25.53C Vancouver
ADS

Aug 19, 2020 1:58 AM -

ਐਸ.ਵਾਈ.ਐਲ. ਨਹਿਰ ਬਣੀ ਤਾਂ ਪੰਜਾਬ 'ਚ ਅੱਗ ਲੱਗ ਜਾਵੇਗੀ, ਰਾਸ਼ਟਰੀ ਸੁਰੱਖਿਆ ਦਾ ਬਣੇਗਾ ਮਸਲਾ: ਕੈਪਟਨ ਅਮਰਿੰਦਰ ਸਿੰਘ 

Share On
punjab-will-burn-if-syl-canal-is-built-look-at-issue-from-national-perspective-amarinder-singh
File - Capt. Amarinder Singh (ANI)

ਮੰਗਲਵਾਰ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਬੈਠਕ ਹੋਈ।

ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ ਹੋਈ ਮੀਟਿੰਗ ਵਿੱਚ ਪਾਣੀਆਂ ਦੇ ਮਸਲੇ ਬਾਰੇ ਵਰਚੁਅਲ ਬੈਠਕ ਵਿੱਚ ਵਿਚਾਰ ਵਟਾਂਦਰੇ ਕੀਤੇ।

ਕੇਂਦਰੀ ਜਲ ਊਰਜਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਬੈਠਕ ਦੀ ਪ੍ਰਧਾਨਗੀ ਕੀਤੀ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਦਿੱਲੀ ਦੇ ਕਿਰਤ ਸ਼ਕਤੀ ਭਵਨ ਵਿੱਚ ਜਲ ਸਰੋਤ ਮੰਤਰਾਲੇ ਪਹੁੰਚੇ, ਜਦਕਿ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ 'ਚ ਸ਼ਾਮਲ ਹੋਏ।

ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐਲ. ਦੇ ਮੁੱਦੇ 'ਤੇ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਨਹੀਂ ਹੈ।

ਉਨ੍ਹਾਂ ਇੱਥੇ ਤੱਕ ਕਹਿ ਦਿੱਤਾ ਕਿ ਜੇਕਰ ਇਸ ਨਹਿਰ ਦਾ ਕੰਮ ਅੱਗੇ ਵਧਾਇਆ ਜਾਂਦਾ ਹੈ ਤਾਂ ਪੰਜਾਬ 'ਚ ਅੱਗ ਲੱਗ ਜਾਵੇਗੀ।

ਉਨ੍ਹਾਂ ਕਿਹਾ ਇਹ ਰਾਸ਼ਟਰੀ ਸੁਰੱਖਿਆ ਦਾ ਮਸਲਾ ਬਣ ਜਾਵੇਗਾ।

Latest news

air-india-to-reduce-domestic-flights-by-up-to-22-amid-rising-fuel-costs
Punjabi

ਵਧਦੀਆਂ ਫਿਊਲ ਕੀਮਤਾਂ ਕਾਰਨ ਏਅਰ ਇੰਡੀਆ ਘਰੇਲੂ ਉਡਾਣਾਂ ਵਿੱਚ 22 ਫ਼ੀਸਦੀ ਤੱਕ ਕਰੇਗੀ ਕਟੌਤੀ

ਭਾਰਤੀ ਏਅਰ ਲਾਈਨ ਏਅਰ ਇੰਡੀਆ ਨੇ ਹਵਾਈ Fuel ਦੀਆਂ ਵਧਦੀਆਂ ਕੀਮਤਾਂ ਅਤੇ ਵਧੇ ਹੋਏ ਖ਼ਰਚਿਆਂ ਦੇ ਦਬਾਅ ਕਾਰਨ ਆਪਣੀਆਂ ਘਰੇਲੂ ਉਡਾਣਾਂ ਵਿੱਚ 20 ਤੋਂ 22 ਫ਼ੀਸਦੀ ਤੱਕ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਏਅਰਲਾਈਨ ਪਹਿਲਾਂ ਹੀ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਭਗ 27 ਫ਼ੀਸਦੀ ਦੀ ਕਮੀ ਕਰ ਚੁੱਕੀ ਹੈ।
canada-to-release-long-awaited-national-ai-strategy-next-week-carney
Punjabi

ਕੈਨੇਡਾ ਅਗਲੇ ਹਫ਼ਤੇ ਜਾਰੀ ਕਰੇਗਾ National AI Strategy: ਕਾਰਨੀ

ਕੈਨੇਡਾ ਸਰਕਾਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ National AI Strategy ਅਗਲੇ ਹਫ਼ਤੇ ਜਾਰੀ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਸਵੇਰ ਨੂੰ ਲਿਬਰਲ ਕਾਕਸ ਦੀ ਮੀਟਿੰਗ ਲਈ ਜਾਂਦੇ ਸਮੇਂ ਇਸ ਦੀ ਪੁਸ਼ਟੀ ਕੀਤੀ। ਇਸ ਰਣਨੀਤੀ ਵਿਚ ਇਸ ਟੈਕਨੋਲੋਜੀ ਨੂੰ ਲੈ ਕੇ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ ਦੇ ਮੁਕੰਮਲ ਵੇਰਵੇ ਹੋਣਗੇ।
b-c-lng-project-signs-long-term-supply-agreement-with-german-energy-company
Punjabi

ਬੀ.ਸੀ. ਦੇ Ksi Lisims LNG ਪ੍ਰੋਜੈਕਟ ਨੇ ਜਰਮਨੀ ਨਾਲ ਲੰਬੇ ਸਮੇਂ ਦਾ ਗੈਸ ਸਪਲਾਈ ਸਮਝੌਤਾ ਕੀਤਾ

ਬੀ. ਸੀ. ਲਈ ਵੱਡਾ ਦਿਨ ਹੈ, ਸੂਬੇ ਦੇ ਉੱਤਰੀ ਤੱਟ 'ਤੇ ਅਲਾਸਕਾ ਬਾਰਡਰ ਨੇੜੇ ਬਣਨ ਵਾਲੇ Ksi Lisims ਐਲ.ਐਨ.ਜੀ. ਐਕਸਪੋਰਟ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਦੀ ਸਪਲਾਈ ਕਰਨ ਲਈ ਇਤਿਹਾਸਕ ਸਮਝੌਤਾ ਸਹੀਬੱਧ ਹੋ ਗਿਆ ਹੈ। ਇਸ ਇੰਟਰਨੈਸ਼ਨਲ ਐਨਰਜੀ ਐਕਸਪੋਰਟ ਸਮਝੌਤੇ ਦਾ ਐਲਾਨ ਅੱਜ ਫੈਡਰਲ ਐਨਰਜੀ ਮੰਤਰੀ ਟਿਮ ਹਾਜਸਨ ਨੇ ਵੈਨਕੂਵਰ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
former-environment-minister-steven-guilbeault-to-resign-as-mp-later-this-summer
Punjabi

ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਇਸ ਗਰਮੀ ਦੇ ਅਖੀਰ ਤੱਕ ਐਮਪੀ ਅਹੁਦੇ ਤੋਂ ਦੇਣਗੇ ਅਸਤੀਫ਼ਾ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੌਲ ਨੇ ਮਾਂਟਰੀਅਲ ਏਰੀਏ ਦੇ ਆਪਣੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਅੱਜ ਸਵੇਰੇ ਲਿਬਰਲ ਨੈਸ਼ਨਲ ਕਾਕਸ ਦੀ ਮੀਟਿੰਗ ਦੌਰਾਨ ਆਪਣੇ ਸਾਥੀਆਂ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਗਿਲਬੌਲ ਨੇ ਦੱਸਿਆ ਕਿ ਉਹ ਇਸੇ ਗਰਮੀ ਦੇ ਅਖੀਰ ਵਿਚ ਆਪਣੀ ਸੀਟ ਛੱਡ ਦੇਣਗੇ ਪਰ ਉਦੋਂ ਤੱਕ ਕਾਕਸ ਦੇ ਮੈਂਬਰ ਬਣੇ ਰਹਿਣਗੇ।
rcmp-seize-fentanyl-mdma-and-weapons-from-suspected-drug-labs-in-abbotsford-and-chilliwack
Punjabi

ਐਬਟਸਫੋਰਡ ਅਤੇ ਚਿਲੀਵੈਕ ਵਿੱਚ ਆਰ.ਸੀ.ਐਮ.ਪੀ. ਵੱਲੋਂ ਦੋ ਸ਼ੱਕੀ ਡਰੱਗ ਲੈਬ ਦਾ ਪਰਦਾਫਾਸ਼

ਐਬਟਸਫੋਰਡ ਅਤੇ ਚਿਲੀਵੈਕ ਵਿਚ ਆਰ.ਸੀ.ਐਮ.ਪੀ. ਨੇ ਦੋ ਗੁਪਤ ਤੌਰ 'ਤੇ ਚਲਾਈਆਂ ਜਾ ਰਹੀਆਂ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਲੈਬ ਵਿਚੋਂ ਭਾਰੀ ਮਾਤਰਾ ਵਿਚ ਫੈਂਟਾਨਿਲ ਅਤੇ ਐਮ.ਡੀ.ਐਮ.ਏ. ਡਰੱਗ, ਕੰਰਸੀ ਤੇ ਹਥਿਆਰ ਵੀ ਜ਼ਬਤ ਕੀਤੇ ਗਏ। ਆਰ.ਸੀ.ਐਮ.ਪੀ. ਦੀ Pacific Region ਲਈ ਫੈਡਰਲ ਪੁਲਿਸ ਮੁਤਾਬਕ, ​ਇਸ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜੋ ਅਗਲੇਰੀ ਜਾਂਚ ਤੱਕ ਫਿਲਹਾਲ ਰਿਹਾਈ 'ਤੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link