Oct 5, 2026 1:30 PM - Connect Newsroom - Ramandeep Kaur with files from The Canadian Press

ਕਿਊਬੈਕ ਵਿਚ ਅੱਜ ਵਿਧਾਨ ਸਭਾ ਚੋਣਾਂ ਲਈ 127 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ, ਜਿੱਥੇ ਕੈਨੇਡਾ ਤੋਂ ਵੱਖ ਹੋਣ ਦਾ ਸਮਰਥਨ ਕਰਨ ਵਾਲੀ PQ ਯਾਨੀ Parti Québécois ਅਤੇ ਇਸ ਦੇ ਲੀਡਰ Paul St-Pierre Plamondon ਹਾਲ ਹੀ ਦੇ ਸਰਵਿਆਂ ਵਿਚ ਸਭ ਤੋਂ ਅੱਗੇ ਰਹੇ ਹਨ। PQ ਨੇ ਸੱਤਾ ਵਿਚ ਆਉਣ 'ਤੇ ਰੈਫਰੈਂਡਮ ਕਰਵਾਉਣ ਦਾ ਵਾਅਦਾ ਕੀਤਾ ਹੈ।
ਹਾਲਾਂਕਿ, Plamondon ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਰੈਫਰੈਂਡਮ ਰਾਸ਼ਟਰਪਤੀ ਡੋਨਲਡ ਟਰੰਪ ਦੇ ਵ੍ਹਾਈਟ ਹਾਊਸ ਵਿਚ ਰਹਿਣ ਤੱਕ ਯਾਨੀ ਸਾਲ 2029 ਤੋਂ ਪਹਿਲਾਂ ਨਹੀਂ ਹੋਵੇਗਾ। PQ ਦਾ ਮੁਕਾਬਲਾ ਲਗਾਤਾਰ ਦੋ ਵਾਰ ਸੱਤਾ ਵਿਚ ਰਹੀ Coalition Avenir Québec ਨਾਲ ਹੈ, ਜਿਸ ਦੀ ਲੀਡਰ Christine Fréchette ਨੇ ਕੰਪੇਨ ਵਿਚ ਫੈਡਰਲਿਜ਼ਮ ਅਤੇ Sovereignty ਵਿਚਕਾਰ ਤੀਜੇ ਰਸਤੇ ਦੀ ਵਕਾਲਤ ਕੀਤੀ ਹੈ।
ਪਿਛਲੇ 39 ਦਿਨਾਂ ਦੇ ਚੋਣ ਪ੍ਰਚਾਰ ਦੌਰਾਨ ਮੁੱਖ ਮੁੱਦੇ ਟਰੰਪ ਵਲੋਂ ਪੈਦਾ ਕੀਤੀ ਆਰਥਿਕ ਅਨਿਸ਼ਚਿਤਤਾ ਅਤੇ separation ਤੇ nationalism ਤੋਂ ਲੈ ਕੇ immigration ਤੱਕ ਰਹੇ ਹਨ। ਇਲੈਕਸ਼ਨ ਕਿਊਬੈਕ ਦਾ ਕਹਿਣਾ ਹੈ ਕਿ ਲਗਭਗ ਇੱਕ ਚੌਥਾਈ ਵੋਟਰ ਪਹਿਲਾਂ ਹੀ ਐਡਵਾਂਸ ਪੋਲਿੰਗ ਵਿਚ ਆਪਣੀ ਵੋਟ ਪਾ ਚੁੱਕੇ ਹਨ ਅਤੇ ਸ਼ਾਮ ਨੂੰ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।




