10.25C Vancouver
ADS

Jan 22, 2020 2:43 AM -

ਸ਼ਾਹੀਨ ਬਾਗ ਦੇ ਪ੍ਰਦਰਸ਼ਨ ਸੰਬੰਧੀ ਪ੍ਰਤੀਨਿਧੀਆਂ ਦੀ ਉਪਰਾਜਪਾਲ ਨਾਲ ਮੁਲਾਕਾਤ

Share On
shaheen-bagh-protestors-meet-delhi-lg
A delegation of protestors, including elderly women from Shaheen Bagh area, which met Delhi Lieutenant Governor/Photo-ANI

ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਦੇ ਨਾਲ, ਮੰਗਲਵਾਰ ਨੂੰ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਮੁਲਾਕਾਤ ਕੀਤੀ।

ਲਗਾਤਾਰ ਜਾਰੀ ਮੁਜ਼ਾਹਰੇ 'ਚ ਸ਼ਾਮਿਲ ਹਜ਼ਾਰਾਂ ਲੋਕਾਂ ਦੇ ਕੁਝ ਪ੍ਰਤੀਨਿਧੀਆਂ ਨੇ ਉਪਰਾਜਪਾਲ ਕੋਲ ਪਹੁੰਚ ਕੀਤੀ।

ਇਸ ਦੌਰਾਨ ਅਨਿਲ ਬੈਜਲ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਹੁਣ ਪ੍ਰਦਰਸ਼ਨ ਨੂੰ ਖਤਮ ਕੀਤਾ ਜਾਵੇ।

ਉਨ੍ਹਾਂ ਮਿਲਣ ਆਏ ਪ੍ਰਤੀਨਿਧੀਆਂ ਨੂੰ ਆਖਿਆ ਕਿ ਇਸਦੇ ਨਾਲ ਸਕੂਲੀ ਬੱਚਿਆਂ, ਮਰੀਜ਼ਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਕੁਲ 8 ਪ੍ਰਤੀਨਿਧੀਆਂ ਨੇ ਉਪਰਾਜਪਾਲ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਕੁਝ ਬਜ਼ੁਰਗ ਮਹਿਲਾਵਾਂ ਵੀ ਸ਼ਾਮਿਲ ਸਨ।

ਇਨ੍ਹਾਂ ਪ੍ਰਤੀਨਿਧੀਆਂ ਨੇ CAA ਕਨੂੰਨ ਵਾਪਿਸ ਲਏ ਜਾਣ ਸਮੇਤ, ਕਈ ਮੰਗਾਂ ਨੂੰ ਉਪਰਾਜਪਾਲ ਨੂੰ ਲਿਖਤ ਰੂਪ ਵਿੱਚ ਦਿੱਤਾ।

ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਪ੍ਰਤੀਨਿਧੀਆਂ ਨੇ ਕਿਹਾ ਕਿ ਉਪਰਾਜਪਾਲ ਨਾਲ ਮੁਲਾਕਾਤ ਲਈ ਉਨ੍ਹਾਂ 'ਤੇ ਕੋਈ ਦਬਾਅ ਨਹੀਂ ਸੀ।

ਯਾਦ ਰਹੇ ਸ਼ਾਹੀਨ ਬਾਗ 'ਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਹਜ਼ਾਰਾਂ ਲੋਕ, CAA ਅਤੇ NRC ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।


Latest news

u-s-may-remove-50-tariffs-on-some-canadian-agricultural-products
Punjabi

ਅਮਰੀਕਾ ਵੱਲੋਂ ਕੈਨੇਡੀਅਨ ਖੇਤੀਬਾੜੀ ਉਤਪਾਦਾਂ ’ਤੇ 50% ਟੈਰਿਫ ਹਟਾਉਣ ਦੀ ਤਿਆਰੀ

ਕੈਨੇਡਾ ਦੇ ਕੁਝ ਖੇਤੀਬਾੜੀ ਉਤਪਾਦਾਂ 'ਤੇ ਅਮਰੀਕਾ ਵਲੋਂ 50 ਫੀਸਦੀ ਟੈਰਿਫ ਹਟਾਇਆ ਜਾ ਸਕਦਾ ਹੈ। ਵਾਲ ਸਟ੍ਰੀਟਦੀ ਰਿਪੋਰਟ ਮੁਤਾਬਕ, ਮਿਡਟਰਮ ਚੋਣਾਂ ਵਿਚ Maine ਤੋਂ ਸੈਨੇਟਰ Susan Collins ਅਤੇ ਹੋਰ ਰਿਪਬਲਿਕਨ ਉਮੀਦਵਾਰਾਂ ਦੀ ਮਦਦ ਲਈ ਇਸ ਕਦਮ ਦਾ ਐਲਾਨ ਅੱਜ ਹੀ ਹੋ ਸਕਦਾ ਹੈ। ਇਸ ਵਿਚਕਾਰ Collins ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਕਈ ਕੈਨੇਡੀਅਨ ਖੇਤੀਬਾੜੀ ਉਤਪਾਦਾਂ ਲਈ ਟੈਰਿਫ ਛੋਟ ਨੂੰ ਪੱਕਾ ਕਰ ਲਿਆ ਹੈ।
loblaw-cyberattack-may-have-exposed-data-of-nearly-2-million-canadians
Punjabi

ਲੌਬਲੌ ’ਤੇ ਸਾਈਬਰ ਹਮਲਾ, 20 ਲੱਖ ਕੈਨੇਡੀਅਨਾਂ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ

ਕੈਨੇਡਾ ਦੀ ਸੁਪਰਮਾਰਕੀਟ ਚੇਨ ਲੌਬਲੌ ਨੇ ਮਾਰਚ ਵਿਚ ਹੋਏ ਸਾਈਬਰ ਹਮਲੇ ਕਾਰਨ ਲਗਭਗ ਦੋ ਮਿਲੀਅਨ ਕੈਨੇਡੀਅਨ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਹੈ। ਕੰਪਨੀ ਨੇ ਪ੍ਰਭਾਵਿਤ ਗਾਹਕਾਂ ਨੂੰ ਸਿੱਧੇ ਤੌਰ 'ਤੇ ਨੋਟੀਫਿਕੇਸ਼ਨ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਲੀਕ ਹੋਏ ਡੇਟਾ ਵਿਚ ਨਾਂ,ਈਮੇਲ,ਘਰ ਦਾ ਪਤਾ,ਜਨਮ ਤਾਰੀਖ਼,ਵਫ਼ਾਦਾਰੀ ਕਾਰਡ ਨੰਬਰ, ਖ਼ਾਸ ਖਰੀਦਦਾਰੀ ਆਰਡਰ ਦੇ ਵੇਰਵੇ ਅਤੇ ਪੇਮੈਂਟ ਕਾਰਡ ਦੀ ਅਧੂਰੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।
bc-conservatives-target-david-ebys-vancouver-point-grey-riding
Punjabi

ਡੇਵਿਡ ਈਬੀ ਦੇ ਹਲਕੇ ’ਚ ਬੀ.ਸੀ. ਕੰਜ਼ਰਵੇਟਿਵਾਂ ਵੱਲੋਂ ਚੋਣ ਪ੍ਰਚਾਰ ਤੇਜ਼

ਬੀ.ਸੀ.ਕੰਜ਼ਰਵੇਟਿਵ ਵਲੋਂ ਅੱਜ ਡੇਵਿਡ ਈਬੀ ਦੇ ਹਲਕੇ ਵੈਨਕੂਵਰ-ਪੁਆਇੰਟ ਗ੍ਰੇਅ ਵਿਚ ਦਾਅ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਲੋਰਨ ਡੋਰਕਸਨ ਦੀ ਅੱਜ ਕੋਈ ਮੀਡੀਆ ਜਾਣਕਾਰੀ ਉਪਲੱਬਧ ਨਹੀਂ ਹੈ ਪਰ ਰਿਪੋਰਟਸ ਮੁਤਾਬਕ ਉਹ ਈਬੀ ਦੇ ਚੋਣ ਹਲਕੇ ਸਮੇਤ ਵੈਨਕੂਵਰ-ਕੁਇਲਚੇਨਾ ਅਤੇ ਵੈਨਕੂਵਰ-ਲੈਂਗਾਰਾ ਵਿਚ ਉਮੀਦਵਾਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ।
rahul-gandhi-likely-to-visit-punjab-ahead-of-assembly-elections
Punjabi

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀ ਸੰਭਾਵਨਾ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਛੇਤੀ ਹੀ ਪੰਜਾਬ ਦਾ ਦੌਰਾ ਕਰਨਗੇ। ਰਾਹੁਲ ਗਾਂਧੀ ਦੇ ਇਸ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਰੂਪਰੇਖਾ ਉਲੀਕਣ ਲਈ ਕਾਂਗਰਸ ਪਾਰਟੀ ਦੇ ਆਲ ਇੰਡੀਆ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ 26 ਅਕਤੂਬਰ ਨੂੰ ਚੰਡੀਗੜ੍ਹ ਪਹੁੰਚਣਗੇ। ਆਪਣੇ ਇਸ ਇੱਕ ਦਿਨਾਂ ਅਹਿਮ ਦੌਰੇ ਦੌਰਾਨ ਕੇ.ਸੀ. ਵੇਣੂਗੋਪਾਲ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨਾਲ ਉੱਚ-ਪੱਧਰੀ ਮੀਟਿੰਗਾਂ ਕਰਨਗੇ।
fire-causes-heavy-damage-to-two-storey-home-in-surreys-bridgeview-area
Punjabi

ਸਰੀ ਦੇ ਬ੍ਰਿਜਵਿਊ ਇਲਾਕੇ ’ਚ ਦੋ-ਮੰਜ਼ਿਲਾ ਘਰ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

ਸਰੀ ਦੇ ਬ੍ਰਿਜਵਿਊ ਇਲਾਕੇ ਵਿਚ ਵੀਰਵਾਰ ਰਾਤ ਇੱਕ ਦੋ-ਮੰਜ਼ਿਲਾ ਘਰ ਵਿਚ ਅੱਗ ਲੱਗ ਗਈ। ਫਾਇਰ ਫਾਇਟਰ ਡਿਪਮਾਰਟਮੈਂਟ ਮੁਤਾਬਕ, ਉਨ੍ਹਾਂ ਨੂੰ ਰਾਤ ਲਗਭਗ 11:00 ਵਜੇ ਓਲਡ ਯੈਲੋ ਰੋਡ ਨੇੜੇ Olsen Road ਦੇ 10900-ਬਲਾਕ ਵਿਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link