Oct 21, 2021 12:58 AM - ANI

ਭਾਰਤ 'ਚ ਮਹਾਰਾਸ਼ਟਰ ਦੇ ਮੁੰਬਈ 'ਚ ਇੱਕ ਪੁਲਿਸਕਰਮੀ ਦੀ ਸੂਝਬੂਝ ਨੇ ਇੱਕ ਗਰਭਵਤੀ ਔਰਤ ਦੀ ਜਾਨ ਬਚਾ ਲਈ।
ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਕਾਂਸਟੇਬਲ ਐਸ.ਆਰ. ਖਾਂਡੇਕਰ ਨੇ ਰੇਲ ਤੋਂ ਉੱਤਰਦੀ ਇੱਕ ਔਰਤ ਨੂੰ ਵੇਖਿਆ।
ਉਸ ਮੌਕੇ ਰੇਲ ਧੀਮੀ ਗਤੀ 'ਤੇ ਤੁਰਨੀ ਸ਼ੁਰੂ ਹੋ ਗਈ ਸੀ।
ਅਚਾਨਕ ਔਰਤ ਦਾ ਪੈਰ ਤਿਲਕ ਗਿਆ ਅਤੇ ਉਹ ਡਿੱਗਣ ਲੱਗੀ ਅਤੇ ਰੇਲ ਦੇ ਹੇਠ ਆਉਣ ਦਾ ਖਤਰਾ ਵੇਖਦੇ ਕਾਂਸਟੇਬਲ ਨੇ ਔਰਤ ਵੱਲ ਕਦਮ ਵਧਾਏ।
ਉਸ ਨੇ ਔਰਤ ਨੂੰ ਫੜ ਲਿਆ ਅਤੇ ਖੁਦ ਪਲੈਟਫਾਰਮ 'ਤੇ ਲੰਮੇ ਪੈ ਕੇ ਔਰਤ ਨੂੰ ਰੇਲ ਹੇਠ ਜਾਣ ਤੋਂ ਬਚਾਅ ਕਰਦੇ ਹੋਏ ਉਸ ਨੂੰ ਖਿੱਚ ਲਿਆ।
ਇਹ ਘਟਨਾ 17 ਅਕਤੂਬਰ ਨੂੰ ਮੁੰਬਈ ਦੇ ਕਲਿਆਣ ਸਟੇਸ਼ਨ 'ਤੇ ਵਾਪਰੀ ਦੱਸੀ ਗਈ ਹੈ।




