10.31C Vancouver
ADS

Oct 13, 2021 8:37 PM -

ਬੀ.ਸੀ. ਦੇ ਲਿਟਨ 'ਚ ਲੱਗੀ ਅੱਗ ਸੰਬੰਧੀ ਜਾਂਚ ਦੇ ਨਤੀਜੇ ਟ੍ਰਾਂਸਪੋਰਟੇਸ਼ਨ ਬੋਰਡ ਵੱਲੋਂ ਕੀਤੇ ਜਾ ਰਹੇ ਸਾਂਝੇ

Share On
safety-board-releasing-results-of-investigation-into-wildfire-in-lytton-b-c
We should find out tomorrow if the Transportation Safety Board has any evidence that a passing freight train could have sparked the wildfire that destroyed Lytton. (File photo - B.C. wildfire service/Twitter)

ਕੱਲ ਪਤਾ ਲੱਗ ਸਕਦਾ ਹੈ ਕਿ ਬੀ.ਸੀ. ਦੇ ਲਿਟਨ ਇਲਾਕੇ 'ਚ ਲੱਗੀ ਅੱਗ ਦੀ ਘਟਨਾ 'ਚ ਮੌਕੇ ਤੋਂ ਲੰਘਦੀ ਇੱਕ ਮਾਲ ਗੱਡੀ ਦੀ ਭੂਮਿਕਾ ਸੀ ਜਾਂ ਨਹੀਂ।

ਇਸ ਰੇਲ ਦੇ ਕਾਰਨ ਅੱਗ ਲੱਗਣ ਸੰਬੰਧੀ ਗੱਲਬਾਤ ਉਜਾਗਰ ਹੋਈ ਸੀ।

ਹੁਣ ਇਸ ਮਾਮਲੇ 'ਚ ਕੱਲ ਸਵੇਰੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਇੱਕ ਨਿਊਜ ਕਾਨਫਰੰਸ ਕੀਤੀ ਜਾ ਰਹੀ ਹੈ।

ਹਾਲਾਂਕਿ ਨਿਊਜ ਕਾਨਫਰੰਸ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਜਾਂਚ ਦੇ ਨਤੀਜੇ ਅਧਿਕਾਰਿਤ ਵੈਬਸਾਈਟ 'ਤੇ ਸਾਂਝੇ ਕਰ ਦਿੱਤੇ ਜਾਣਗੇ।

30 ਜੂਨ ਦੀ ਇਸ ਭਿਆਨਕ ਅੱਗ 'ਚ 2 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਅੱਗ ਕਾਰਨ ਕਰੀਬ ਪੂਰਾ ਲਿਟਨ ਇਲਾਕਾ ਤਬਾਹ ਹੋ ਗਿਆ ਸੀ।

ਇਸ 'ਚ ਕਰੀਬ $77 ਮਿਲੀਅਨ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।

ਸੇਫਟੀ ਬੋਰਡ ਜਾਂਚ ਅਧਿਕਾਰੀਆਂ ਨੂੰ ਇਸ ਪਿੰਡ 'ਚ ਉਸ ਵੇਲੇ ਭੇਜਿਆ ਗਿਆ ਸੀ ਜਦ ਆਰ.ਸੀ.ਐਮ.ਪੀ. ਅਤੇ ਵਾਈਲਡਫਾਇਰ ਸਰਵਿਸ ਨੇ ਅੱਗ ਸੰਬੰਧੀ ਮੁਮਕਿਨ ਕਾਰਨ ਦੀ ਜਾਣਕਾਰੀ ਦਿੱਤੀ ਸੀ।

Latest news

toronto-sees-three-apartment-fires-in-one-day-two-killed-four-injured
Punjabi

ਟੌਰੌਂਟੋ 'ਚ ਇੱਕੋ ਦਿਨ ਤਿੰਨ ਅਪਾਰਟਮੈਂਟਾਂ 'ਚ ਲੱਗੀ ਅੱਗ, 2 ਦੀ ਮੌਤ, 2 ਬੱਚਿਆਂ ਸਮੇਤ 4 ਜ਼ਖ਼ਮੀ

ਟੌਰੌਂਟੋ ਵਿਚ ਮੰਗਲਵਾਰ ਨੂੰ ਤਿੰਨ ਵੱਖ-ਵੱਖ ਅਪਾਰਟਮੈਂਟ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਬੱਚਿਆਂ ਸਮੇਤ 4 ਜੀਅ ਜ਼ਖਮੀ ਹੋ ਗਏ। ​ਪ੍ਰਾਪਤ ਜਾਣਕਾਰੀ ਅਨੁਸਾਰ, ਤੜਕੇ 3:15 ਵਜੇ ਦੇ ਆਸਪਾਸ ਓਨਟਾਰੀਓ ਸਟ੍ਰੀਟ ਅਤੇ ਸੇਂਟ ਜੇਮਜ਼ ਐਵੇਨਿਊ 'ਤੇ ਇੱਕ 19 ਮੰਜਿਲਾ ਇਮਾਰਤ ਦੀ 8ਵੀਂ ਮੰਜ਼ਿਲ 'ਤੇ ਅੱਗ ਭੜਕ ਉੱਠੀ।
bjp-punjab-expands-organisational-team-appoints-tajinder-singh-bittu-as-state-vice-president
Punjabi

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਥੇਬੰਦਕ ਢਾਂਚੇ 'ਚ ਕਰ ਰਹੀ ਵਿਸਥਾਰ,ਹੁਣ ਤਜਿੰਦਰ ਬਿੱਟੂ ਨੂੰ ਬਣਾਇਆ ਉੱਪ ਪ੍ਰਧਾਨ

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਬਣਾਈ ਹੈ। ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਜਰਬੇਕਾਰ ਆਗੂਆਂ 'ਤੇ ਦਾਅ ਲਗਾ ਰਹੀ ਹੈ। ਤਜਿੰਦਰ ਸਿੰਘ ਬਿੱਟੂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨੂੰ ਦੋਆਬਾ ਅਤੇ ਜਲੰਧਰ ਖੇਤਰਾਂ ਵਿੱਚ ਭਾਜਪਾ ਦੀ ਪਕੜ ਮਜ਼ਬੂਤ ​​ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।
two-men-charged-after-violent-robbery-of-75-year-old-man-in-vancouver
Punjabi

ਵੈਨਕੂਵਰ 'ਚ 75 ਸਾਲਾ ਬਜ਼ੁਰਗ ਨਾਲ ਹਿੰਸਕ ਲੁੱਟ ਦੇ ਮਾਮਲੇ 'ਚ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ ਪਿਛਲੇ ਹਫ਼ਤੇ ਇੱਕ 75 ਸਾਲਾ ਬਜ਼ੁਰਗ ਨਾਲ ਹੋਈ ਹਿੰਸਕ ਲੁੱਟ-ਖੋਹ ਦੇ ਮਾਮਲੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੀ ਪੁਲਿਸ ਵਲੋਂ ਵੀਡੀਓ ਵੀ ਜਾਰੀ ਕੀਤੀ ਗਈ ਸੀ।
canada-u-s-expected-to-resume-talks-on-steel-and-aluminum-export-cap-amid-tariff-dispute
Punjabi

ਕੈਨੇਡਾ–ਅਮਰੀਕਾ ਟੈਰਿਫ ਵਿਵਾਦ: ਸਟੀਲ ਅਤੇ ਐਲੂਮੀਨੀਅਮ ਨਿਰਯਾਤ 'ਤੇ ਕੈਪ ਦੇ ਪ੍ਰਸਤਾਵ 'ਤੇ ਮੁੜ ਹੋ ਸਕਦੀ ਹੈ ਗੱਲਬਾਤ

ਕੈਨੇਡਾ ਅਤੇ ਅਮਰੀਕਾ ਦੇ ਵਪਾਰ ਵਾਰਤਾਕਾਰਾਂ ਵਿਚਕਾਰ ਇੱਕ ਯੋਜਨਾ 'ਤੇ ਚਰਚਾ ਮੁੜ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਤਹਿਤ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਟੈਰਿਫਸ ਨੂੰ ਘਟਾਉਣ ਦੇ ਬਦਲੇ ਕੈਨੇਡਾ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਟੀਲ ਅਤੇ ਐਲੂਮੀਨੀਅਮ ਦੇ ਐਕਸਪੋਰਟ 'ਤੇ ਇੱਕ ਨਿਸ਼ਚਿਤ ਕੈਪ ਲਗਾਈ ਜਾ ਸਕਦੀ ਹੈ।
new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link