Feb 1, 2021 6:20 PM -

ਸਰੀ ਦੇ ਵਿੱਚ ਇੱਕ ਪੁਲਿਸ ਅਫ਼ਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਅਫ਼ਸਰ ਦੇ ਖਿਲਾਫ਼ ਅਪਰਾਧਿਕ ਜਾਂਚ ਅਤੇ 'ਇੰਟਰਨਲ ਕੋਡ ਆਫ ਕੰਡਕਟ' ਜਾਂਚ ਜਾਰੀ ਹੈ।
ਬੁਲਾਰੀ ਡੌਨ ਰੌਬਰਟਸ ਦਾ ਕਹਿਣਾ ਸੀ ਕਿ ਇਸ ਅਫ਼ਸਰ ਨੂੰ ਬੀਤੇ ਹਫ਼ਤੇ ਗ੍ਰਿਫਤਾਰ ਕੀਤਾ ਗਿਆ ਸੀ।
ਰਸਮੀ ਤੌਰ 'ਤੇ ਦੋਸ਼ ਕਰਨ ਦੇ ਮੱਦੇਨਜ਼ਰ ਇਸ ਅਫ਼ਸਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਜਾਣਕਾਰੀ ਦਿੱਤੀ ਗਈ ਕਿ ਇਹ ਅਫ਼ਸਰ ਫਿਲਹਾਲ 2 ਸਾਲ ਦੇ ਪ੍ਰੋਬੇਸ਼ਨਰੀ ਪੀਰੀਅਡ 'ਤੇ ਚੱਲ ਰਿਹਾ ਸੀ।
ਉਹ ਕੁਝ ਮਹੀਨਿਆਂ ਤੋਂ ਕੰਮ 'ਤੇ ਬਣਿਆ ਹੋਇਆ ਸੀ।
ਬੁਲਾਰੀ ਨੇ ਅਫ਼ਸਰ 'ਤੇ ਲੱਗੇ ਇਲਜ਼ਾਮਾਂ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਇੱਕ ਵਾਰ ਦੋਸ਼ ਤੈਅ ਹੋਣ ਤੋਂ ਬਾਅਦ ਹੀ ਇਹ ਜਾਣਕਾਰੀ ਦਿੱਤੀ ਜਾਵੇਗੀ।
ਬੁਲਾਰੀ ਨੇ ਦੱਸਿਆ ਕਿ ਫਿਲਹਾਲ ਅਫ਼ਸਰ ਨੂੰ ਤਨਖਾਹ ਦੇ ਨਾਲ ਸਸਪੈਂਡ ਕੀਤਾ ਗਿਆ ਹੈ, ਪਰ ਆਰ.ਸੀ.ਐਮ.ਪੀ. ਵੱਲੋਂ ਜਾਂਚ ਦੌਰਾਨ ਇਸ ਬਾਰੇ ਜਾਂਚ ਦੌਰਾਨ ਹੋਰ ਫੈਸਲੇ ਲਏ ਜਾ ਸਕਦੇ ਹਨ।




