20.26C Vancouver
ADS

Jul 27, 2021 9:21 AM -

ਰਾਜ ਸਭਾ: ਨਾਇਡੂ ਨੇ ਚੁੱਕਿਆ ਏਵਾਨ ਦੀ ਕਾਰਵਾਈ 'ਚ ਰੁਕਾਵਟ ਦਾ ਮੁੱਦਾ

Share On
rajya-sabha-naidu-raises-concern-over-disruptions-of-house
Rajya Sabha: Naidu raises concern over disruptions of House

ਵਿਰੋਧੀ ਧਿਰ ਦੇ ਹੰਗਾਮੇ ਦੇ ਦੌਰਾਨ, ਰਾਜ ਸਭਾ ਦੇ ਮੁਖੀ ਐੱਮ ਵੈਂਕਈਆ ਨਾਇਡੂ ਨੇ ਅੱਜ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਵਿੱਚ ਲਗਾਤਾਰ ਆ ਰਹੀਆਂ ਰੁਕਾਵਟਾਂ ਦਾ ਮੁੱਦਾ ਚੁੱਕਿਆ ਹੈ।

ਏਵਾਨ (ਹਾਊਸ) ਨੂੰ ਸੰਬੋਧਨ ਕਰਦਿਆਂ, ਐੱਮ ਵੈਂਕਈਆ ਨਾਇਡੂ ਨੇ ਆਖਿਆ,"ਮੈਂ, ਮਿਲੀਆਂ ਮੀਡੀਆ ਰਿਪੋਰਟਾਂ ਤੋਂ ਪ੍ਰੇਸ਼ਾਨ ਹਾਂ ਕਿ ਏਵਾਨ ਦੇ ਕੁਝ ਹਿੱਸੇ, ਰਹਿੰਦੇ ਇਜਲਾਸ ਦੌਰਾਨ ਇਸਦੀ ਕਾਰਵਾਈ ਨਾ ਹੋਣ ਦੇਣ ਲਈ ਦ੍ਰਿੜ ਹਨ। ਪਾਰਲੀਮੈਂਟ ਕਾਨੂੰਨ ਬਣਾਉਣ ਅਤੇ ਜਨਤਕ ਮੁੱਦਿਆਂ 'ਤੇ ਚਰਚਾ ਕਰਨ ਲਈ ਹੁੰਦੀ ਹੈ।"

ਨਾਇਡੂ ਨੇ ਅੱਗੇ ਆਖਿਆ,"ਪਾਰਟੀ ਲੀਡਰਾਂ ਨੇ ਮੇਰੇ ਕੋਲ ਮੁੱਦਿਆਂ 'ਤੇ ਚਰਚਾ ਦੀ ਮੌਜੂਦਾ ਤਰਸਯੋਗ ਹਾਲਤ ਅਤੇ ਜਨਤਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਨਾ ਕਰਨ ਦਾ ਮੁੱਦਾ ਚੁੱਕਿਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਰੱਵਈਏ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ।"

ਦੱਸਣਯੋਗ ਹੈ ਕਿ ਵਿਰੋਧੀ ਧਿਰ ਦੇ ਹੰਗਾਮੇ ਕਰਕੇ ਰਾਜ ਸਭਾ ਦੀ ਕਾਰਵਾਈ, ਅੱਜ ਮੰਗਲਵਾਰ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰਨੀ ਪਈ।

ਦਰਅਸਲ, ਜਿਵੇਂ ਹੀ ਮਾਨਸੂਨ ਇਜਲਾਸ ਦੇ ਛੇਵੇਂ ਦਿਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਪਾਰਟੀਆਂ ਨੇ 'ਪੈਗੈਸਸ ਪ੍ਰੌਜੈਕਟ' ਦੀਆਂ ਮੀਡੀਆ ਰਿਪੋਰਟਾਂ ਦੇ ਮੁੱਦੇ 'ਤੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਸੋਮਵਾਰ ਨੂੰ, ਸਰਕਾਰ ਵੱਲੋਂ ਉਤਲੇ ਏਵਾਨ ਵਿੱਚ ਵਿਧਾਨਿਕ ਏਜੰਡੇ ਬਾਰੇ ਗੱਲ ਕਰਨ 'ਤੇ ਹੀ ਪੰਜ ਵਾਰ ਕਾਰਵਾਈ ਮੁਲਤਵੀ ਕੀਤੀ ਗਈ।

ਹਾਊਸ ਦੀ ਕਾਰਵਾਈ ਦੁਪਹਿਰ 12 ਵਜੇ, 2 ਵਜੇ, 3 ਵਜੇ, 4 ਵਜੇ ਅਤੇ 5 ਵਜੇ ਮੁਲਤਵੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਸ਼ੁਰੂ ਹੋਏ ਪਾਰਲੀਮੈਂਟ ਦੇ ਮਾਨਸੂਨ ਇਜਲਾਸ ਦੀ ਸ਼ੁਰੂਆਤ ਤੋਂ ਹੀ, ਦੋਵਾਂ ਏਵਾਨਾਂ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਰੋਹ ਵਿਖਾਵਾ ਕੀਤਾ ਜਾ ਰਿਹਾ ਹੈ।

Latest news

evacuation-alert-issued-for-10-properties-as-konni-lake-wildfire-burns-out-of-control-in-b-c
Punjabi

ਬੀ.ਸੀ. ਦੇ ਕੈਰੀਬੂ ਇਲਾਕੇ ਵਿੱਚ ਜੰਗਲੀ ਅੱਗ ਕਾਰਨ 10 ਪ੍ਰਾਪਰਟੀਜ਼ ਲਈ ਇਵੈਕੂਏਸ਼ਨ ਆਰਡਰ ਜਾਰੀ

ਬੀ. ਸੀ. ਵਿਚ ਵਾਈਲਡ ਫਾਇਰ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਕੈਰੀਬੂ ਇਲਾਕੇ ਵਿਚ ਬੇਕਾਬੂ ਅੱਗ ਕਾਰਨ ਵੀਰਵਾਰ ਦੇਰ ਰਾਤ ਪ੍ਰਸ਼ਾਸਨ ਨੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ। ਇਹ ਜੰਗਲੀ ਅੱਗ ਕੋਨੀ ਲੇਕ ਵਿਖੇ ਲੱਗੀ ਹੋਈ ਹੈ, ਜਿਸ ਕਾਰਨ 10 ਪ੍ਰਾਪਰਟੀਆਂ ਨੂੰ ਖਤਰੇ ਦੀ ਚਿਤਾਵਨੀ ਦਿੱਤੀ ਗਈ ।
ceasefire-extension-in-lebanon-followed-by-continued-strikes-in-southern-areas
Punjabi

ਲੇਬਨਾਨ ਵਿੱਚ ਜੰਗਬੰਦੀ ਵਧਾਉਣ ਦੇ ਐਲਾਨ ਦੇ ਬਾਵਜੂਦ ਦੱਖਣੀ ਖੇਤਰਾਂ ਵਿੱਚ ਹਮਲੇ ਜਾਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲੇਬਨਾਨ ਵਿੱਚ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਮੈਦਾਨੀ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਦੱਖਣੀ ਲੇਬਨਾਨ ਦੇ ਪਿੰਡ Deir Aames ਵਿੱਚ ਹਾਲ ਹੀ ਵਿੱਚ ਇਜ਼ਰਾਈਲ ਵੱਲੋਂ ਇੱਕ ਹਵਾਈ ਹਮਲਾ ਹੋਇਆ ਹੈ।
abbotsford-police-arrest-repeat-break-and-enter-suspect-allege-breaches-of-court-ordered-conditions
Punjabi

ਅਦਾਲਤੀ ਸ਼ਰਤਾਂ ਦੀ ਉਲੰਘਣਾ ਤੇ ਹੋਰ ਦੋਸ਼ਾਂ ਤਹਿਤ ਐਬਟਸਫੋਰਡ ਪੁਲਿਸ ਨੇ 35 ਸਾਲਾ ਨੌਜਵਾਨ ਕੀਤਾ ਗ੍ਰਿਫ਼ਤਾਰ

ਐਬਟਸਫੋਰਡ ਪੁਲਿਸ ਨੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿਚ 35 ਸਾਲਾ ਜਸਕਰਨ ਸਿੰਘ ਨੂੰ ਮੁੜ ਗ੍ਰਿਫ਼ਤਾਰ ਕੀਤਾ ਹੈ। ਜਸਕਰਨ ਨੂੰ ਪਹਿਲਾਂ ਨਵੰਬਰ 2025 ਵਿਚ ਪੀਰਡਨਵਿਲੇ ਰੋਡ 'ਤੇ 32500 ਬਲਾਕ ਵਿਚ ਪੈਂਦੇ ਇੱਕ ਘਰ ਵਿਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਮਾਰਚ 2026 ਵਿਚ ਅਦਾਲਤ ਨੇ ਉਸ ਨੂੰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਹਾਊਸ ਅਰੈਸਟ ਦੀਆਂ ਸਖ਼ਤ ਸ਼ਰਤਾਂ 'ਤੇ ਰਿਹਾਅ ਕੀਤਾ ਸੀ।
federal-deficit-reaches-25-5b-in-first-11-months-of-2025-26-fiscal-year
Punjabi

2025–26 ਦੇ ਪਹਿਲੇ 11 ਮਹੀਨਿਆਂ ਵਿੱਚ ਫੈਡਰਲ ਘਾਟਾ $25.5 ਬਿਲੀਅਨ ਤੱਕ ਪਹੁੰਚਿਆ

ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿੱਤੀ ਸਾਲ 2025-26 ਦੇ ਪਹਿਲੇ 11 ਮਹੀਨਿਆਂ ਯਾਨੀ ਅਪ੍ਰੈਲ ਤੋਂ ਫਰਵਰੀ ਦੌਰਾਨ $25.5 ਬਿਲੀਅਨ ਦਾ ਘਾਟਾ ਦਰਜ ਕੀਤਾ ਹੈ। ਵਿੱਤੀ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਇਹ ਘਾਟਾ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਰਹੇ $19.3ਬਿਲੀਅਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।
flood-alert-issued-for-downtown-peace-river-as-heart-river-levels-rise
Punjabi

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਜਾਰੀ ਕੀਤੀ ਗਈ ਹੜ੍ਹ ਦੀ ਗੰਭੀਰ ਚਿਤਾਵਨੀ

ਉੱਤਰੀ ਐਲਬਰਟਾ ਦੇ ਕਸਬੇ ਪੀਸ ਰਿਵਰ ਵਿੱਚ ਵੀਰਵਾਰ ਸ਼ਾਮ ਨੂੰ ਹੜ੍ਹ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ'ਤੇ ਘਰ ਖਾਲੀ ਕਰਨ ਲਈ ਤਿਆਰ ਰਹਿਣ। ਇਹ ਅਲਰਟ ਸ਼ਾਮ 4:49 ਵਜੇ ਜਾਰੀ ਕੀਤਾ ਗਿਆ, ਜਿਸ ਤੋਂ ਤੁਰੰਤ ਬਾਅਦ ਕਸਬੇ ਵਿੱਚ ਸਟੇਟ ਔਫ ਲੋਕਲ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link