Jan 22, 2021 8:22 PM -

ਬੀ.ਸੀ. 'ਚ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਇੱਕ ਮੋਬਾਈਲ ਡਰੱਗ ਲੈਬ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਕੈਸ਼ੇ ਕ੍ਰੀਕ 'ਚ ਇੱਕ ਮੋਟਲ ਦੀ ਪਾਰਕਿੰਗ 'ਚ ਮਿਲੇ ਹੋਣ ਬਾਰੇ ਦੱਸਿਆ ਗਿਆ ਹੈ।
ਕੌਰਪੋਰਲ ਜੈਸੇ ਓ'ਡੋਨਾਘੀ ਦਾ ਕਹਿਣਾ ਹੈ ਕਿ ਇਹ ਵੈਨ ਮੋਟਲ ਦੇ ਕੋਲ ਛੱਡ ਦਿੱਤੀ ਗਈ ਸੀ।
ਇਹ ਇੱਕ ਕਿਰਾਏ 'ਤੇ ਲਈ ਹੋਈ ਵੈਨ ਦੱਸੀ ਗਈ ਹੈ।
ਇਸ ਦੀ ਪੂਰੀ ਲੋਕੇਸ਼ਨ ਬਾਰੇ ਨਹੀਂ ਦੱਸਿਆ ਗਿਆ।
ਇਸ ਵੈਨ ਨੂੰ ਮੰਗਲਵਾਰ ਨੂੰ ਇੰਪਾਉਂਡ ਕੀਤਾ ਗਿਆ ਸੀ।
ਪੁਲਿਸ ਨੂੰ ਵੈਨ ਅੰਦਰ ਅਜਿਹੇ ਪਦਾਰਥ ਮਿਲੇ ਹਨ, ਜੋ ਕਿ ਡਰੱਗਸ ਬਣਾਉਣ ਲਈ ਵਰਤੇ ਜਾਂਦੇ ਮੰਨੇ ਜਾ ਰਹੇ ਹਨ।
ਮਾਮਲੇ 'ਚ ਜਾਂਚ ਲਈ ਸਰੀ ਤੋਂ ਫੈਡਰਲ ਡਰੱਗ ਲੈਬ ਟੀਮਸ ਨੂੰ ਸੱਦਿਆ ਗਿਆ ਹੈ।




