12.26C Vancouver
ADS

Oct 23, 2024 12:35 PM - The Canadian Press

ਲਿਬਰਲ ਪਾਰਟੀ ਦੇ ਕੁਝ ਐਮ.ਪੀ ਇਸ ਤਿਆਰੀ ਵਿੱਚ ਹਨ ਕਿ ਟਰੂਡੋ ਨੂੰ ਕੁਰਸੀ ਛੱਡਣ ਲਈ ਕਿਹਾ ਜਾਵੇ

Share On
some-liberal-mps-set-to-ask-trudeau-to-step-down
Trudeau's personal poll numbers plummeted more than a year ago, and successive byelection losses have compounded concerns about his leadership.(Photo: The Canadian Press)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਅੱਜ ਔਟਵਾ ਵਿਚ ਲਿਬਰਲ ਕਾਕਸ ਦੀ ਬੈਠਕ ਹੋ ਰਹੀ ਹੈ, ਇਹ ਬੈਠਕ ਹੰਗਾਮੇਦਾਰ ਰਹਿਣ ਦੇ ਆਸਾਰ ਹਨ ਕਿਉਂਕਿ ਪਾਰਟੀ ਦੇ ਕਈ ਐੱਮ.ਪੀ. ਟਰੂਡੋ ਨੂੰ ਲੀਡਰਸ਼ਿਪ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕਰ ਸਕਦੇ ਹਨ। ਸੰਸਦ ਮੈਂਬਰਜ਼ ਕੋਲ ਟਰੂਡੋ ਨੂੰ ਲੀਡਰ ਵਜੋਂ ਅਹੁਦੇ ਤੋਂ ਹਟਾਉਣ ਲਈ ਕੋਈ ਰਸਮੀ ਤਰੀਕਾ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਅਹੁਦੇ ਤੋਂ ਹਟਣ ਜਾਂ ਨਾ ਹਟਣ ਦਾ ਫੈਸਲਾ ਆਖਰਕਾਰ ਪ੍ਰਧਾਨ ਮੰਤਰੀ ਟਰੂਡੋ ’ਤੇ ਨਿਰਭਰ ਕਰਦਾ ਹੈ।

ਉਥੇ ਹੀ, ਟਰੂਡੋ ਨੇ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਉਹ ਪਾਰਟੀ ਦੀ ਅਗਵਾਈ ਕਰਨਾ ਜਾਰੀ ਰੱਖਣਗੇ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕਿੰਨੇ ਸੰਸਦ ਮੈਂਬਰ ਟਰੂਡੋ ਦੇ ਵਿਰੋਧ ਵਿਚ ਹਨ ਜਾਂ ਉਹ ਬੰਦ ਦਰਵਾਜ਼ੇ ਪਿੱਛੇ ਕੀ ਸੰਦੇਸ਼ ਦੇਣ ਦੀ ਯੋਜਨਾ ਬਣਾ ਰਹੇ ਹਨ ਪਰ ਟਰੂਡੋ ਅਤੇ ਉਨ੍ਹਾਂ ਦੇ ਭਰੋਸੇਯੋਗ ਮੰਤਰੀਆਂ ਦਾ ਮੰਨਣਾ ਹੈ ਕਿ 152 ਮੈਂਬਰ ਕਾਕਸ ਵਿਚੋਂ ਵਧੇਰੇ ਮੈਂਬਰਜ਼ ਪ੍ਰਧਾਨ ਮੰਤਰੀ ਦੇ ਨਾਲ ਹਨ।

ਉਥੇ ਹੀ, ਇਸ ਵਿਚਕਾਰ ਬਲਾਕ ਕਿਊਬੇਕੋਇਸ ਨੇ ਕਿਹਾ ਹੈ ਕਿ ਉਹ ਲਿਬਰਲਸ ਦੀ ਘੱਟ ਗਿਣਤੀ ਸਰਕਾਰ ਨੂੰ 29 ਅਕਤੂਬਰ ਤੱਕ ਦਿੱਤੇ ਅਲਟੀਮੇਟਮ ’ਤੇ ਕਾਇਮ ਹੈ, ਜੇ ਲਿਬਰਲਸ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਬਲਾਕ ਸਰਕਾਰ ਨੂੰ ਡੇਗਣ ਲਈ ਕੰਜ਼ਰਵੇਟਿਵ ਦੇ ਅਵਿਸ਼ਵਾਸ ਮਤੇ ਵਿਚ ਸਾਥ ਦੇਵੇਗੀ।

Latest news

canada-must-focus-on-value-added-products-instead-of-raw-materials-edc
Punjabi

ਕੈਨੇਡਾ ਕੱਚੇ ਮਾਲ ਦੀ ਥਾਂ ਵੈਲਿਊ-ਐਡਿਡ ਉਤਪਾਦਾਂ ’ਤੇ ਦੇਵੇ ਧਿਆਨ: ਈ.ਡੀ.ਸੀ.

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਵਲੋਂ ਨਵੇਂ ਬਾਜ਼ਾਰਾਂ ਨੂੰ ਜੋੜਨ ਦੇ ਕੀਤੇ ਜਾ ਰਹੇ ਯਤਨਾਂ ਵਿਚਕਾਰ ਈ.ਡੀ.ਸੀ. ਯਾਨੀ Export Development Canada ਨੇ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਔਟਵਾ ਵਪਾਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਕੱਚੇ ਮਾਲ ਨੂੰ ਸਿੱਧਾ ਬਾਹਰ ਭੇਜਣ ਦੀ ਬਜਾਏ ਸਾਨੂੰ ਦੇਸ਼ ਵਿਚ ਹੀ ਉਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਉੱਚ-ਮੁੱਲ ਵਾਲੇ ਉਤਪਾਦ ਵਿਚ ਬਦਲਣ ਲਈ ਨਿਵੇਸ਼ ਕਰਨਾ ਹੋਵੇਗਾ।
16-arrested-in-abbotsford-retail-theft-operation-project-pumpkin-spice
Punjabi

ਐਬਟਸਫੋਰਡ ’ਚ ‘ਪ੍ਰੋਜੈਕਟ ਪੰਪਕਿਨ ਸਪਾਈਸ’ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਗ੍ਰਿਫਤਾਰ

ਐਬਟਸਫੋਰਡ ਪੁਲਿਸ ਨੇ ਪ੍ਰੋਜੈਕਟ ਪੰਪਕਿਨ ਸਪਾਈਸ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ 11 ਸਤੰਬਰ ਨੂੰ ਦੇਸ਼ ਪੱਧਰੀ ਰਿਟੇਲ ਕ੍ਰਾਈਮ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਐਬਟਸਫੋਰਡ ਪੁਲਿਸ ਦੀ ਸਟ੍ਰੀਟ ਆਊਟਰੀਚ ਰਿਸਪਾਂਸ ਟੀਮ ਦੇ 11 ਔਫੀਸਰ ਨੇ 10 ਘੰਟੇ ਲੰਮੀ ਕਾਰਵਾਈ ਦੌਰਾਨ 20 ਵੱਖ-ਵੱਖ ਵਪਾਰਕ ਅਦਾਰਿਆਂ ਦੇ ਸਹਿਯੋਗ ਨਾਲ ਇਹ ਗ੍ਰਿਫਤਾਰੀਆਂ ਕੀਤੀਆਂ, ਜਿਨ੍ਹਾਂ ਵਿਚੋਂ ਕਈ ਮੁਲਜ਼ਮ ਪਹਿਲਾਂ ਹੀ ਅਪਰਾਧਿਕ ਪਿਛੋਕੜ ਵਾਲੇ ਸਨ ਅਤੇ ਉਨ੍ਹਾਂ ਵਿਰੁੱਧ ਕਈ ਵਾਰੰਟ ਪੈਂਡਿੰਗ ਸਨ।
b-c-municipalities-urge-eby-to-hold-provincial-election-after-local-vote
Punjabi

ਸੂਬਾਈ ਚੋਣਾਂ ਨੂੰ ਲੋਕਲ ਚੋਣਾਂ ਤੋਂ ਬਾਅਦ ਕਰਵਾਉਣ ਦੀ ਮੰਗ, ਡੇਵਿਡ ਈਬੀ ਦੇ ਸੰਕੇਤਾਂ ਮਗਰੋਂ ਗਰਮਾਈ ਸਿਆਸਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਦੇ ਸੰਕੇਤਾਂ ਨਾਲ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਇਸ ਵਿਚਕਾਰ ਬੀ.ਸੀ. ਮਿਉਂਸਪੈਲਟੀਆਂ ਦੀ ਯੂਨੀਅਨ ਦੀ ਪ੍ਰਧਾਨ ਕੋਰੀ ਰੈਮਸੇ ਨੇ ਕੋਈ ਵੀ ਸੰਭਾਵਿਤ ਮਿਡ-ਟਰਮ ਚੋਣਾਂ ਨਗਰ-ਪਾਲਿਕਾ ਚੋਣਾਂ ਸੰਪੰਨ ਹੋਣ ਮਗਰੋਂ ਹੀ ਰੱਖੇ ਜਾਣ ਦੀ ਮੰਗ ਕੀਤੀ ਹੈ।
police-take-major-action-in-burnaby-hospital-fire-case-after-six-year-investigation
Punjabi

ਛੇ ਸਾਲਾਂ ਦੀ ਲੰਬੀ ਜਾਂਚ ਤੋਂ ਬਾਅਦ ਬਰਨਬੀ ਹਸਪਤਾਲ ਅੱਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਬਰਨਬੀ ਹਸਪਤਾਲ ਵਿਚ ਸਾਲ 2020 ਵਿਚ ਲਗਾਈ ਗਈ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਐਲਬਰਟਾ ਦੇ ਇੱਕ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ। ਬਰਨਬੀ ਆਰ.ਸੀ.ਐਮ.ਪੀ. ਮੁਤਾਬਕ, ਕਰੀਬ ਛੇ ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਬੀ.ਸੀ.ਪ੍ਰੋਸੀਕਿਊਸ਼ਨ ਸਰਵਿਸ ਨੇ 8 ਸਤੰਬਰ ਨੂੰ ਮੁਲਜ਼ਮ Yu Yun Wang ਖਿਲਾਫ ਅੱਗਜ਼ਨੀ ਅਤੇ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਹੈ।
alberta-man-sentenced-to-12-years-for-sexual-assaults-on-vulnerable-women
Punjabi

ਕੈਲਗਰੀ ਨੇੜੇ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਮਾਮਲੇ ’ਚ ਐਲਬਰਟਾ ਦੇ ਵਿਅਕਤੀ ਨੂੰ 12 ਸਾਲ ਦੀ ਸਜ਼ਾ

ਕੈਲਗਰੀ ਨੇੜੇ ਇੱਕ ਪੇਂਡੂ ਇਲਾਕੇ ਵਿੱਚ ਔਰਤਾਂ ਨਾਲ ਜਿਨਸੀ ਹਮਲੇ ਕਰਨ ਵਾਲੇ ਰਿਚਰਡ ਰੌਬਰਟ ਮਾਨਥਾ ਨੂੰ ਲੰਬੀ ਸੁਣਵਾਈ ਦੇ ਬਾਅਦ ਅੱਜ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕੈਲਗਰੀ ਦੇ ਰਹਿਣ ਵਾਲੇ 62 ਸਾਲਾ ਮਾਨਥਾ ਨੂੰ ਇਹ ਸਜ਼ਾ 2019 ਤੋਂ 2023 ਦੇ ਵਿਚਕਾਰ 3 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਡਰੱਗਜ਼ ਦੇਣ ਦੇ ਦੋਸ਼ਾਂ ਕਾਰਨ ਮਿਲੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link