Jul 26, 2022 6:05 PM - The Canadian Press

ਵੈਨਕੂਵਰ ਦੇ ਇੰਗਲਿਸ਼ ਬੇਅ 'ਤੇ ਫਸੇ ਬਾਰਜ ਨੂੰ ਹਟਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ।
ਕਰੀਬ 8 ਮਹੀਨੇ ਤੋਂ ਇਹ ਬਾਰਜ ਇੰਗਲਿਸ਼ ਬੇਅ ਬੀਚ ਦੇ ਕਿਨਾਰੇ 'ਤੇ ਖੜਿਆ ਹੈ।
ਕੰਪਨੀ ਵੱਲੋਂ ਸ਼ੋਰਲਾਈਨ 'ਚ ਪਾਈਲਸ ਡ੍ਰਿਲ ਕਰਨ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਬਾਰਜ ਨੂੰ ਐਂਕਰ ਕੀਤਾ ਜਾ ਸਕੇ ਅਤੇ ਹਟਾਉਣ ਤੋਂ ਬਾਅਦ ਉਸ ਨੂੰ ਟੁਕੜਿਆਂ 'ਚ ਮੌਕੇ ਤੋਂ ਹਟਾਇਆ ਜਾ ਸਕੇ।
ਸਿਟੀ ਆਫ ਵੈਨਕੂਵਰ ਦਾ ਕਹਿਣਾ ਹੈ ਕਿ ਪਾਈਲਿੰਗਸ ਦੀ ਪਲੇਸਮੈਂਟ ਬਾਰਜ ਨੂੰ ਹਟਾਉਣ ਦੀ ਪ੍ਰੀਕਿਰਿਆ 'ਚ ਪਹਿਲਾ ਕਦਮ ਹੈ।
ਜਾਣਕਾਰੀ ਦਿੱਤੀ ਗਈ ਕਿ ਰਿਮੂਵਲ ਪ੍ਰੋਸੈਸ 'ਚ 3 ਤੋਂ 4 ਮਹੀਨੇ ਦਾ ਸਮਾਂ ਲੱਗ ਸਕਦਾ ਹੈ।
ਯਾਦ ਰਹੇ ਇਹ ਬਾਰਜ ਵੈਨਕੂਵਰ 'ਚ ਬੀਤੇ ਕੁਝ ਸਮੇਂ 'ਚ ਲੋਕਾਂ ਲਈ ਖਿੱਚ ਦੇ ਕੇਂਦਰ ਜਿਹਾ ਬਣ ਗਿਆ ਸੀ।
ਭਾਰੀ ਤੂਫਾਨ ਦੌਰਾਨ ਇਹ ਬਾਰਜ ਰੁੜਦਾ ਹੋਇਆ ਵੈਨਕੂਵਰ 'ਚ ਇੱਕ ਕੰਢੇ ਤਕ ਪਹੁੰਚ ਗਿਆ ਸੀ।
ਹਾਲਾਂਕਿ ਇੰਗਲਿਸ਼ ਬੇਅ 'ਤੇ ਪਹੁੰਚੇ ਇਸ ਬਾਰਜ ਦੇ ਤੂਫਾਨ ਵਾਲੇ ਦਿਨ ਇੱਕ ਪੁਲ ਵੱਲ ਵਧਣ ਕਾਰਨ ਖਤਰੇ ਜਿਹੇ ਹਾਲਾਤ ਬਣ ਗਏ ਸਨ ਪਰ ਬਾਰਜ ਦੇ ਪੁਲ ਨਾਲ ਟਕਰਾਉਣ ਤੋਂ ਬਚਾਅ ਰਿਹਾ ਸੀ।
ਸਿਟੀ ਦਾ ਕਹਿਣਾ ਹੈ ਕਿ ਇਸ ਬਾਰਜ ਨਾਲ ਸੰਬੰਧਤ ਸਾਰਾ ਮੈਟੀਰੀਅਲ ਹੋਰ ਬਾਰਜ ਮੌਕੇ 'ਤੇ ਲਿਆ ਕੇ ਚੁੱਕਿਆ ਜਾਵੇਗਾ ਅਤੇ ਫਿਰ ਇਸ ਨੂੰ ਪ੍ਰੋਸੈਸਿੰਗ ਅਤੇ ਰੀਸਾਈਕਲਿੰਗ ਲਈ ਪਹੁੰਚਾਇਆ ਜਾਵੇਗਾ।
ਇਸ ਨੂੰ ਨਸ਼ਟ ਕਰਨ ਅਤੇ ਹਟਾਉਣ ਲਈ ਕਰੀਬ 15 ਹਫ਼ਤੇ ਦਾ ਸਮਾਂ ਲੱਗਣ ਦੀ ਗੱਲ ਆਖੀ ਗਈ ਹੈ।
ਪੂਰੀ ਪ੍ਰੀਕਿਰਿਆ ਦੌਰਾਨ ਸੀਵਾਲ ਖੁੱਲੀ ਰਵੇਗੀ ਅਤੇ ਇਸ ਦੌਰਾਨ ਕੋਈ ਟਰੈਫਿਕ 'ਤੇ ਪ੍ਰਭਾਵ ਦੇ ਵੀ ਆਸਾਰ ਨਹੀਂ ਮੰਨੇ ਜਾ ਰਹੇ ਹਨ।




