13.3C Vancouver
ADS

May 14, 2021 1:42 AM -

ਰਿਚਮੰਡ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਪੁੱਛਿਆ, ਕੀ ਤੁਸੀਂ ਇਸ ਆਦਮੀ ਨੂੰ ਜਾਣਦੇ ਹੋ?

Share On
richmond-rcmp-asking-do-you-know-this-person
Police is asking for public’s help to identify suspect after a hate incident at restaurant drive-thru on May 1st. (Photo - Richmond RCMP/Twitter)

ਰਿਚਮੰਡ 'ਚ ਪੁਲਿਸ ਦਾ ਕਹਿਣਾ ਹੈ ਕਿ ਐਂਟੀ ਏਸ਼ੀਅਨ ਟਿੱਪਣੀਆਂ ਦੇ ਮਾਮਲੇ 'ਚ ਇੱਕ ਆਦਮੀ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਆਦਮੀ ਨੂੰ ਇੱਕ ਨਫਰਤੀ ਅਪਰਾਧ 'ਚ ਸ਼ਾਮਿਲ ਦੱਸਿਆ ਗਿਆ ਹੈ ਜਿਸ ਦਾ ਨਿਸ਼ਾਨਾ ਇੱਕ ਪਰਿਵਾਰ ਬਣਿਆ।

ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਜਿਸ 'ਚ ਪੁੱਛਿਆ ਗਿਆ, ਕੀ ਤੁਸੀਂ ਇਸ ਆਦਮੀ ਨੂੰ ਜਾਣਦੇ ਹੋ?

ਆਰ.ਸੀ.ਐਮ.ਪੀ. ਨੇ ਇਸ ਆਦਮੀ ਦੀ ਤਸਵੀਰ ਜਾਰੀ ਕੀਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੇ 1 ਮਈ ਨੂੰ ਇੱਕ ਪਰਿਵਾਰ ਦੇ ਕੋਲ ਪਹੁੰਚ ਕੀਤੀ ਜੋ ਕਿ ਸੜਕ ਦੇ ਕਿਨਾਰੇ ਖੜਾ ਸੀ।

ਇਸ ਤੋਂ ਬਾਅਦ ਇਸ ਵਿਅਕਤੀ ਨੇ ਉਨ੍ਹਾਂ ਨੂੰ ਨਫਰਤੀ ਟਿੱਪਣੀਆਂ ਦਾ ਨਿਸ਼ਾਨਾ ਬਣਾਇਆ।

ਜਦ ਕੋਲ ਖੜੇ ਇੱਕ ਵਿਅਕਤੀ ਨੇ ਦਖਲ ਦਿੱਤਾ ਤਾਂ ਇਸ ਵਿਅਕਤੀ ਨੇ ਉਸ ਨੂੰ ਵੀ ਬੁਰਾ-ਭਲਾ ਆਖਿਆ।

ਪੂਰੀ ਘਟਨਾ ਸੰਬੰਧੀ 2 ਦਿਨ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਘਟਨਾ ਬਾਰੇ ਜਾਣਕਾਰੀ ਹਾਸਿਲ ਹੋ ਸਕੀ ਸੀ।

Latest news

american-doctors-move-to-b-c-amid-eased-licensing-rules
Punjabi

ਅਮਰੀਕੀ ਡਾਕਟਰਾਂ ਨੂੰ ਬੀ.ਸੀ. ਦੇ ਸੌਖੇ ਨਿਯਮ ਪਸੰਦ ਆਏ, ਪਰਿਵਾਰਾਂ ਸਮੇਤ ਸੂਬੇ ਵੱਲ ਕੀਤਾ ਰੁਖ

ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਸੌਖੇ ਨਿਯਮਾਂ ਸਦਕਾ ਕਈ ਅਮਰੀਕੀ ਡਾਕਟਰ ਆਪਣੇ ਪਰਿਵਾਰਾਂ ਸਮੇਤ ਇੱਥੇ ਸ਼ਿਫਟ ਹੋ ਰਹੇ ਹਨ। ਹਾਲ ਹੀ ਵਿਚ ਬੀ. ਸੀ. ਦੇ ਰਿਮੋਟ ਕੋਸਟਲ ਇਲਾਕੇ ਪੇਂਡਰ ਹਾਰਬਰ ਵਿਚ ਦੋ ਡਾਕਟਰ ਆ ਕੇ ਵਸੇ ਹਨ ਅਤੇ ਉੱਥੋਂ ਦੇ ਹੈਲਥ ਸੈਂਟਰ ਵਿਚ ਸੇਵਾਵਾਂ ਦੇ ਰਹੇ ਹਨ। ਇਹ ਇਲਾਕਾ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਸੀ, ਜਿੱਥੇ 500 ਤੋਂ ਵੱਧ ਲੋਕਾਂ ਦੀ ਦੇਖਭਾਲ ਲਈ ਸਿਰਫ਼ ਇੱਕ ਪਾਰਟ-ਟਾਈਮ ਡਾਕਟਰ ਸੀ ਪਰ ਹੁਣ ਅਮਰੀਕੀ ਡਾਕਟਰ ਵੀ ਇੱਥੇ ਸੇਵਾਵਾਂ ਦੇ ਰਹੇ ਹਨ।
two-surveys-raise-concerns-over-canadas-trade-and-jobs
Punjabi

ਕੈਨੇਡਾ ਦੇ ਵਪਾਰ ਨੂੰ ਲੈ ਕੇ ਦੋ ਸਰਵੇਖਣਾਂ ਨੇ ਵਧਾਈ ਚਿੰਤਾ

ਕੈਨੇਡਾ ਦੇ ਵਪਾਰ ਨਾਲ ਸਬੰਧਤ ਦੋ ਤਾਜ਼ਾ ਸਰਵੇ ਹੋਏ ਹਨ, ਜਿਨ੍ਹਾਂ ਵਿਚ ਛੋਟੇ ਕਾਰੋਬਾਰਾਂ ਅਤੇ ਨੌਕਰੀਆਂ ਦੇ ਸਿਲਸਿਲੇ ਵਿਚ ਚਿਤਾਵਨੀ ਦਿੱਤੀ ਗਈ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵਲੋਂ ਬੁੱਧਵਾਰ ਨੂੰ ਜਾਰੀ ਸਰਵੇ ਵਿਚ ਕਿਹਾ ਗਿਆ ਹੈ ਕਿ ਜੇਕਰ 50 ਫੀਸਦੀ ਨਵਾਂ ਟੈਰਿਫ ਲਾਗੂ ਹੁੰਦਾ ਹੈ ਤਾਂ ਦੇਸ਼ ਦੇ ਛੋਟੇ ਨਿਰਯਾਤਕ ਨੂੰ ਰੈਵੇਨਿਊ ਵਿਚ ਘੱਟੋ-ਘੱਟੋ ਅੱਧਾ ਨੁਕਸਾਨ ਝੱਲਣਾ ਪੈ ਸਕਦਾ ਹੈ।
canadian-government-invests-24-million-in-cannabis-and-brain-health-research
Punjabi

ਕੈਨੇਡਾ ਸਰਕਾਰ ਵੱਲੋਂ ਕੈਨਾਬਿਸ ਅਤੇ ਦਿਮਾਗੀ ਸਿਹਤ ਖੋਜ ਲਈ $24 ਮਿਲੀਅਨ ਫੰਡ ਦੇਣ ਦਾ ਐਲਾਨ

ਕੈਨੇਡਾ ਦੀ ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਨੇ ਦੇਸ਼ ਭਰ ਵਿਚ ਕੈਨਾਬਿਸ ਅਤੇ ਦਿਮਾਗੀ ਸਿਹਤ ਸਬੰਧਾਂ 'ਤੇ ਖੋਜ ਕਰਨ ਲਈ $24 ਮਿਲੀਅਨ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਇਸ ਨਿਵੇਸ਼ ਦਾ ਉਦੇਸ਼ ਕੈਨੇਡੀਅਨ ਕੈਨਾਬਿਸ ਅਤੇ ਦਿਮਾਗੀ ਸਿਹਤ ਕਨਸੋਰਟੀਅਮ ਦੀ ਸਥਾਪਨਾ ਕਰਨਾ ਹੈ, ਜੋ CIHR ਯਾਨੀ ਕੈਨੇਡੀਅਨ ਇੰਸਟੀਚਿਊਟ ਆਫ਼ ਹੈਲਥ ਰਿਸਰਚ ਦੇ ਸਹਿਯੋਗ ਨਾਲ ਕੰਮ ਕਰੇਗਾ।
canada-warns-u-s-over-tariffs-threat-to-trade-talks
Punjabi

ਕੈਨੇਡਾ-ਅਮਰੀਕਾ ਵਪਾਰਕ ਤਣਾਅ: ਨਵੇਂ ਟੈਰਿਫ਼ਾਂ ਨੂੰ ਲੈ ਕੇ ਚਿਤਾਵਨੀ

ਕੈਨੇਡਾ ਦੀ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਨੇ ਹਾਲ ਹੀ ਵਿਚ ਅਮਰੀਕੀ ਵਪਾਰ ਪ੍ਰਤੀਨਿਧੀ ਨਾਲ ਮੀਟਿੰਗ ਵਿਚ ਇਹ ਸਾਫ ਚਿਤਾਵਨੀ ਦਿੱਤੀ ਹੈ ਕਿ ਜੇਕਰ ਵ੍ਹਾਈਟ ਹਾਊਸ 19 ਅਗਸਤ ਤੋਂ ਕੈਨੇਡੀਅਨ ਐਕਸਪੋਰਟਸ 'ਤੇ ਨਵੇਂ ਟੈਰਿਫਸ ਲਗਾਉਣ ਦੇ ਕਦਮ 'ਤੇ ਅੱਗੇ ਵਧਦਾ ਹੈ ਤਾਂ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਦਾ ਮਾਹੌਲ ਖ਼ਤਮ ਹੋ ਸਕਦਾ ਹੈ।
clinton-residents-fined-15-000-for-violating-evacuation-order
Punjabi

ਬੀ.ਸੀ. ਦੇ ਕਲਿੰਟਨ ਨਿਵਾਸੀਆਂ ਨੂੰ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਨੂੰ $15,000 ਜੁਰਮਾਨਾ

ਬੀ.ਸੀ. ਦੇ ਕਲਿੰਟਨ ਪਿੰਡ ਵਿਚ ਜੰਗਲੀ ਅੱਗ ਕਾਰਨ ਜਾਰੀ ਕੀਤੇ ਗਏ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਪਿਛਲੇ ਦੋ ਹਫ਼ਤਿਆਂ ਵਿਚ $15,000 ਦਾ ਜੁਰਮਾਨਾ ਕੀਤਾ ਗਿਆ ਹੈ। ਕਲਿੰਟਨ ਨਿਵਾਸੀਆਂ ਨੂੰ ਲੰਘੀ 24 ਜੁਲਾਈ ਨੂੰ Pear ਲੇਕ ਵਿਖੇ ਲੱਗੀ ਅੱਗ ਕਾਰਨ ਆਪਣੇ ਘਰ ਛੱਡ ਕੇ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ।
ADS

Related News

post card alt

ਸ਼ੀਸ਼ਾ ਤੋੜ ਕੇ ਕਾਰੋਬਾਰੀ ਇਮਾਰਤ 'ਚ ਦਾਖਲ ਹੋਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਲੰਘੇ ਕੱਲ੍ਹ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਸ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਤੈਅ ਹੋਏ ਹਨ। ਸਵੇਰੇ 7 ਵਜੇ ਤੋਂ ਬਾਅਦ ਵੈਨਕੂਵਰ ਪੁਲਿਸ ਵਿਭਾਗ ਨੇ ਜਾਰਜੀਆ ਸਟਰੀਟ ਐਂਡ ਗੋਰ ਐਵੇਨਿਊ ਦੇ ਕੋਲ ਇਕ ਬਿਜ਼ਨਸ 'ਚ ਖਿੜਕੀ ਟੁੱਟੇ ਹੋਣ ਦੀ ਸੂਚਨਾ ਮਗਰੋਂ ਮੌਕੇ 'ਤੇ ਪਹੁੰਚ ਕੇ ਇਮਾਰਤ ਦੀ ਤਲਾਸ਼ੀ ਲਈ।ਇਕ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੂੰ ਖਿੜਕੀ ਤੋੜ ਕੇ ਅੰਦਰ ਦਾਖਲ ਹੁੰਦਿਆਂ ਦੇਖਿਆ ਸੀ। ਵੀਡੀਓ ਫੁਟੇਜ ਦੇਖਣ ਮਗਰੋਂ ਪੁਲਿਸ ਨੂੰ ਲੱਗਾ ਕਿ ਸ਼ੱਕੀ ਅਜੇ ਵੀ ਅੰਦਰ ਹੀ ਹੈ। ਇਸ ਮਗਰੋਂ ਸ਼ੱਕੀ ਨੂੰ ਭਾਲ ਕੇ ਬਿਨਾਂ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। 28 ਸਾਲਾ ਰੇਮੰਡ ਚੈਨ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਲਾਏ ਗਏ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link