Apr 3, 2024 6:57 PM - The Canadian Press

ਬੀ.ਸੀ. ਸਰਕਾਰ ਵਲੋਂ ਵਪਾਰਕ ਵਾਹਨ ਲਈ ਸਪੀਡ ਸੀਮਿਤ ਕਰਨ ਵਾਲੇ ਯੰਤਰ ਲਗਾਉਣਾ ਲਾਜ਼ਮੀ ਕੀਤਾ ਜਾ ਰਿਹਾ ਹੈ। ਸੂਬੇ ਦਾ ਕਹਿਣਾ ਹੈ ਕਿ ਡਿਜ਼ੀਟਲ ਤਕਨਾਲੋਜੀ ਨਾਲ ਵਧੇਰੇ ਸੁਰੱਖਿਆ ਦੇ ਮੱਦੇਨਜ਼ਰ ਸੂਬੇ ਦੇ ਹਾਈਵੇਅ ’ਤੇ ਰਫਤਾਰ ਨੂੰ ਮੱਧਮ ਕਰਨ ਵਿਚ ਸਹਾੲਤਾ ਮਿਲੇਗੀ। ਇਨ੍ਹਾਂ ਸਪੀਡ ਸੀਮਿਤ ਕਰਨ ਵਾਲੇ ਯੰਤਰ ਦੀ ਲਾਜ਼ਮੀ ਵਰਤੋਂ 5 ਅਪ੍ਰੈਲ, 2024 ਤੋਂ ਲਾਗੂ ਹੋਵੇਗੀ ਜਿਸ ਦਾ ਐਲਾਨ ਦਸੰਬਰ 2023 ਵਿਚ ਕੀਤਾ ਗਿਆ ਸੀ।
ਬੀ.ਸੀ. ਦੇ ਟਰਾਂਸਪੋਰਟ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ 1994 ਤੋਂ ਬਾਅਦ ਬਣਾਏ ਗਏ 11,793 ਕਿਲੋਗ੍ਰਾਮ ਤੋਂ ਵੱਧ ਦੀ ਕੁੱਲ-ਵਾਹਨ-ਵਜ਼ਨ ਰੇਟਿੰਗ ਵਾਲੇ ਭਾਰੀ ਵਪਾਰਕ ਵਾਹਨਾਂ ਨੂੰ ਸੂਬੇ ਵਿੱਚ ਸੰਚਾਲਿਤ ਕਰਨ ਲਈ ਆਪਣੇ ਵਾਹਨਾਂ ਵਿੱਚ ਇਹ ਡਿਵਾਈਸਾਂ ਲਗਾਉਣ ਦੀ ਲੋੜ ਹੋਵੇਗੀ।
ਬਿਆਨ ਅਨੁਸਾਰ ਡਿਵਾਈਸਾਂ ਨੂੰ ਲਾਜ਼ਮੀ ਤੌਰ ’ਤੇ 105 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਗਤੀ ’ਤੇ ਪ੍ਰੋਗਰਾਮ ਕੀਤਾ ਜਾਣਾ ਚਾਹੀਦਾ ਹੈ ਜੋ ਪ੍ਰਭਾਵਸ਼ਾਲੀ ਢੰਗ ਨਾਲ ਇਨ੍ਹਾਂ ਵਾਹਨਾਂ ਨੂੰ ਉਸ ਗਤੀ ਨੂੰ ਪਾਰ ਕਰਨ ਤੋਂ ਰੋਕਦਾ ਹੈ।
ਜ਼ਿਕਰਯੋਗ ਹੈ ਕਿ ਸਪੀਡ ਲਿਮਿਟ ਤੋਂ ਬਿਨਾਂ ਚੱਲਣ ਵਾਲਾ ਕੋਈ ਵੀ ਵਾਪਰਕ ਵਾਹਨ ਜੁਰਮਾਨੇ ਅਧੀਨ ਹੋਵੇਗਾ, ਜਿਸ ਵਿੱਚ $368 ਦਾ ਪੀੜਤ ਸਰਚਾਰਜ ਵੀ ਸ਼ਾਮਲ ਹੈ।




