10.89C Vancouver
ADS

Mar 19, 2025 5:57 PM - Connect Newsroom

ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਪਰ ਕਾਰੋਬਾਰ ਅਤੇ ਰੁਜ਼ਗਾਰ ਲਈ ਹਾਈਵੇ ਜ਼ਰੂਰੀ ਹਨ: ਤਰੁਣਪ੍ਰੀਤ ਸਿੰਘ ਸੌਂਦ

Share On
punjab-government-supports-farmers-but-highways-are-essential-for-business-and-employment-tarunpreet-singh-sond
Sond highlighted that highways are crucial for business and employment in the state.

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਅੱਜ ਚੰਡੀਗੜ੍ਹ ਵਿਚ ਹੋਈ ਮੀਟਿੰਗ ਮਗਰੋਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਲਈ ਵਾਪਸ ਪਰਤਦੇ ਸਮੇਂ ਪੰਜਾਬ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਅਭਿਮਨਿਊ ਕੋਹਾੜ ਤੇ ਹੋਰ ਆਗੂਆਂ ਨੂੰ ਅਚਾਨਕ ਹਿਰਾਸਤ ਵਿਚ ਲੈ ਲਿਆ। ਜਿਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਇੱਕ ਬਿਆਨ ਸਾਹਮਣੇ ਆਇਆ ਹੈ।

ਮੰਤਰੀ ਦਾ ਕਹਿਣਾ ਸੀ ਕਿ ਹਾਈਵੇ ਬੰਦ ਹੋਣ ਕਾਰਨ ਪੰਜਾਬ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਪਰ ਕਾਰੋਬਾਰ ਅਤੇ ਰੁਜ਼ਗਾਰ ਲਈ ਹਾਈਵੇ ਜ਼ਰੂਰੀ ਹਨ।

Latest news

canada-cup-team-canada-finishes-second-after-losing-a-thrilling-final-against-tcc
Punjabi

ਕੈਨੇਡਾ ਕੱਪ: ਟੀਮ ਕੈਨੇਡਾ ਨੂੰ ਹਾਸਿਲ ਹੋਇਆ ਦੂਜਾ ਸਥਾਨ, ਰੋਮਾਂਚਕ ਫਾਈਨਲ 'ਚ ਮਿਲੀ ਹਾਰ

ਸਰੀ 'ਚ ਸੌਫਟਬਾਲ ਸਿਟੀ ਵਿਖੇ ਖੇਡੇ ਗਏ ਅੰਤਰਰਾਸ਼ਟਰੀ ਟੂਰਨਾਮੈਂਟ ਕੈਨੇਡਾ ਕੱਪ 'ਚ ਟ੍ਰਿਪਲ ਕਰਾਊਨ ਕੋਲਾਰਾਡੋ ਦੀ ਟੀਮ ਚੈਂਪੀਅਨ ਰਹੀ। ਕੋਲਾਰਾਡੋ ਨੇ ਫਾਈਨਲ ਮੁਕਾਬਲੇ 'ਚ ਟੀਮ ਕੈਨੇਡਾ ਨੂੰ ਮਾਤ ਦਿੱਤੀ। ਕਂਢੇਦਾਰ ਮੁਕਾਬਲੇ 'ਚ ਕੋਲਾਰਾਡੋ 7-5 ਨਾਲ ਬਾਜ਼ੀ ਮਾਰਨ 'ਚ ਕਾਮਯਾਬ ਰਿਹਾ, ਪਰ ਮੁਕਾਬਲੇ ਦਾ ਫੈਸਲਾ ਅਜਿਹੇ ਸਮੇਂ ਹੋਇਆ ਜਦ ਕੈਨੇਡਾ ਜਿੱਤ ਤੋਂ ਸਿਰਫ ਇੱਕ ਹਿੱਟ ਦੂਰ ਸੀ ਅਤੇ ਕਨੇਡੀਅਨ ਟੀਮ ਦੇ ਸਾਰੇ ਬੇਸ ਭਰੇ ਹੋਏ ਸਨ, ਪਰ ਕਨੇਡੀਅਨ ਹਿਟਰ ਆਊਟ ਹੋ ਗਈ।
alberta-surpasses-u-s-in-confirmed-measles-cases-with-more-than-1-300
Punjabi

ਐਲਬਰਟਾ 'ਚ 1300 ਤੋਂ ਵੱਧ ਖਸਰੇ ਦੇ ਮਾਮਲਿਆਂ ਦੀ ਹੋਈ ਪੁਸ਼ਟੀ, ਅਮਰੀਕਾ ਨੂੰ ਪਛਾੜਿਆ0

ਐਲਬਰਟਾ ਨੇ 1,300 ਤੋਂ ਵੱਧ ਖਸਰੇ ਦੇ ਪੁਸ਼ਟੀ ਕੀਤੇ ਮਾਮਲਿਆਂ ਵਿੱਚ ਅਮਰੀਕਾ ਨੂੰ ਪਛਾੜ ਦਿੱਤਾ ਹੈ। ਹਫ਼ਤੇ ਦੇ ਅੰਤ ਵਿੱਚ 30 ਨਵੇਂ ਮਾਮਲਿਆਂ ਦੀ ਜਾਂਚ ਤੋਂ ਬਾਅਦ, ਐਲਬਰਟਾ ਵਿੱਚ ਖਸਰੇ ਦੇ ਮਾਮਲੇ ਅਮਰੀਕਾ ਤੋਂ ਵੀ ਵੱਧ ਹੋ ਗਏ ਹਨ। ਮਾਰਚ ਦੀ ਸ਼ੁਰੂਆਤ ਤੋਂ ਹੁਣ ਤੱਕ ਸੂਬੇ ਵਿੱਚ 1,314 ਮਾਮਲੇ ਸਾਹਮਣੇ ਆਏ ਹਨ।
forty-five-affordable-homes-protected-in-richmond
Punjabi

ਬੀ.ਸੀ. ਸਰਕਾਰ ਰਿਚਮੰਡ ਵਿਚ 45 ਅਫੋਰਡੇਬਲ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਕਰ ਰਹੀ ਸੱਪੋਰਟ

ਬੀ.ਸੀ. ਸਰਕਾਰ ਨੇ ਰਿਚਮੰਡ ਵਿਚ 45 ਅਫੋਰਡੇਬਲ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਵੱਡੀ ਸਪੋਰਟ ਦਿੰਦੇ ਹੋਏ 8660 ਵੈਸਟਮਿੰਸਟਰ ਹਾਈਵੇਅ ਵਿਚ ਪੈਂਦੀ ਇਹ ਬਿਲਡਿੰਗ ਬੀ.ਸੀ. ਰੈਂਟਲ ਪ੍ਰੋਟੈਕਸ਼ਨ ਫੰਡ ਜ਼ਰੀਏ ਹਾਸਲ ਕਰ ਲਈ ਹੈ ਅਤੇ ਇਮਾਰਤ ਦਾ ਨਾਮ ਰੋਨਾਲਡ ਐਸ. ਰੋਡਬਰਗ ਰਿਹਾਇਸ਼ ਕਰ ਦਿੱਤਾ ਗਿਆ ਹੈ।
canadas-mark-carney-government-begins-preparations-for-its-first-federal-budget
Punjabi

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਆਪਣੇ ਪਹਿਲੇ ਫੈਡਰਲ ਬਜਟ ਲਈ ਤਿਆਰੀ ਕੀਤੀ ਸ਼ੁਰੂ

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਆਪਣੇ ਪਹਿਲੇ ਫੈਡਰਲ ਬਜਟ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ, ਇਹ fall ਵਿਚ ਪੇਸ਼ ਕੀਤਾ ਜਾਵੇਗਾ। ਸਰਕਾਰ ਨੇ ਕਿਹਾ ਕਿ ਬਜਟ 2025 ਪ੍ਰਾਈਵੇਟ ਨਿਵੇਸ਼ ਨੂੰ ਬੂਸਟ ਦੇਣ ਅਤੇ ਜੀ 7 ਵਿਚ ਸਭ ਤੋਂ ਮਜ਼ਬੂਤ ਅਰਥਵਿਵਸਥਾ ਬਣਾਉਣ 'ਤੇ ਕੇਂਦਰਿਤ ਹੋਵੇਗਾ।
bc-highway-patrol-looks-for-witnesses-and-dash-video-after-highway-17-collision
Punjabi

ਹਾਈਵੇਅ 17 'ਤੇ ਹੋਈ ਟੱਕਰ ਤੋਂ ਬਾਅਦ ਬੀਸੀ ਹਾਈਵੇਅ ਪੈਟਰੋਲ ਗਵਾਹਾਂ ਅਤੇ ਡੈਸ਼ ਵੀਡੀਓ ਦੀ ਕਰ ਰਿਹਾ ਭਾਲ

ਡੈਲਟਾ ਵਿਚ ਵੀਕਐਂਡ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਐਸਯੂਵੀ ਵਿਚਕਾਰ ਟੱਕਰ ਹੋ ਗਈ, ਪੁਲਿਸ ਨੇ ਕਿਹਾ ਕਿ ਮੋਟਰਸਾਈਕਲ ਸਵਾਰ 37 ਸਾਲਾ ਵਿਅਕਤੀ ਹਸਪਤਾਲ ਵਿਚ ਜਾਨਲੇਵਾ ਸੱਟਾਂ ਨਾਲ ਦਾਖ਼ਲ ਹੈ ਪਰ ਉਸ ਦੇ ਬਚਣ ਦੀ ਉਮੀਦ ਹੈ। ਪੀੜਤ ਪੋਰਟ ਐਲਬਰਨੀ ਦਾ ਰਹਿਣ ਵਾਲਾ ਹੈ। ਹਾਈਵੇਅ 17 'ਤੇ ਹੋਈ ਇਸ ਘਟਨਾ ਦੇ ਸਬੰਧ ਵਿਚ ਬੀ.ਸੀ. ਹਾਈਵੇਅ ਪੈਟਰੋਲ ਜਾਂਚ ਲਈ ਗਵਾਹਾਂ ਅਤੇ ਡੈਸ਼ ਵੀਡੀਓ ਦੀ ਭਾਲ ਕਰ ਰਹੀ ਹੈ।
ADS

Related News

post card alt

ਅਦਾਕਾਰਾ ਤਾਨੀਆ ਦੇ ਪਿਤਾ ਦੀ ਸਾਰ ਲੈਣ ਪੁੱਜੇ ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਜੀਤ ਸਿੰਘ ਕੰਬੋਜ ਦਾ ਹਾਲ ਜਾਣਨ ਲਈ ਅੱਜ ਮੋਗਾ ਦੇ ਹਸਪਤਾਲ ਪਹੁੰਚੇ, ਜਿਥੇ ਉਹ ਜ਼ੇਰੇ ਇਲਾਜ ਹਨ। ਬੀਤੇ ਦਿਨੀਂ ਗੈਂਗਸਟਰਾਂ ਵਲੋਂ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ‘ਤੇ ਉਨ੍ਹਾਂ ਦੇ ਕਲੀਨਿਕ ਵਿਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ ਗਈਆਂ ਸਨ। ਉਨ੍ਹਾਂ ਕੋਲੋਂ ਫਿਰੌਤੀ ਮੰਗੀ ਗਈ ਸੀ। ਡਾ. ਕੰਬੋਜ ਉੱਤੇ ਹਮਲਾ ਕਰਨ ਦੇ ਦੋਸ਼ ਵਿਚ ਹੁਣ ਤੱਕ ਪੁਲਿਸ ਨੇ ਪੰਜ ਗ੍ਰਿਫਤਾਰੀਆਂ ਕੀਤੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ, ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਦਾ ਕੋਈ ਵਾਲੀ ਵਾਰਸ ਹੀ ਨਹੀਂ ਅਤੇ ਭਗਵੰਤ ਮਾਨ ਸਰਕਾਰ ਦਿੱਲੀ ਵਾਲੇ ਲੁਟੇਰਿਆਂ ਅਧੀਨ ਚੱਲ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link