9.94C Vancouver
ADS

Feb 2, 2022 1:18 AM - Connect News

ਕੋਕਟਲਮ ਆਰ.ਸੀ.ਐਮ.ਪੀ. ਨੇ ਵੱਡੀ ਗਿਣਤੀ 'ਚ ਬੰਦੂਕਾਂ ਸਮੇਤ ਡਰੱਗਸ ਤੇ ਲਗਜ਼ਰੀ ਗੱਡੀਆਂ ਕੀਤੀਆਂ ਬਰਾਮਦ

Share On
significant-seizure-of-guns-drugs-cash-and-luxury-vehicles-by-coquitlam-rcmp-drugs-and-organized-crime-section
Coquitlam RCMP is informing the public of an investigation by Coquitlam RCMP Drugs and Organized Crime Section that resulted in the crucial seizure of firearms, drugs, cash and luxury vehicles. (Photo - Coquitlam RCMP)

ਕੋਕਟਲਮ ਆਰ.ਸੀ.ਐਮ.ਪੀ. ਦੇ ਡਰੱਗਸ ਅਤੇ ਔਰਗੇਨਾਈਜਡ ਕਰਾਈਮ ਸੈਕਸ਼ਨ ਵੱਲੋਂ ਬੰਦੂਕਾਂ, ਡਰੱਗਸ, ਕੈਸ਼ ਅਤੇ ਲਗਜ਼ਰੀ ਵਾਹਨਾਂ ਦੀ ਵੱਡੀ ਜਬਤਗੀ ਕੀਤੀ ਗਈ ਹੈ।

ਸਿਤੰਬਰ 2020 'ਚ ਮਿਲੀ ਡਰੱਗ ਤਸਕਰੀ ਦੇ ਸੰਗਠਿਤ ਮਾਮਲੇ ਤੋਂ ਬਾਅਦ ਮਾਮਲੇ 'ਚ ਜਾਂਚ ਅਰੰਭੀ ਗਈ ਸੀ।

ਮਲਟੀ-ਜਿਊਰੀਸਡਿਕਸ਼ਨਲ ਜਾਂਚ ਤੋਂ ਬਾਅਦ ਪੁਲਿਸ ਨੇ 7 ਤਲਾਸ਼ੀ ਦੇ ਵਾਰੰਟ ਹਾਸਿਲ ਕੀਤੇ ਜਿੰਨਾ ਨੂੰ ਅਪ੍ਰੈਲ ਤੋਂ ਦਿਸੰਬਰ 2021 ਵਿਚਾਲੇ ਅੰਜਾਮ ਦਿੱਤਾ ਗਿਆ।

ਇਸ ਦੌਰਾਨ ਵੀ.ਪੀ.ਡੀ. ਰਿਚਮੰਡ ਆਰ.ਸੀ.ਐਮ.ਪੀ. ਅਤੇ ਕਈ ਹੋਰ ਏਜੈਂਸੀਆਂ ਨੇ ਜਾਂਚ 'ਚ ਯੋਗਦਾਨ ਪਾਇਆ।

ਜਾਂਚ ਦੌਰਾਨ 3kg ਸ਼ੱਕੀ ਫੈਂਟਾਨਿਲ, 5.4kg ਸ਼ੱਕੀ ਕੋਕੇਨ, 866 ਗਰਾਮ ਸ਼ੱਕੀ ਮੈਥਮਫਿਟਾਮੀਨ, 1.8kg ਸ਼ੱਕੀ ਐਮ.ਡੀ.ਐਮ.ਏ., 828.5 ਗਰਾਮ ਸ਼ੱਕੀ ਕੀਟਾਮੀਨ, 100 ਸ਼ੱਕੀ ਔਕਸੀ ਪਿਲਸ, 200 ਅਸੌਰਟਿਡ ਪਿਲਸ ਅਤੇ 8kg ਕਟਿੰਗ ਏਜੈਂਟ ਬਰਾਮਦ ਹੋਏ।

ਇਸ ਤੋਂ ਇਲਾਵਾ 12 ਸੈਮੀ-ਔਟੋਮੈਟਿਕ ਕਾਰਬਾਈਨ, 11 ਹੈਂਡਗਨ, ਮੈਗਜ਼ੀਨ ਅਤੇ ਅਸਲਾ ਬਰਾਮਦ ਹੋਇਆ।

ਇਸ ਦੇ ਨਾਲ ਹੀ $1,64,000 ਤੋਂ ਵਧੇਰੇ ਕੈਸ਼ ਬਰਾਮਦ ਹੋਣ ਦੀ ਜਾਣਕਾਰੀ ਦਿੱਤੀ ਗਈ।

ਪੁਲਿਸ ਨੇ ਦੱਸਿਆ ਕਿ ਜਬਤ ਕੀਤੇ ਗਏ ਲਗਜ਼ਰੀ ਵਾਹਨਾਂ 'ਚ 2017 ਜੀਪ ਚੈਰੋਕੀ, 2018 ਔਡੀ ਏ, 2019 ਇਨਫਿਨਿਟੀ ਕਿਉ50 ਅਤੇ 2021 ਔਡੀ ਐਸ.ਕਿਉ5 ਸ਼ਾਮਿਲ ਸਨ।

ਦੱਸਿਆ ਗਿਆ ਕਿ ਮਾਮਲੇ 'ਚ ਕੋਕਟਲਮ ਦੇ 3 ਆਦਮੀਆਂ ਅਤੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

8 ਦਿਸੰਬਰ ਨੂੰ ਹੋਈਆਂ ਗ੍ਰਿਫਤਾਰੀਆਂ 'ਚ ਸ਼ਾਮਿਲ ਇਨ੍ਹਾਂ ਲੋਕਾਂ ਦੀ ਉਮਰ 20 ਤੋਂ 30 ਸਾਲ ਦਰਮਿਆਨ ਦੱਸੀ ਗਈ ਹੈ।

ਇਨ੍ਹਾਂ ਸਾਰਿਆਂ ਨੂੰ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਨਾਲ ਜੁੜਿਆ ਦੱਸਿਆ ਗਿਆ ਹੈ।

ਹਾਲਾਂਕਿ ਦੋਸ਼ ਤੈਅ ਹੋਣ ਤਕ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਪੂਰੀ ਰਿਪੋਰਟ ਪੜ੍ਹਨ ਲਈ ਲਿੰਕ ਕਲਿਕ ਕਰੋ:

https://coquitlam.rcmp-grc.gc.ca/ViewPage.action?siteNodeId=2115&languageId=1&contentId=73246

Latest news

18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
42-year-old-man-charged-in-immigration-fraud-case-arrest-warrant-issued
Punjabi

42-Year-Old Man Charged in Immigration Fraud Case, Arrest Warrant Issued

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ 42 ਸਾਲਾ ਵਿਅਕਤੀ ਖਿਲਾਫ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਕੈਨੇਡਾ ਵਿਚ ਦਾਖਲ ਕਰਵਾਉਣ ਅਤੇ ਇਮੀਗ੍ਰੇਸ਼ਨ ਫਰੌਡ ਦੇ ਪੰਜ ਚਾਰਜ ਲਗਾਏ ਹਨ ਅਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ 42 ਸਾਲਾ ਅਬੁਲ ਕਾਸਿਮ ਵਜੋਂ ਹੋਈ, ਜੋ ਪਹਿਲਾਂ ਮਾਂਟਰੀਅਲ ਵਿਚ ਰਹਿ ਰਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link