Mar 24, 2025 6:39 PM - Connect Newsroom

ਕੈਲਗਰੀ ਪੁਲਿਸ ਨੇ ਬੋਅ ਵੈਲੀ ਕਾਲਜ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ’ਤੇ ਇਕ ਲੜਕੀ ਨਾਲ ਧੱਕੇਸ਼ਾਹੀ ਦੇ ਮਾਮਲੇ ਵਿਚ 31 ਸਾਲਾ ਸ਼ੱਕੀ 'ਤੇ ਕਾਰਵਾਈ ਕੀਤੀ ਹੈ। ਕੈਲਗਰੀ ਦੇ ਬ੍ਰੇਡਨ ਜੋਸਫ਼ ਜੇਮਜ਼ ਫ੍ਰੈਂਚ ਨੂੰ ਲੁੱਟ-ਖੋਹ ਦੀ ਕੋਸ਼ਿਸ਼ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ। ਇਹ ਵਾਰਦਾਤ ਐਤਵਾਰ ਦੁਪਹਿਰ 1.40 ਵਜੇ ਥਰਡ ਸਟ੍ਰੀਟ ਸਾਊਥ ਈਸਟ ਐਲਆਰਟੀ ਪਲੇਟਫ਼ਾਰਮ 'ਤੇ ਵਾਪਰੀ। ਇਸ ਦੀ ਇਕ ਵੀਡੀਓ ਵਾਇਰਲ ਹੋਈ ਹੈ।
ਜੇਮਜ਼ ਫ੍ਰੈਂਚ ਨੇ ਲੜਕੀ ਦੀ ਪਾਣੀ ਦੀ ਬੋਤਲ ਖਿੱਚੀ ਅਤੇ ਉਸ 'ਤੇ ਪਾਣੀ ਸੁੱਟਿਆ। ਇਸ ਨੂੰ ਨਸਲੀ ਹਿੰਸਾ ਨਹੀਂ ਮੰਨਿਆ ਜਾ ਰਿਹਾ ਹਾਲਾਂਕਿ ਪੁਲਿਸ ਦੀ ਵਿਭਿੰਨਤਾ ਸਰੋਤ ਟੀਮ ਇਸ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਕੋਲੋਂ ਇਸ ਸਬੰਧੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਲੜਕੀ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ।




