16.5C Vancouver
ADS

Apr 5, 2024 3:02 PM - Connect Newsroom

ਸਿੱਧੂ ਮੂਸੇਵਾਲਾ ਕਤਲ ਮਾਮਲਾ: 25 ਮੁਲਜ਼ਮਾਂ ਦੀ ਸੁਣਵਾਈ ਮਾਨਸਾ ਅਦਾਲਤ ’ਚ ਹੋਈ

Share On
sidhu-moosewala-murder-case-25-accused-were-tried-in-mansa-court
The hearing of the 25 accused in the murder case of Sidhu Moosewala was held today in Mansa court, in which 21 accused appeared through video conferencing.(Photo: Facebook/Sidhu Moose Wala)

ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਨਾਮਜ਼ਦ 25 ਮੁਲਜ਼ਮਾਂ ਦੀ ਸੁਣਵਾਈ ਅੱਜ ਮਾਨਸਾ ਦੀ ਅਦਾਲਤ ਵਿਚ ਹੋਈ ਜਿਸ ਵਿਚ 21 ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਪਰ ਚਾਰ ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਪੇਸ਼ ਨਹੀਂ ਹੋਏ, ਜਿਸ ਦੇ ਚੱਲਦੇ ਅਦਾਲਤ ਨੇ ਚਾਰ ਮੁਲਜ਼ਮਾਂ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 9 ਅਪ੍ਰੈਲ ਨੂੰ ਪਾ ਦਿੱਤੀ ਹੈ।

ਗੌਰਤਲਬ ਹੈ ਕਿ 29 ਮਈ, 2022 ਦੀ ਸ਼ਾਮ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਤੱਕ ਇਸ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਪੁਲਿਸ ਸਜ਼ਾ ਤੱਕ ਨਹੀਂ ਪਹੁੰਚਾ ਸਕੀ ਹੈ।

Latest news

new-westminster-police-seize-multiple-weapons-during-sexual-exploitation-investigation
Punjabi

ਜਿਨਸੀ ਸ਼ੋਸ਼ਣ ਜਾਂਚ ਦੌਰਾਨ ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਕਈ ਹਥਿਆਰ ਬਰਾਮਦ

ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਇੱਕ ਲੜਕੀ ਦੇ sexual exploitation ਦੇ ਮਾਮਲੇ ਦੀ ਜਾਂਚ ਕਰਦੇ ਹੋਏ ਸ਼ੱਕੀ ਦੇ ਘਰ ਵਿਚੋਂ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ। ਔਫੀਸਰ ਮੁਤਾਬਕ, 21 ਮਾਰਚ ਨੂੰ ਕਿਸੇ ਨੇ ਜਨਤਕ ਥਾਂ 'ਤੇ ਇੱਕ ਸ਼ੱਕੀ ਨੂੰ ਇੱਕ ਲੜਕੀ ਨਾਲ ਇਤਰਾਜ਼ਯੋਗ ਹਰਕਤਾਂ ਕਰਦੇ ਦੇਖਿਆ ਸੀ ਅਤੇ ਉਸ ਨੇ ਮੁਲਜ਼ਮ ਦੀ ਗੱਡੀ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਸੂਚਿਤ ਕੀਤਾ।
abbotsford-police-seize-fentanyl-during-patrol-investigation-on-south-fraser-way
Punjabi

ਐਬਟਸਫੋਰਡ ਪੁਲਿਸ ਵੱਲੋਂ ਸਾਊਥ ਫ੍ਰੇਜ਼ਰ ਵੇਅ ‘ਤੇ ਗਸ਼ਤ ਦੌਰਾਨ ਫੈਂਟਾਨਿਲ ਸਮੇਤ ਨਸ਼ੀਲੇ ਪਦਾਰਥ ਬਰਾਮਦ

ਐਬਟਸਫੋਰਡ ਪੁਲਿਸ ਵੱਲੋਂ ਚਲਾਈ ਜਾ ਰਹੀ ਚੌਕਸੀ ਗਸ਼ਤ ਦੌਰਾਨ ਪੈਟਰੋਲ ਔਫੀਸਰ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ 48 ਸਾਲਾ ਸਥਾਨਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ ਬੁੱਧਵਾਰ ਨੂੰ ਦੁਪਹਿਰ ਲਗਭਗ 3:00 ਵਜੇ ਕੀਤੀ ਗਈ, ਸਰਗਰਮ ਗਸ਼ਤ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਸਾਊਥ ਫਰੇਜ਼ਰ ਵੇਅ ਦੇ 32400 ਬਲੌਕ ਵਿਚ ਸ਼ੱਕੀ ਨਸ਼ਾ ਤਸਕਰੀ ਦੀ ਗਤੀਵਿਧੀ ਹੁੰਦੀ ਦੇਖੀ।
niagara-police-homicide-unit-investigating-womans-death-in-st-catharines
Punjabi

ਭਾਰਤੀ ਵਿਦਿਆਰਥਣ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ 'ਚ 40 ਸਾਲਾ ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਓਨਟਾਰੀਓ ਦੀ ਨਿਆਗਰਾ ਰਿਜਨਲ ਪੁਲਿਸ ਸਰਵਿਸ ਨੇ 23 ਸਾਲਾ ਭਾਰਤੀ ਵਿਦਿਆਰਥਣ ਵਿਧੀ ਮੇਘਾ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ 40 ਸਾਲਾ ਮੁਲਜ਼ਮ Joshua ST OMER ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਆਗਰਾ ਪੁਲਿਸ ਮੁਤਾਬਕ, 15 ਮਈ ਨੂੰ ਸੇਂਟ ਕੈਥਰੀਨਜ਼ ਵਿਚ ਲੇਕਸ਼ੋਰ ਰੋਡ ਅਤੇ ਲੇਕ ਸਟ੍ਰੀਟ ਦੇ ਇੱਕ ਘਰ ਵਿਚ ਦੋ ਵਿਅਕਤੀਆਂ ਦੇ ਬੇਸੁਧ ਹੋਣ ਦੀ ਖ਼ਬਰ ਮਿਲੀ ਸੀ।
calgary-man-dies-after-being-struck-by-c-train-downtown
Punjabi

ਕੈਲਗਰੀ ਵਿੱਚ ਸੀ-ਟ੍ਰੇਨ ਦੀ ਟੱਕਰ ਨਾਲ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ

ਕੈਲਗਰੀ ਵਿੱਚ ਪਿਛਲੇ ਹਫ਼ਤੇ ਡਾਊਨਟਾਊਨ ਇਲਾਕੇ ਵਿੱਚ ਸੀ ਟਰੇਨ ਹੇਠਾਂ ਆਏ ਇੱਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 21 ਮਈ ਨੂੰ ਸ਼ਾਮ 5:30 ਵਜੇ ਦੇ ਕਰੀਬ ਸੈਵਨਥ ਐਵੇਨਿਊ ਅਤੇ ਸੈਂਟਰ ਸਟ੍ਰੀਟ ਸਾਊਥ ਇਲਾਕੇ ਵਿੱਚ ਵਾਪਰੀ ਸੀ।
trump-says-u-s-blockade-in-strait-of-hormuz-to-be-lifted
Punjabi

ਟਰੰਪ ਵਲੋਂ ਈਰਾਨ ਦੀਆਂ ਬੰਦਰਗਾਹਾਂ 'ਤੇ ਨਾਕਾਬੰਦੀ ਹਟਾਉਣ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵੱਲੋਂ ਈਰਾਨ ਦੀਆਂ ਬੰਦਰਗਾਹਾਂ ਉੱਤੇ ਲਗਾਈ ਗਈ ਨਾਕਾਬੰਦੀ ਹਟਾਉਣ ਦੀ ਗੱਲ ਆਖੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਉੱਤੇ ਕਿਹਾ ਕਿ ਹੋਰਮੁਜ਼ ਸਟ੍ਰੇਟ ਨੂੰ ਦੋਵਾਂ ਦਿਸ਼ਾਵਾਂ ਵਿੱਚ ਜਹਾਜ਼ਾਂ ਦੀ ਆਵਾਜਾਈ ਲਈ ਖੋਲ੍ਹਿਆ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link