May 31, 2024 8:24 PM - The Canadian Press

ਬੀ.ਸੀ. ਦੇ ਸੀਰੀਅਲ ਕਿਲਰ ਰਾਬਰਟ ਪਿਕਟਨ ਦੀ ਕੁਝ ਦਿਨ ਪਹਿਲਾਂ ਜੇਲ੍ਹ ਵਿਚ ਹੋਏ ਹਮਲੇ ਤੋਂ ਬਾਅਦ ਅੱਜ ਮੌਤ ਹੋ ਗਈ ਹੈ।
74 ਸਾਲਾ ਪਿਕਟਨ ’ਤੇ 19 ਮਈ ਨੂੰ ਕਿਊਬੈਕ ਦੀ ਇਕ ਜੇਲ੍ਹ ਵਿਚ ਇਕ ਸਾਥੀ ਕੈਦੀ ਨੇ ਹਮਲਾ ਕਰ ਦਿੱਤਾ ਸੀ। ਕਿਊਬੈਕ ਸੂਬਾਈ ਪੁਲਸ ਅਨੁਸਾਰ ਇਹ ਹਮਲਾ ਪੋਰਟ-ਕਾਰਟੀਅਰ ਇੰਸਟੀਚਿਊਸ਼ਨ ਵਿਚ ਸ਼ਾਮ ਕਰੀਬ 5.15 ਵਜੇ ਹੋਇਆ ਸੀ।
ਪਿਕਟਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਕੋਮਾ ਵਿਚ ਸੀ ਅੱਜ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਪਿਕਟਨ ’ਤੇ 2007 ਵਿਚ 26 ਔਰਤਾਂ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸ ਨੂੰ ਸੈਕਿੰਡ ਡਿਗਰੀ ਕਤਲ ਦੇ 6 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਲਈ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।




