Apr 5, 2021 7:19 PM -

ਕੋਕਟਲਮ 'ਚ ਆਰ.ਸੀ.ਐਮ.ਪੀ. ਵੱਲੋਂ ਬੀਤੇ ਹਫ਼ਤੇ ਹੋਈਆਂ 3 ਗੋਲੀ ਚੱਲਣ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ 'ਚ ਸਭ ਤੋਂ ਤਾਜ਼ਾ ਮਾਮਲਾ ਐਤਵਾਰ ਸਵੇਰ ਦਾ ਹੈ।
ਅਫ਼ਸਰਾਂ ਨੂੰ ਗੋਲੀ ਚੱਲਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੋਂ ਇੱਕ ਵਿਅਕਤੀ ਜ਼ਖਮੀ ਹਾਲਤ 'ਚ ਮਿਲਿਆ ਸੀ।
ਇਸ ਤੋਂ ਪਹਿਲਾਂ ਮੰਗਲਵਾਰ ਅਤੇ ਬੁੱਧਵਾਰ ਨੂੰ ਵਾਪਰੀਆਂ ਗੋਲੀ ਚੱਲਣ ਦੀਆਂ ਵਾਰਦਾਤਾਂ 'ਚ 2 ਵਿਅਕਤੀ ਜ਼ਖਮੀ ਹੋ ਗਏ ਸਨ।
ਪੁਲਿਸ ਦਾ ਮੰਨਣਾ ਹੈ ਕਿ ਗੈਂਗ ਸੰਬੰਧੀ ਗਤੀਵਿਧੀਆਂ ਅਤੇ ਡਰੱਗਸ ਕਾਰਨ ਇਹ ਵਾਰਦਾਤਾਂ ਵਾਪਰੀਆਂ ਹੋ ਸਕਦੀਆਂ ਹਨ।
ਹਾਲਾਂਕਿ ਪੁਲਿਸ ਨੇ ਦੱਸਿਆ ਕਿ ਪੀੜਤ ਲੋਕ ਪੁਲਿਸ ਨਾਲ ਸਹਿਯੋਗ ਨਹੀਂ ਕਰ ਰਹੇ ਸਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਟਨਾਵਾਂ ਸੰਬੰਧੀ ਕਿਸੇ ਕੋਲ ਜਾਣਕਾਰੀ ਜਾਂ ਕੋਈ ਫੁਟੇਜ ਹੋਵੇ ਤਾਂ ਪੁਲਿਸ ਨੂੰ ਦੱਸਿਆ ਜਾਵੇ।




