Jul 2, 2024 5:37 PM - The Canadian Press

ਵੈਨਕੂਵਰ ਵਿਚ ਬੀਤੇ ਐਤਵਾਰ ਦੀ ਰਾਤ ਬੀ.ਸੀ. ਪਲੇਸ ਸਟੇਡੀਅਮ ਦੇ ਬਾਹਰ ਇਕ ਫੈਸਟੀਵਲ ਦੇ ਸੈੱਟ ਹੋਏ ਝਗੜੇ ਵਿਚ ਅਮਰੀਕੀ ਰੈਪਰ ਰਿਕ ਰੌਸ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਅਸਲ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਤੋਂ ਬਾਅਦ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
48 ਸਾਲਾ ਰੌਸ ਸ਼ਹਿਰ ਦੇ ਡਾਊਨਟਾਊਨ ’ਚ ਸਟੇਡੀਅਮ ਦੇ ਨਾਲ ਲੱਗਦੇ ਪਲਾਜ਼ਾ ਆਫ਼ ਨੇਸ਼ਨਜ਼ ’ਚ ਆਯੋਜਿਤ ਇਗਨਾਈਟ ਮਿਊਜ਼ਿਕ ਫੈਸਟੀਵਲ ਵਿਚ ਸ਼ਿਰਕਤ ਕਰ ਰਿਹਾ ਸੀ। ਐਕਸ ’ਤੇ ਸ਼ੇਅਰ ਕੀਤੀ ਗਈ ਵੀਡੀਓ ਵਿਚ ਰੌਸ ਇਕ ਵਿਅਕਤੀ ਨਾਲ ਬਹਿਸਬਾਜ਼ੀ ਕਰਦਾ ਦਿਖਾਈ ਦਿੰਦਾ ਹੈ ਜੋ ਰੌਸ ਦੇ ਮੁੱਕਾ ਮਾਰਦਾ ਹੈ ਅਤੇ ਲੜਾਈ ਵਧ ਜਾਂਦੀ ਹੈ।
ਕੈਨੇਡੀਅਨ ਇਵੈਂਟ ਏਜੰਸੀ ਦੀ ਸੀ.ਐੱਫ.ਓ. ਲਿੰਡਸੇ ਸਪੈਰੋ ਦਾ ਕਹਿਣਾ ਹੈ ਕਿ ਉਹ ਇਸ ਝਗੜੇ ਸਮੇਂ ਸਟੇਜ ਦੇ ਪਿੱਛੇ ਸੀ। ਸਪੈਰੋ ਨੇ ਇਸ ਨੂੰ ਇਕ ਮਾਮੂਲੀ ਝਗੜਾ ਦੱਸਿਆ ਜਿਸ ਨੂੰ ਸਕਿਊਰਿਟੀ ਵਲੋਂ ਜਲਦੀ ਹੀ ਕੰਟਰੋਲ ਕਰ ਲਿਆ ਗਿਆ ਸੀ।
ਇਗਨਾਈਟ ਫੈਸਟੀਵਲ ਦੇ ਹੋਰ ਕਲਾਕਾਰਾਂ ਵਿੱਚ ਸੀਕਿਕਸ ਅਤੇ ਮਰਕੁਲੇਸ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਰੌਸ ਦਾ ਅਸਲ ਨਾਮ ਵਿਲੀਅਮ ਲਿਓਨਾਰਡ ਰੌਬਰਟਸ 99 ਹੈ ਅਤੇ ਉਹ ਲਗਭਗ ਤਿੰਨ ਦਹਾਕਿਆਂ ਦੇ ਲੰਬੇ ਕੈਰੀਅਰ ਦੌਰਾਨ ਚਾਰਟ ਵਿੱਚ ਕਈ ਵਾਰ ਚੋਟੀ ’ਤੇ ਰਿਹਾ ਹੈ।




