23.14C Vancouver
ADS

May 16, 2020 4:04 PM -

ਪੰਜਾਬ ਵਿੱਚ 18 ਮਈ ਤੋਂ ਹਟੇਗਾ ਕਰਫ਼ਿਊ, ਲਾਕਡਾਊਨ ਰਹੇਗਾ ਜਾਰੀ

Share On
punjab-to-lift-curfew-from-may-18-cm-hints-at-maximum-possible-relaxations-in-non-containment-zones
Chief Minister of Punjab, Captain Amarinder Singh/ ANI

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਲਾਕਡਾਊਨ ਨੂੰ 31 ਮਈ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਪਰ 18 ਮਈ ਤੋਂ ਬਾਅਦ ਕਰਫ਼ਿਊ ਵਾਲੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।

18 ਮਈ ਤੋਂ ਪਬਲਿਕ ਟਰਾਂਸਪੋਰਟ ਨੂੰ ਅੰਸ਼ਿਕ ਤੌਰ ਤੇ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਪਾਬੰਦੀਆਂ ਵਿੱਚ ਵੱਧ ਤੋਂ ਵੱਧ ਢਿੱਲ ਦਿੱਤੀ ਜਾਵੇਗੀ।

ਕੰਟੇਨਮੈਂਟ ਜ਼ੋਨਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇਗਾ ਤਾਂ ਜੋ ਨਾਨ ਕੰਟੇਨਮੈਂਟ ਜ਼ੋਨਾਂ ਵਿੱਚ ਦੁਕਾਨਾਂ ਅਤੇ ਛੋਟੇ ਵਪਾਰਕ ਅਦਾਰਿਆਂ ਨੂੰ ਖੋਲ੍ਹਿਆ ਜਾ ਸਕੇ।

ਸਿੰਘ ਨੇ ਦੱਸਿਆ ਕਿ ਪਾਬੰਦੀਆਂ ਵਿੱਚ ਦਿੱਤੀਆਂ ਜਾਣ ਵਾਲੀਆਂ ਰਾਹਤਾਂ ਦਾ ਵੇਰਵਾ ਸੈਂਟਰ ਵੱਲੋਂ ਲਾਕਡਾਊਨ 4.0 ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੋਮਵਾਰ ਨੂੰ ਸਾਂਝਾ ਕੀਤਾ ਜਾਵੇਗਾ।

ਸਿੰਘ ਨੇ ਸਾਫ਼ ਕੀਤਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਸਕੂਲਾਂ ਨੂੰ ਫ਼ਿਲਹਾਲ ਬੰਦ ਰੱਖਿਆ ਜਾਵੇਗਾ।

Latest news

langley-rcmp-investigating-serious-crash-one-person-in-critical-condition
Punjabi

ਲੈਂਗਲੀ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਪੁਲਿਸ ਮੁਤਾਬਕ, ਐਲਡਰਗਰੋਵ ਵਿਚ ਬੁੱਧਵਾਰ ਸਵੇਰੇ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਹੈ। ਆਰ.ਸੀ.ਐਮ.ਪੀ. ਅਨੁਸਾਰ, ਸਵੇਰੇ ਕਰੀਬ 8:10 ਵਜੇ ਕ੍ਰੈਸ਼ ਦੀ ਇਹ ਘਟਨਾ ਹਾਈਵੇ 13 'ਤੇ ਹੋਈ। ਸਾਰਜੈਂਟ ਜ਼ਾਈਨਲ ਸ਼ਾਰੂਮ ਨੇ ਦੱਸਿਆ ਕਿ ਇਸ ਹਾਦਸੇ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ, ਜਿਸ ਦੀ ਹਾਲਤ ਹਸਪਤਾਲ ਵਿਚ ਬੇਹੱਦ ਨਾਜ਼ੁਕ ਅਤੇ ਜਾਨਲੇਵਾ ਦੱਸੀ ਜਾ ਰਹੀ ਹੈ।
coquihalla-highway-reopens-after-trailer-fire-sparked-roadside-wildfire
Punjabi

ਕੋਕੀਹਾਲਾ ਹਾਈਵੇਅ ਜੰਗਲੀ ਅੱਗ ਮਗਰੋਂ ਕਈ ਘੰਟੇ ਬੰਦ ਰਹਿਣ ਮਗਰੋਂ ਮੁੜ ਖੁੱਲ੍ਹਾ

ਬੀ.ਸੀ. ਦੇ ਲੋਅਰ ਮੇਨਲੈਂਡ ਨੂੰ ਇੰਟੀਰੀਅਰ ਨਾਲ ਜੋੜਨ ਵਾਲਾ ਕੋਕੀਹਾਲਾ ਹਾਈਵੇਅ ਕਈ ਘੰਟੇ ਬੰਦ ਰਹਿਣ ਮਗਰੋਂ ਮੰਗਲਵਾਰ ਸ਼ਾਮ ਟ੍ਰੈਫਿਕ ਲਈ ਮੁੜ ਖੁੱਲ੍ਹਾ ਹੈ। ਹੋਪ ਅਤੇ ਮੈਰਿਟ ਵਿਚਕਾਰ ਇਹ ਹਾਈਵੇਅ ਸੋਮਵਾਰ ਰਾਤ ਇੱਕ ਸੈਮੀ-ਟ੍ਰੇਲਰ ਨੂੰ ਅੱਗ ਲੱਗਣ ਕਾਰਨ ਲਗਭਗ ਪੂਰਾ ਦਿਨ ਬੰਦ ਰਿਹਾ ਸੀ ਅਤੇ ਸੜਕ 'ਤੇ ਫੈਲੇ ਜ਼ਹਿਰੀਲੇ ਪਦਾਰਥ ਨੂੰ ਹਟਾਉਣ ਲਈ ਇਹ ਦੂਜੇ ਦਿਨ ਵੀ ਪ੍ਰਭਾਵਿਤ ਰਿਹਾ।
faa-reports-near-miss-between-air-canada-and-republic-airways-flights-at-jfk
Punjabi

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਕਰੀਬੀ ਟੱਕਰ ਤੋਂ ਬਚਾਅ

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਸੋਮਵਾਰ ਦੁਪਹਿਰ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੱਡਾ ਹਾਦਸਾ ਹੋਣੋਂ ਵਾਲ-ਵਾਲ ਬਚਿਆ ਹੈ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮੁਤਾਬਕ, ਏਅਰ ਕੈਨੇਡਾ ਦਾ ਇੱਕ ਜਹਾਜ਼ ਅਤੇ ਰਿਪਬਲਿਕ ਏਅਰਵੇਜ਼ ਦੀ ਇੱਕ ਉਡਾਣ ਆਪਸ ਵਿਚ ਟਕਰਾਉਣ ਦੇ ਬਿਲਕੁਲ ਕਰੀਬ ਪਹੁੰਚ ਗਏ ਸਨ।
surrey-police-investigate-overnight-shooting-at-residence-possible-extortion-link
Punjabi

ਸਰੀ ਵਿੱਚ ਰਿਹਾਇਸ਼ੀ ਘਰ 'ਤੇ ਅੱਧੀ ਰਾਤ ਹੋਈ ਗੋਲੀਬਾਰੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਕਿੰਗ ਜਾਰਜ ਬੁਲੇਵਾਰਡ ਅਤੇ 88 ਐਵੇਨਿਊ ਨੇੜੇ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਨੇ ਇਸ ਦੇ ਐਕਸਟੋਸ਼ਨ ਨਾਲ ਸਬੰਧਤ ਹੋਣ ਦਾ ਖ਼ਦਸ਼ਾ ਜਤਾਇਆ ਹੈ।
new-trial-ordered-in-alberta-homicide-case-after-appeal-court-overturns-murder-conviction
Punjabi

ਐਲਬਰਟਾ 'ਚ ਕਤਲ ਦੇ ਦੋਸ਼ੀ ਦੀ ਸਜ਼ਾ ਉਲਟਾਉਣ ਦੀ ਤਿਆਰੀ 'ਚ ਅਪੀਲ ਅਦਾਲਤ

ਐਲਬਰਟਾ ਵਿਚ ਆਪਣੀ ਪਾਰਟਨਰ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਦਲਣ ਲਈ ਸੂਬੇ ਦੀ ਅਪੀਲ ਅਦਾਲਤ ਨੇ ਇਸ ਦਾ ਟ੍ਰਾਇਲ ਮੁੜ ਸ਼ੁਰੂ ਕਰਾਉਣ ਦਾ ਹੁਕਮ ਦਿੱਤਾ ਹੈ। ਰਿਆਨ ਐਪਲਗਾਰਥ ਨੇ 2020 ਵਿਚ ਆਪਣੀ 26 ਸਾਲਾ ਕਾਮਨ-ਲਾਅ ਪਾਰਟਨਰ ਚੈਂਟੇਲ ਫਾਇਰਿੰਗਸਟੋਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ 2023 ਵਿਚ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link