Jul 29, 2024 3:52 PM - The Canadian Press

ਬੀ.ਸੀ. ਦੇ ਸਲੋਕੇਨ ਖੇਤਰ ਨੂੰ ਲੱਗੀ ਜੰਗਲੀ ਅੱਗ ਕਾਰਨ ਖਾਲੀ ਕਰਵਾ ਲਿਆ ਗਿਆ ਹੈ। ਕੇਂਦਰੀ ਕੋਟੇਨਯ ਦੇ ਖੇਤਰੀ ਜ਼ਿਲ੍ਹੇ ਵਲੋਂ ਬੀਤੇ ਸ਼ਨੀਵਾਰ ਦੀ ਰਾਤ ਇਕ ਬਿਆਨ ਜਾਰੀ ਕਰਕੇ ਸਲੋਕੇਨ ਲਈ ਨਿਕਾਸੀ ਆਰਡਰ ਜਾਰੀ ਕੀਤੇ ਗਏ ਸਨ।
ਇਹ ਨਿਕਾਸੀ ਆਰਡਰ ਸਲੋਕੇਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ 400 ਤੋਂ ਵੱਧ ਪ੍ਰਾਪਰਟੀਜ਼ ’ਤੇ ਵੀ ਲਾਗੂ ਹੁੰਦਾ ਹੈ ਜੋ ਕੇਲੋਨਾ ਤੋਂ ਲਗਭਗ 370 ਕਿਲੋਮੀਟਰ ਪੂਰਬ ਵਿਚ ਇਕ ਕਮਿਊਨਿਟੀ ਹੈ। ਇਸ ਖੇਤਰ ਵਿਚ ਕੋਮੋਨਕੋ ਕ੍ਰੀਕ ਅਤੇ ਏਲਵਿਨ ਕ੍ਰੀਕ ਜੰਗਲ ਦੀ ਅੱਗ ਸਮੇਤ ਕਈ ਅੱਗਾਂ ਬੇਕਾਬੂ ਹੋ ਚੁੱਕੀਆਂ ਹਨ ਜੋ ਕੁੱਲ 29 ਵਰਗ ਕਿਲੋਮੀਟਰ ਵਿੱਚ ਫੈਲੀਆਂ ਹੋਈਆਂ ਹਨ।
ਮੇਅਰ ਜੈਸਿਕਾ ਲੁਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਲੋਗਨ ਕਮਿਊਨਿਟੀ ਦੇ ਲੋਕਾਂ ਨੂੰ ਬਾਹਰ ਕੱਢਣਾ ਮੁਸ਼ਕਿਲ ਫੈਸਲਾ ਹੈ ਪਰ ਲੋਕਾਂ ਨੂੰ ਮਿਲ ਰਹੀ ਸਹਾਇਤਾ ਤੋਂ ਉਨ੍ਹਾਂ ਨੂੰ ਦਿਲਾਸਾ ਮਿਲਿਆ ਹੈ।
ਲੁਨ ਮੁਤਾਬਿਕ ਸਲੋਕਨ ਝੀਲ ਦੇ ਆਲੇ-ਦੁਆਲੇ ਦੇ ਖੇਤਰ ਵਿਚ ਛੇ ਅੱਗਾਂ ਬਲ਼ ਰਹੀਆਂ ਹਨ, ਜਿਨ੍ਹਾਂ ਵਿਚੋਂ ਦੋ ਵਿਸ਼ੇਸ਼ ਤੌਰ ’ਤ ਕਮਿਊਨਿਟੀ ਦੇ ਨੇੜੇ ਹਨ ਅਤੇ ਇਸ ਕਾਰਨ ਲਗਭਗ 500 ਪ੍ਰਾਪਰਟੀ ਨੂੰ ਖਾਲੀ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਕੱਲ ਸਵੇਰ ਤਕ 372 ਜੰਗਲੀ ਅੱਗਾਂ ਬਲ਼ ਰਹੀਆਂ ਸਨ ਜਿਨ੍ਹਾਂ ਵਿਚੋਂ 177 ਨੂੰ ਬੀ.ਸੀ. ਵਾਈਲਡਫਾਇਰ ਸਰਵਿਸ ਵਲੋਂ ਬੇਕਾਬੂ ਦੱਸਿਆ ਗਿਆ ਹੈ।




