Apr 3, 2020 9:38 PM -

ਕਿਊਬੈਕ ਦੇ ਪ੍ਰੀਮਿਅਰ ਫ੍ਰਾਂਸੂਆ ਲੈਗੌਲਟ ਦਾ ਕਹਿਣਾ ਹੈ ਕਿ ਸੂਬੇ 'ਚ ਪੁਲਿਸ ਇਸਤੇ ਗੌਰ ਕਰ ਰਹੀ ਹੈ ਕਿ ਕੋਵਿਡ-19 ਨਾਲ ਪੀੜਤ ਲੋਕਾਂ ਦੇ ਸੈਲ ਫੋਨ ਡਾਟਾ ਕੱਢੇ ਜਾਣ, ਅਤੇ ਉਨ੍ਹਾਂ ਦੀ ਆਵਾਜਾਈ ਬਾਰੇ ਜਾਂਚ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੀ ਇਸ ਕਿਸਮ ਦੇ ਡਾਟਾ ਦੀ ਵਰਤੋਂ ਨਹੀਂ ਕੀਤੀ ਜਾ ਰਹੀ, ਪਰ ਆਉਣ ਵਾਲੇ ਸਮੇਂ 'ਚ ਅਜਿਹਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ, ਸੂਬੇ 'ਚ 25 ਹੋਰ ਵਾਇਰਸ ਪੀੜਤਾਂ ਨੇ ਦਮ ਤੋੜ ਦਿੱਤਾ ਹੈ।
ਹੁਣ ਸੂਬੇ 'ਚ ਵਾਇਰਸ ਪੀੜਤਾਂ ਦੀ ਜਾਨ ਜਾਣ ਦੇ ਮਾਮਲੇ 61 ਤਕ ਪਹੁੰਚ ਗਏ ਹਨ।
ਸੂਬੇ 'ਚ 583 ਹੋਰ ਮਾਮਲੇ ਉਜਾਗਰ ਹੋਏ ਦੱਸੇ ਗਏ ਹਨ, ਜਿਸ ਨਾਲ ਕਿਊਬੈਕ 'ਚ ਪੀੜਤਾਂ ਦੀ ਗਿਣਤੀ 6,101 ਤਕ ਪਹੁੰਚ ਗਈ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵੱਲੋਂ ਆਉਂਦੇ ਮੰਗਲਵਾਰ ਨੂੰ ਕੁਝ ਭਵਿਖਵਾਣੀਆਂ ਸੰਬੰਧੀ ਡਾਟਾ ਵੀ ਪੇਸ਼ ਕੀਤੇ ਜਾ ਸਕਦੇ ਹਨ।




