Aug 22, 2024 3:46 PM - The Canadian Press

ਕੈਨੇਡਾ ਵਿਚ ਮਾਲ ਰੇਲ ਸੇਵਾਵਾਂ ਰੁਕਣ ਨਾਲ ਓਨਟਾਰੀਓ, ਕਿਊਬੈਕ ਅਤੇ ਵੈਨਕੂਲਰ ਵਿਚ ਲਗਭਗ 30,000 ਰੋਜ਼ਾਨਾ ਰੇਲ ਮੁਸਾਫਰਾਂ ਨੂੰ ਵੀ ਝਟਕਾ ਲੱਗਾ ਹੈ ਕਿਉਂਕਿ ਇੱਥੇ ਕਈ ਪ੍ਰਮੁੱਖ ਆਵਾਜਾਈ ਲਾਈਨ ਸਸਪੈਂਡ ਕੀਤੀਆਂ ਗਈਆਂ ਹਨ। ਵੈਨਕੂਵਰ ਏਰੀਏ ਦੀ ਆਵਾਜਾਈ ਲਾਈਨ ਨੇ ਆਪਣੀ ਵੈਸਟ ਕੋਸਟ ਐਕਸਪ੍ਰੈਸ ਸੇਵਾ ਮੁਅੱਤਲ ਦੇ ਬਦਲੇ ਬੱਸ ਸਰਵਿਸ ਸ਼ੁਰੂ ਕੀਤੀ ਹੈ।
ਉਥੇ ਹੀ, ਦੱਖਣੀ ਓਨਟਾਰੀਓ ਦੀ ਜੀਓ ਟਰਾਂਜ਼ਿਟ ਨੂੰ ਆਪਣੀ ਮਿਲਟਨ ਲਾਈਨ ਅਤੇ ਹਮਿਲਟਨ ਜੀਓ ’ਤੇ ਰੇਲ ਸਰਵਿਸ ਰੋਕਣੀ ਪਈ ਹੈ, ਜਿਸ ਨਾਲ ਰੋਜ਼ਾਨਾ ਸਫਰ ਕਰਨ ਵਾਲੇ ਲਗਭਗ 8,100 ਮੁਸਾਫਰ ਪ੍ਰਭਾਵਿਤ ਹੋਏ ਹਨ। ਇਸੇ ਤਰ੍ਹਾਂ ਮਾਂਟਰੀਅਲ ਏਰੀਏ ਵਿਚ ਕਰੀਬ 21,000 ਰੋਜ਼ਾਨਾ ਸਵਾਰੀ ਨੂੰ ਪ੍ਰੇਸ਼ਾਨੀ ਉਠਾਉਣੀ ਪਈ ਹੈ।
ਯਾਤਰੀ ਸੇਵਾਵਾਂ ਰੁਕਣ ਦਾ ਮੁੱਖ ਪ੍ਰਭਾਵ ਸਿਰਫ ਸੀ. ਪੀ. ਕੇ. ਸੀ. ਦੀਆਂ ਪਟੜੀਆਂ ’ਤੇ ਚੱਲਣ ਵਾਲੀਆਂ ਯਾਤਰੀ ਰੇਲੱਗਡੀਆਂ ਤੱਕ ਹੀ ਸੀਮਤ ਹੈ ਕਿਉਂਕਿ ਸੀ. ਐੱਨ. ਟਰੈਕ ਜਿੱਥੇ ਵੱਡੀ ਗਿਣਤੀ ਵਿਚ ਯਾਤਰੀ ਰੇਲਗੱਡੀਆਂ ਚੱਲਦੀਆਂ ਹਨ ਉਸ ਦੇ ਡਿਸਪੈਚਰ ਕਿਸੇ ਵੀ ਸੌਦੇਬਾਜ਼ੀ ਦੀ ਪ੍ਰਕਿਰਿਆ ਦਾ ਹਿੱਸਾ ਨਹੀਂ ਹਨ ਅਤੇ ਨਾ ਉਹ ਬੰਦ ਵਿਚ ਸ਼ਾਮਲ ਹਨ।




