9.29C Vancouver
ADS

Jun 6, 2022 1:47 PM - ANI

ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਰਾਹੁਲ ਗਾਂਧੀ, ਭਲਕੇ ਆਉਣਗੇ ਪੰਜਾਬ

Share On
rahul-gandhi-to-meet-sidhu-moose-walas-family-tomorrow
Rahul Gandhi will visit Mansa on Tuesday (Photo: ANI)

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਮੰਗਲਵਾਰ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਮਾਨਸਾ ਆਉਣਗੇ। ਦੱਸ ਦੇਈਏ ਕਿ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਪਾਰਟੀ ਸੂਤਰਾਂ ਮੁਤਾਬਕ, ਰਾਹੁਲ ਗਾਂਧੀ ਸਵੇਰੇ ਫਲਾਈਟ ਰਾਹੀਂ ਚੰਡੀਗੜ੍ਹ ਪਹੁੰਚਣਗੇ ਅਤੇ ਫਿਰ ਮੂਸੇਵਾਲਾ ਦੇ ਪਿੰਡ ਲਈ ਰਵਾਨਾ ਹੋਣਗੇ।

ਗੌਰਤਲਬ ਹੈ ਕਿ ਰਾਜਸਥਾਨ ਦੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਅੱਜ ਮੂਸੇਵਾਲਾ ਦੇ ਘਰ ਪਹੁੰਚੇ ਸਨ ਅਤੇ ਗਾਇਕ ਦੇ ਪਿਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸਚਿਨ ਪਾਇਲਟ ਨੇ ਕਿਹਾ, ''ਸੂਬੇ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਡਰੱਗ ਮਾਫੀਆ, ਅੱਤਵਾਦੀ ਤੇ ਗੈਂਗਸਟਰ ਪੰਜਾਬ ਵਿਚ ਪੈਰ ਪਸਾਰ ਰਹੇ ਹਨ। ਕੇਂਦਰ ਅਤੇ ਸੂਬੇ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।

ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਸ਼ੁਭਦੀਪ ਸਿੰਘ ਸਿੱਧੂ ਦੇ ਕਤਲ ਦੀ ਜਾਂਚ ਵਿਚ ਤੇਜ਼ੀ ਲਿਆਉਣ ਲਈ ਪਿਛਲੇ ਹਫ਼ਤੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਪੁਨਰਗਠਨ ਕੀਤਾ ਸੀ।

Latest news

u-s-may-remove-50-tariffs-on-some-canadian-agricultural-products
Punjabi

ਅਮਰੀਕਾ ਵੱਲੋਂ ਕੈਨੇਡੀਅਨ ਖੇਤੀਬਾੜੀ ਉਤਪਾਦਾਂ ’ਤੇ 50% ਟੈਰਿਫ ਹਟਾਉਣ ਦੀ ਤਿਆਰੀ

ਕੈਨੇਡਾ ਦੇ ਕੁਝ ਖੇਤੀਬਾੜੀ ਉਤਪਾਦਾਂ 'ਤੇ ਅਮਰੀਕਾ ਵਲੋਂ 50 ਫੀਸਦੀ ਟੈਰਿਫ ਹਟਾਇਆ ਜਾ ਸਕਦਾ ਹੈ। ਵਾਲ ਸਟ੍ਰੀਟਦੀ ਰਿਪੋਰਟ ਮੁਤਾਬਕ, ਮਿਡਟਰਮ ਚੋਣਾਂ ਵਿਚ Maine ਤੋਂ ਸੈਨੇਟਰ Susan Collins ਅਤੇ ਹੋਰ ਰਿਪਬਲਿਕਨ ਉਮੀਦਵਾਰਾਂ ਦੀ ਮਦਦ ਲਈ ਇਸ ਕਦਮ ਦਾ ਐਲਾਨ ਅੱਜ ਹੀ ਹੋ ਸਕਦਾ ਹੈ। ਇਸ ਵਿਚਕਾਰ Collins ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਕਈ ਕੈਨੇਡੀਅਨ ਖੇਤੀਬਾੜੀ ਉਤਪਾਦਾਂ ਲਈ ਟੈਰਿਫ ਛੋਟ ਨੂੰ ਪੱਕਾ ਕਰ ਲਿਆ ਹੈ।
loblaw-cyberattack-may-have-exposed-data-of-nearly-2-million-canadians
Punjabi

ਲੌਬਲੌ ’ਤੇ ਸਾਈਬਰ ਹਮਲਾ, 20 ਲੱਖ ਕੈਨੇਡੀਅਨਾਂ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ

ਕੈਨੇਡਾ ਦੀ ਸੁਪਰਮਾਰਕੀਟ ਚੇਨ ਲੌਬਲੌ ਨੇ ਮਾਰਚ ਵਿਚ ਹੋਏ ਸਾਈਬਰ ਹਮਲੇ ਕਾਰਨ ਲਗਭਗ ਦੋ ਮਿਲੀਅਨ ਕੈਨੇਡੀਅਨ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਹੈ। ਕੰਪਨੀ ਨੇ ਪ੍ਰਭਾਵਿਤ ਗਾਹਕਾਂ ਨੂੰ ਸਿੱਧੇ ਤੌਰ 'ਤੇ ਨੋਟੀਫਿਕੇਸ਼ਨ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਲੀਕ ਹੋਏ ਡੇਟਾ ਵਿਚ ਨਾਂ,ਈਮੇਲ,ਘਰ ਦਾ ਪਤਾ,ਜਨਮ ਤਾਰੀਖ਼,ਵਫ਼ਾਦਾਰੀ ਕਾਰਡ ਨੰਬਰ, ਖ਼ਾਸ ਖਰੀਦਦਾਰੀ ਆਰਡਰ ਦੇ ਵੇਰਵੇ ਅਤੇ ਪੇਮੈਂਟ ਕਾਰਡ ਦੀ ਅਧੂਰੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।
bc-conservatives-target-david-ebys-vancouver-point-grey-riding
Punjabi

ਡੇਵਿਡ ਈਬੀ ਦੇ ਹਲਕੇ ’ਚ ਬੀ.ਸੀ. ਕੰਜ਼ਰਵੇਟਿਵਾਂ ਵੱਲੋਂ ਚੋਣ ਪ੍ਰਚਾਰ ਤੇਜ਼

ਬੀ.ਸੀ.ਕੰਜ਼ਰਵੇਟਿਵ ਵਲੋਂ ਅੱਜ ਡੇਵਿਡ ਈਬੀ ਦੇ ਹਲਕੇ ਵੈਨਕੂਵਰ-ਪੁਆਇੰਟ ਗ੍ਰੇਅ ਵਿਚ ਦਾਅ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਲੋਰਨ ਡੋਰਕਸਨ ਦੀ ਅੱਜ ਕੋਈ ਮੀਡੀਆ ਜਾਣਕਾਰੀ ਉਪਲੱਬਧ ਨਹੀਂ ਹੈ ਪਰ ਰਿਪੋਰਟਸ ਮੁਤਾਬਕ ਉਹ ਈਬੀ ਦੇ ਚੋਣ ਹਲਕੇ ਸਮੇਤ ਵੈਨਕੂਵਰ-ਕੁਇਲਚੇਨਾ ਅਤੇ ਵੈਨਕੂਵਰ-ਲੈਂਗਾਰਾ ਵਿਚ ਉਮੀਦਵਾਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ।
rahul-gandhi-likely-to-visit-punjab-ahead-of-assembly-elections
Punjabi

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀ ਸੰਭਾਵਨਾ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਛੇਤੀ ਹੀ ਪੰਜਾਬ ਦਾ ਦੌਰਾ ਕਰਨਗੇ। ਰਾਹੁਲ ਗਾਂਧੀ ਦੇ ਇਸ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਰੂਪਰੇਖਾ ਉਲੀਕਣ ਲਈ ਕਾਂਗਰਸ ਪਾਰਟੀ ਦੇ ਆਲ ਇੰਡੀਆ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ 26 ਅਕਤੂਬਰ ਨੂੰ ਚੰਡੀਗੜ੍ਹ ਪਹੁੰਚਣਗੇ। ਆਪਣੇ ਇਸ ਇੱਕ ਦਿਨਾਂ ਅਹਿਮ ਦੌਰੇ ਦੌਰਾਨ ਕੇ.ਸੀ. ਵੇਣੂਗੋਪਾਲ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨਾਲ ਉੱਚ-ਪੱਧਰੀ ਮੀਟਿੰਗਾਂ ਕਰਨਗੇ।
fire-causes-heavy-damage-to-two-storey-home-in-surreys-bridgeview-area
Punjabi

ਸਰੀ ਦੇ ਬ੍ਰਿਜਵਿਊ ਇਲਾਕੇ ’ਚ ਦੋ-ਮੰਜ਼ਿਲਾ ਘਰ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਸਰੀ ਦੇ ਬ੍ਰਿਜਵਿਊ ਇਲਾਕੇ ਵਿਚ ਵੀਰਵਾਰ ਰਾਤ ਇੱਕ ਦੋ-ਮੰਜ਼ਿਲਾ ਘਰ ਵਿਚ ਅੱਗ ਲੱਗ ਗਈ। ਫਾਇਰ ਫਾਇਟਰ ਡਿਪਮਾਰਟਮੈਂਟ ਮੁਤਾਬਕ, ਉਨ੍ਹਾਂ ਨੂੰ ਰਾਤ ਲਗਭਗ 11:00 ਵਜੇ ਓਲਡ ਯੈਲੋ ਰੋਡ ਨੇੜੇ Olsen Road ਦੇ 10900-ਬਲਾਕ ਵਿਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link