Feb 8, 2022 10:11 PM - The Canadian Press

ਬੀ.ਸੀ. ਦੇ ਮੈਟਸਕੀ 'ਚ ਸਥਿਤ ਫੈਡਰਲ ਮੀਡੀਅਮ ਸਿਕਿਉਰਿਟੀ ਇੰਸਟੀਟਿਊਸ਼ਨ 'ਚ ਵੱਡੀ ਮਾਤਰਾ 'ਚ ਡਰੱਗਸ ਜਬਤ ਕੀਤੇ ਗਏ ਹਨ।
ਜੇਲ੍ਹ ਤੋਂ ਜਾਰੀ ਇੱਕ ਬਿਆਨ 'ਚ ਦੱਸਿਆ ਗਿਆ ਹੈ ਕਿ ਮਾਮਲਾ ਦਿਸੰਬਰ ਮਹੀਨੇ ਦਾ ਹੈ।
ਬਿਆਨ 'ਚ ਦੱਸਿਆ ਗਿਆ ਹੈ ਕਿ ਇੱਕ ਪੈਕੇਜ ਬਰਾਮਦ ਕੀਤਾ ਗਿਆ ਸੀ ਜਿਸ 'ਚ ਕ੍ਰਿਸਟਲ ਮੈਥ, ਫੈਂਟਾਨਿਲ, ਕਰੈਕ ਕੋਕੇਨ, ਸ਼ੈਟਰ ਅਤੇ ਪੌਟ ਬਰਾਮਦ ਹੋਇਆ ਸੀ।
ਇਸ ਤੋਂ ਇਲਾਵਾ ਪੈਕੇਜ ਵਿੱਚ ਇੱਕ ਫੋਨ ਚਾਰਜਰ ਅਤੇ ਹੋਰ ਐਕਸੈਸਰੀਜ਼ ਵੀ ਬਰਾਮਦ ਹੋਏ ਸਨ।
ਕਰੈਕਸ਼ਨਲ ਸਰਵਿਸ ਆਫ ਕੈਨੇਡਾ ਦਾ ਕਹਿਣਾ ਹੈ ਕਿ, ਬਰਾਮਦ ਹੋਏ ਡਰੱਗਸ ਅਤੇ ਹੋਰ ਆਈਟਮਸ ਦੀ ਕੀਮਤ ਕਰੀਬ $71,000 ਦੀ ਹੈ।
ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪੈਕੇਜ ਜੇਲ੍ਹ ਤਕ ਕਿਵੇਂ ਪਹੁੰਚਿਆ।
ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਪੈਕੇਜ ਕਿਸ ਕੋਲ ਪਹੁੰਚਾਇਆ ਗਿਆ ਸੀ।




