief-to-singer-daler-mehndi-in-2003-human-trafficking
Singer Daler Mehndi (Photo : ANI)

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗਾਇਕ ਦਲੇਰ ਮਹਿੰਦੀ ਨੂੰ ਰਾਹਤ ਦਿੰਦਿਆਂ 2003 ਦੇ ਮਨੁੱਖੀ ਤਸਕਰੀ ਦੇ ਕੇਸ ਵਿਚ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਗਾਇਕ ਦਲੇਰ ਦੇ ਵਕੀਲ ਸੁਮਨਜੀਤ ਕੌਰ ਨੇ ਮਹਿੰਦੀ ਦੀ ਜ਼ਮਾਨਤ ਦੀ ਪੁਸ਼ਟੀ ਕੀਤੀ ਹੈ।

ਜੁਲਾਈ ਵਿਚ ਪਟਿਆਲਾ ਜ਼ਿਲ੍ਹਾ ਅਦਾਲਤ ਨੇ ਗਾਇਕ ਦਲੇਰ ਮਹਿੰਦੀ ਨੂੰ 2003 ਵਿਚ ਮਨੁੱਖੀ ਤਸਕਰੀ ਦੇ ਇੱਕ ਕੇਸ ਵਿਚ ਦੋ ਸਾਲ ਦੀ ਸਜ਼ਾ ਸੁਣਾਈ ਸੀ।

ਅਦਾਲਤ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਦਲੇਰ ਮਹਿੰਦੀ ਨੂੰ ਹਿਰਾਸਤ ਵਿਚ ਲੈ ਲਿਆ ਸੀ। ਸ਼ਿਕਾਇਤਕਰਤਾ ਬਖਸ਼ੀਸ਼ ਸਿੰਘ ਨੇ ਦੋਸ਼ ਲਾਇਆ ਸੀ ਕਿ ਮਹਿੰਦੀ ਅਤੇ ਉਸ ਦੇ ਭਰਾ ਨੇ ਉਸ ਨੂੰ ਕੈਨੇਡਾ ਭੇਜਣ ਦੇ ਬਹਾਨੇ ਉਸ ਤੋਂ 13 ਲੱਖ ਰੁਪਏ ਠੱਗੇ ਸਨ।

Latest news

b-c-considers-cutting-development-charges-to-spur-housing-construction-in-high-growth-communities
Punjabi

ਬੀ.ਸੀ. ਸਰਕਾਰ ਕਰੇਗੀ ਨਵੇਂ ਘਰਾਂ ਦੀ ਉਸਾਰੀ ਲਈ Development Cost Charges ਵਿੱਚ ਕਟੌਤੀ

ਬੀ.ਸੀ. ਸਰਕਾਰ ਵਲੋਂ ਸੂਬੇ ਦੇ ਉੱਚ-ਵਿਕਾਸ ਵਾਲੇ ਖੇਤਰ ਵਿਚ ਨਵੇਂ ਘਰਾਂ ਦੀ ਉਸਾਰੀ ਨੂੰ ਬੂਸਟ ਦੇਣ ਲਈ development cost charges ਵਿਚ ਕਟੌਤੀ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹਾਊਸਿੰਗ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਸਬੰਧੀ ਫੈਡਰਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੋਣ ਦੀ ਪੁਸ਼ਟੀ ਕੀਤੀ ਹੈ, ਉਹਨਾਂ ਮੁਤਾਬਕ, ਇਸ ਕਦਮ ਦਾ ਮਕਸਦ ਆਬਾਦੀ ਦੇ ਹਿਸਾਬ ਨਾਲ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿਚ multi-housing units ਲਈ ਫੀਸਾਂ ਵਿਚ 50 ਫੀਸਦੀ ਤੱਕ ਕਟੌਤੀ ਕਰਨਾ ਹੈ ਅਤੇ ਇਸ ਨਾਲ ਸ਼ਹਿਰਾਂ ਨੂੰ ਹੋਣ ਵਾਲੀ ਫੰਡਾਂ ਦੀ ਘਾਟ ਦੀ ਭਰਪਾਈ ਲਈ ਰਸਤੇ ਖੋਜੇ ਜਾ ਰਹੇ ਹਨ।
two-correctional-officers-and-inmate-die-during-transfer-from-edmonton-womens-prison-csc-says
Punjabi

ਐਡਮਿੰਟਨ ਮਹਿਲਾ ਜੇਲ੍ਹ ਤੋਂ ਕੈਦੀ ਦੇ ਤਬਾਦਲੇ ਦੌਰਾਨ ਦੋ ਅਧਿਕਾਰੀਆਂ ਅਤੇ ਇੱਕ ਕੈਦੀ ਦੀ ਮੌਤ: CSC

ਐਡਮਿੰਟਨ ਇੰਸਟੀਚਿਊਟ ਫਾਰ ਵੂਮੈਨ ਤੋਂ ਇੱਕ ਕੈਦੀ ਨੂੰ ਟ੍ਰਾਂਸਫਰ ਕਰਨ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਦੋ ਸੁਧਾਰਾਤਮਕ ਅਧਿਕਾਰੀ ਅਤੇ ਇੱਕ ਕੈਦੀ ਦੀ ਮੌਤ ਹੋ ਗਈ ।
cbsa-spent-nearly-1-million-on-private-jets-for-deportation-and-detainee-transfers-report-says
Punjabi

ਸੀਬੀਐੱਸਏ ਨੇ ਡਿਪੋਰਟੇਸ਼ਨ ਅਤੇ ਬੰਦੀ ਤਬਦੀਲੀਆਂ ਲਈ ਦੋ ਸਾਲਾਂ ਵਿੱਚ ਪ੍ਰਾਈਵੇਟ ਜੈੱਟਾਂ 'ਤੇ ਲਗਭਗ 10 ਲੱਖ ਡਾਲਰ ਖਰਚੇ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਜਾਂ ਦੇਸ਼ ਦੇ ਅੰਦਰ ਹੀ detention facilities ਵਿਚ ਤਬਦੀਲ ਕਰਨ ਲਈ ਦੋ ਸਾਲਾਂ ਵਿਚ ਪ੍ਰਾਈਵੇਟ ਲਗਜ਼ਰੀ ਜੈਟ 'ਤੇ ਲਗਭਗ $1-ਮਿਲੀਅਨ ਖਰਚ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਗਲੋਬ ਐਂਡ ਮੇਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ CBSA ਦੇ ਅੰਦਰੂਨੀ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਜਨਵਰੀ 2022 ਵਿਚ ਏਜੰਸੀ ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕਰਨ ਲਈ Dassault Falcon 900EX ਨਾਮ ਦਾ ਇੱਕ ਫ੍ਰੈਂਚ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ, ਜਿਸ 'ਤੇ $438,000 ਦਾ ਖਰਚਾ ਆਇਆ। ਇਹ ਜੈੱਟ ਆਮ ਤੌਰ 'ਤੇ ਦੁਨੀਆ ਦੇ ਅਮੀਰ ਲੋਕਾਂ ਦੀ ਪਸੰਦ ਮੰਨਿਆ ਜਾਂਦਾ ਹੈ।
rcmp-seek-publics-help-after-suspected-series-of-fires-at-kelowna-park
Punjabi

ਕੈਲੋਨਾ ਦੇ ਗੋਫਰ ਕਰੀਕ ਲੀਨੀਅਰ ਪਾਰਕ 'ਚ ਲੜੀਵਾਰ ਸ਼ੱਕੀ ਅੱਗਾਂ ਦੀ ਜਾਂਚ ਜਾਰੀ, RCMP ਨੇ ਲੋਕਾਂ ਤੋਂ ਮੰਗੀ ਮਦਦ

ਕੈਲੋਨਾ ਵਿਚ ਗੋਫਰ ਕਰੀਕ ਲੀਨੀਅਰ ਪਾਰਕ ਵਿਚ ਲੜੀਵਾਰ ਅੱਗਾਂ ਲਗਾਉਣ ਦੀਆਂ ਸ਼ੱਕੀਆਂ ਘਟਨਾਵਾਂ ਹੋਈਆਂ ਹਨ, ਜਿਸ ਦੇ ਸਬੰਧ ਵਿਚ ਆਰ.ਸੀ.ਐਮ.ਪੀ. ਵਲੋਂ ਲੋਕਾਂ ਤੋਂ ਜਾਂਚ ਵਿਚ ਸਹਿਯੋਗ ਦੀ ਮੰਗ ਕੀਤੀ ਗਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਲਗਭਗ 5:30 ਵਜੇ ਪਾਰਕ ਅੰਦਰ ਬਹੁਤ ਹੀ ਨੇੜੇ-ਨੇੜੇ ਕਈ ਛੋਟੀਆਂ ਅੱਗਾਂ ਲੱਗੀਆਂ ਹੋਈਆਂ ਮਿਲੀਆਂ ਸਨ।
nova-scotia-to-ban-e-bikes-and-e-scooters-for-children-under-14-starting-this-fall
Punjabi

ਨੋਵਾ ਸਕੋਸ਼ੀਆ 'ਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਲੱਗੀ ਪਾਬੰਦੀ

ਨੋਵਾ ਸਕੋਸ਼ੀਆ ਇਸ ਫਾਲ ਤੋਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਫਰੈੱਡ ਟਿਲੀ ਨੇ ਐਲਾਨ ਕੀਤਾ ਕਿ ਇਹ ਉਮਰ ਦਾ ਨਿਯਮ ਸੂਬੇ ਦੇ 'ਟ੍ਰੈਫਿਕ ਸੇਫਟੀ ਐਕਟ' ਵਿਚ ਕੀਤੇ ਜਾ ਰਹੇ ਕਈ ਬਦਲਾਵਾਂ ਦਾ ਹਿੱਸਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link