Dec 16, 2020 1:39 AM -

ਆਰ.ਸੀ.ਐਮ.ਪੀ. ਵੱਲੋਂ ਪ੍ਰਦਰਸ਼ਨਕਾਰੀਆਂ ਬਾਰੇ ਜਾਣਕਾਰੀ ਇਕੱਤਰ ਕਰਨ ਅਤੇ ਇਸ ਨੂੰ ਵਰਤਣ 'ਤੇ ਨੀਤੀਆਂ 'ਚ ਬਦਲਾਅ ਕੀਤਾ ਜਾਵੇਗਾ।
ਸਿਵਿਲੀਅਨ ਰੀਵਿਊ ਅਤੇ ਕੰਪਲੇਂਟਸ ਕਮਿਸ਼ਨ ਵੱਲੋਂ ਦਿੱਤੀਆਂ ਸਿਫਾਰਸ਼ਾਂ ਤਹਿਤ ਇਹ ਕਦਮ ਚੁੱਕੇ ਜਾਣਗੇ।
ਆਰ.ਸੀ.ਐਮ.ਪੀ. ਕਮਿਸ਼ਨਰ ਬ੍ਰੈਂਡਾ ਲੱਕੀ ਨੇ ਮੰਨਿਆ ਕਿ ਡਾਟਾ-ਹੈਂਡਲਿੰਗ ਗਤੀਵਿਧੀਆਂ 'ਚ ਗਲਤੀਆਂ ਹੁੰਦੀਆਂ ਹਨ।
ਨੌਰਦਰਨ ਗੇਟਵੇ ਪਾਈਪਲਾਈਨ ਪ੍ਰੋਜੈਕਟ ਨੂੰ ਲੈਕੇ ਇਹ ਮਾਮਲਾ ਸਾਹਮਣੇ ਆਇਆ ਸੀ।
ਇਸ ਮਾਮਲੇ 'ਚ ਬੀ.ਸੀ. ਸਿਵਿਲ ਲਿਬਰਟੀਸ ਐਸੋਸੀਏਅਸ਼ਨ ਨੇ ਪਹਿਲਾਂ ਸਾਲ 2014 'ਚ ਸ਼ਿਕਾਇਤ ਕੀਤੀ ਸੀ।
ਇਸ ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਪੁਲਿਸ ਅਧਿਕਾਰੀਆਂ ਨੇ ਗਲਤ ਤਰੀਕਿਆਂ ਨਾਲ ਜਾਣਕਾਰੀ ਇਕੱਠੀ ਅਤੇ ਸਾਂਝੀ ਕੀਤੀ ਸੀ।
ਅਜਿਹਾ ਉਨ੍ਹਾਂ ਲੋਕਾਂ ਖਿਲਾਫ਼ ਕੀਤਾ ਗਿਆ ਸੀ ਜੋ ਕਿ ਸ਼ਾਂਤਮਈ ਢੰਗ ਨਾਲ ਪ੍ਰੋਜੈਕਟ ਖਿਲਾਫ਼ ਆਵਾਜ਼ ਚੁੱਕ ਰਹੇ ਸਨ।




