Mar 17, 2022 9:48 PM - The Canadian Press

ਬੀ.ਸੀ. ਦੇ ਲੀਲੋਏਟ 'ਚ ਕਤਲ ਦੀ ਵਾਰਦਾਤ ਵਾਪਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪੈਰਾਮੈਡਿਕਸ ਨੂੰ ਇੱਕ ਗੰਭੀਰ ਰੂਪ 'ਚ ਜਖਮੀ ਆਦਮੀ ਮਿਲਿਆ ਸੀ।
ਮੰਗਲਵਾਰ ਰਾਤ ਇੱਕ ਸਟ੍ਰੀਟ 'ਚ ਜਖਮੀ ਪਏ ਮਿਲੇ ਆਦਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ।
ਜਾਣਕਾਰੀ ਦਿੱਤੀ ਗਈ ਕਿ ਆਦਮੀ ਨੇ ਦਮ ਤੋੜ ਦਿੱਤਾ।
ਜਾਂਚ ਅਧਿਕਾਰੀਆਂ ਨੇ ਪੀੜਤ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਹੈ।
ਮਾਮਲੇ ਦੀ ਜਾਂਚ ਜਾਰੀ ਹੈ ਪਰ ਪੁਲਿਸ ਦਾ ਕਹਿਣਾ ਸੀ ਕਿ ਇਹ ਇੱਕ ਨਿਵੇਕਲੀ ਘਟਨਾ ਸੀ ਅਤੇ ਇਸ ਕਾਰਨ ਕਿਸੇ ਹੋਰ ਲਈ ਖਤਰਾ ਨਹੀਂ ਮੰਨਿਆ ਜਾ ਰਿਹਾ।




