Jun 10, 2024 4:22 PM - The Canadian Press

ਵੈਨਕੂਵਰ ਦੇ ਕੋਲ ਹਾਰਬਰ ’ਤੇ ਸ਼ਨੀਵਾਰ ਇਕ ਕਿਸ਼ਤੀ ਅਤੇ ਫਲੋਟ ਜਹਾਜ਼ ਵਿਚਕਾਰ ਹਾਦਸਾ ਵਾਪਰਨ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨੀਵਾਰ ਦੁਪਹਿਰ ਲਗਭਗ 1 ਵਜੇ ਵਾਪਰਿਆ। ਕਰੂ ਕੋਲ ਹਾਦਸੇ ਦੇ ਕਾਰਨਾਂ ਬਾਰੇ ਅਜੇ ਪੂਰਾ ਵੇਰਵਾ ਨਹੀਂ ਹੈ। ਵੈਨਕੂਵਰ ਫਾਇਰ ਵਿਭਾਗ ਦਾ ਇਕ ਯੂਨਿਟ ਪਾਣੀ ਵਿਚ ਪਹਿਲਾਂ ਹੀ ਮੌਜੂਦ ਸੀ, ਜਿਸ ਨੇ ਤੁਰੰਤ ਮਦਦ ਮੁਹੱਈਆ ਕਰਵਾਈ।
ਇਸ ਦੇ ਇਲਾਵਾ ਹੋਰ ਨਿੱਜੀ ਕਿਸ਼ਤੀਆਂ ਵੀ ਮਦਦ ਲਈ ਭੇਜੀਆਂ ਗਈਆਂ। ਫਲੋਟ ਜਹਾਜ਼ ਵਿਚ ਸਵਾਰ ਲੋਕਾਂ ਨੂੰ ਇਸ ਦੇ ਡੁੱਬਣ ਤੋਂ ਪਹਿਲਾਂ ਸੁਰੱਖਿਅਤ ਬਚਾ ਲਿਆ ਗਿਆ ਸੀ। ਕਿਸ਼ਤੀ ਵਿਚ 4 ਵਿਅਕਤੀ ਮੌਜੂਦ ਸਨ, ਜਿਨ੍ਹਾਂ ਵਿਚੋਂ ਦੋ ਗੰਭੀਰ ਜ਼ਖਮੀ ਹੋ ਗਏ। ਕਰੂ ਵਲੋਂ ਜ਼ਖਮੀਆਂ ਨੂੰ ਹਾਰਬਰ ਏਅਰ ਤੱਕ ਲਿਆਂਦਾ ਗਿਆ। ਇਸ ਦੇ ਬਾਅਦ ਸੂਬੇ ਦੇ ਐਮਰਜੈਂਸੀ ਸਰਵਿਸਸ ਦੇ ਪੈਰਾਮੈਡਿਕਸ ਵਲੋਂ ਮਦਦ ਦਿੱਤੀ ਗਈ।
ਹਾਰਬਰ ਏਅਰ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿਚ ਉਨ੍ਹਾਂ ਦਾ ਸਮੁੰਦਰੀ ਜਹਾਜ਼ ਵੀ ਸ਼ਾਮਿਲ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ 5 ਵਿਅਕਤੀ ਟੂਰ ਲਈ ਜਾ ਰਹੇ ਸਨ। ਔਫੀਸਰਜ਼ ਨੇ ਦੱਸਿਆ ਕਿ ਆਮ ਤੌਰ ’ਤੇ ਅਜਿਹੇ ਹਾਦਸੇ ਬਹੁਤ ਘੱਟ ਵਾਪਰਦੇ ਹਨ।




