19.77C Vancouver
ADS

Oct 7, 2020 3:40 PM -

ਫੈਡਰਲ ਸਰਕਾਰ ਵਲੋਂ ਪਲਾਸਟਿਕ ਦੀਆਂ ਕੁਝ ਚੀਜ਼ਾਂ ਉੱਤੇ ਪਾਬੰਦੀ ਦਾ ਐਲਾਨ

Share On
straws-stir-sticks-and-bags-among-first-targets-of-countrywide-plastics-ban
Minister of Environment and Climate Change Jonathan Wilkinson answers a question during question period in the House of Commons on Parliament Hill in Ottawa on Tuesday, Oct. 6, 2020. THE CANADIAN PRESS/Sean Kilpatrick

ਮਨਿਸਟਰ ਆਫ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਜੋਨੱਥਨ ਵਿਲਕਿਨਸਨ ਮੁਤਾਬਕ ਕੈਨੇਡਾ ਵਿੱਚ ਪਲਾਸਟਿਕ ਦੀਆਂ ਚੀਜ਼ਾਂ ਉੱਤੇ ਲੱਗਣ ਵਾਲੀ ਪਾਬੰਦੀ ਅਧੀਨ ਸਭ ਤੋਂ ਪਹਿਲਾਂ 6 ਉਨ੍ਹਾਂ ਸਿੰਗਲ ਯੂਜ਼ ਪਲਾਸਟਿਕ ਚੀਜ਼ਾਂ ਉੱਤੇ ਪਾਬੰਦੀ ਲਾਈ ਜਾਵੇਗੀ ਜਿਨ੍ਹਾਂ ਨੂੰ ਰੀਸਾਈਕਲ ਕਰਨਾ ਮੁਸ਼ਕਿਲ ਹੈ ਅਤੇ ਜਿਨ੍ਹਾਂ ਦੀ ਥਾਂ ਤੇ ਪਹਿਲਾਂ ਤੋਂ ਹੀ ਵਾਤਾਵਰਨ ਲਈ ਅਨੁਕੂਲ ਵਿਕਲਪ ਮੌਜੂਦ ਹਨ।

ਅਗਲੇ ਸਾਲ ਦੇ ਅਖੀਰ ਤੱਕ ਪਲਾਸਟਿਕ ਸਟਰੌਅ, ਸਟਰ ਸਟਿੱਕ, ਕੈਰੀ ਆਊਟ ਬੈਗ, ਕਟਲਰੀ, ਪਲਾਸਟਿਕ ਦੇ ਭਾਂਡੇ, ਟੇਕ ਆਊਟ ਕੰਟੇਨਰ ਅਤੇ ਕੈਨ ਅਤੇ ਬੋਤਲਾਂ ਦੇ ਸਿਕਸ-ਪੈਕ ਰਿੰਗ ਉੱਤੇ ਰੋਕ ਲਾ ਦਿੱਤੀ ਜਾਵੇਗੀ।

ਵਿਲਕਨਸਨ ਅਨੁਸਾਰ ਪਲਾਸਟਿਕ ਬੋਤਲਾਂ ਵਰਗੀਆਂ ਜਿਹੜੀਆਂ ਚੀਜ਼ਾਂ ਇਸ ਸੂਚੀ ਵਿੱਚ ਸ਼ਾਮਿਲ ਨਹੀਂ ਹਨ, ਨੂੰ ਤਿਆਰ ਕਰਨ ਲਈ ਨਵੇਂ ਮਿਆਰ ਹੋਣਗੇ ਤਾਂਕਿ ਉਨ੍ਹਾਂ ਵਿੱਚ ਸਹੀ ਮਾਤਰਾ ਵਿੱਚ ਰੀਸਾਈਕਲ ਮਟੀਰੀਅਲ ਹੋਵੇ।

ਉਨ੍ਹਾਂ ਕਿਹਾ ਕਿ ਪਲਾਸਟਿਕ ਦੀਆਂ ਹੋਰ ਚੀਜ਼ਾਂ ਨੂੰ ਤਿਆਰ ਕਰਨ ਲਈ ਵੀ ਨਵੇਂ ਮਿਆਰ ਰੱਖਣ ਉੱਤੇ ਜ਼ੋਰ ਪਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਰੀਸਾਈਕਲ ਕਰਨਾ ਆਸਾਨ ਹੋ ਸਕੇ।

ਐਲਬਰਟਾ ਸਰਕਾਰ ਵੱਲੋਂ ਮੰਗਲਵਾਰ ਨੂੰ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਦੀ ਰੀਸਾਈਕਲਿੰਗ ਇੰਡਸਟਰੀ ਦੇ ਉਹ ਮੋਢੀ ਬਣਨਾ ਚਾਹੁੰਦੇ ਹਨ।

ਕੈਨੇਡਾ ਵੱਲੋਂ ਹਰ ਸਾਲ ਤਿੰਨ ਮਿਲੀਅਨ ਟਨ ਦੇ ਪਲਾਸਟਿਕ ਦਾ ਨਿਰਮਾਣ ਕੀਤਾ ਜਾਂਦਾ ਹੈ ਜਿਸ ਵਿੱਚੋਂ 10 ਫ਼ੀਸਦੀ ਤੋਂ ਘੱਟ ਰੀਸਾਈਕਲ ਹੁੰਦਾ ਹੈ।

2030 ਤੱਕ ਕੈਨੇਡਾ ਵਿੱਚ ‘ਜ਼ੀਰੋ ਪਲਾਸਟਿਕ ਵੇਸਟ’ ਦਾ ਟੀਚਾ ਰੱਖਿਆ ਗਿਆ ਹੈ।

Latest news

canada-must-focus-on-value-added-products-instead-of-raw-materials-edc
Punjabi

ਕੈਨੇਡਾ ਕੱਚੇ ਮਾਲ ਦੀ ਥਾਂ ਵੈਲਿਊ-ਐਡਿਡ ਉਤਪਾਦਾਂ ’ਤੇ ਦੇਵੇ ਧਿਆਨ: ਈ.ਡੀ.ਸੀ.

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਵਲੋਂ ਨਵੇਂ ਬਾਜ਼ਾਰਾਂ ਨੂੰ ਜੋੜਨ ਦੇ ਕੀਤੇ ਜਾ ਰਹੇ ਯਤਨਾਂ ਵਿਚਕਾਰ ਈ.ਡੀ.ਸੀ. ਯਾਨੀ Export Development Canada ਨੇ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਔਟਵਾ ਵਪਾਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਕੱਚੇ ਮਾਲ ਨੂੰ ਸਿੱਧਾ ਬਾਹਰ ਭੇਜਣ ਦੀ ਬਜਾਏ ਸਾਨੂੰ ਦੇਸ਼ ਵਿਚ ਹੀ ਉਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਉੱਚ-ਮੁੱਲ ਵਾਲੇ ਉਤਪਾਦ ਵਿਚ ਬਦਲਣ ਲਈ ਨਿਵੇਸ਼ ਕਰਨਾ ਹੋਵੇਗਾ।
16-arrested-in-abbotsford-retail-theft-operation-project-pumpkin-spice
Punjabi

ਐਬਟਸਫੋਰਡ ’ਚ ‘ਪ੍ਰੋਜੈਕਟ ਪੰਪਕਿਨ ਸਪਾਈਸ’ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਗ੍ਰਿਫਤਾਰ

ਐਬਟਸਫੋਰਡ ਪੁਲਿਸ ਨੇ ਪ੍ਰੋਜੈਕਟ ਪੰਪਕਿਨ ਸਪਾਈਸ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ 11 ਸਤੰਬਰ ਨੂੰ ਦੇਸ਼ ਪੱਧਰੀ ਰਿਟੇਲ ਕ੍ਰਾਈਮ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਐਬਟਸਫੋਰਡ ਪੁਲਿਸ ਦੀ ਸਟ੍ਰੀਟ ਆਊਟਰੀਚ ਰਿਸਪਾਂਸ ਟੀਮ ਦੇ 11 ਔਫੀਸਰ ਨੇ 10 ਘੰਟੇ ਲੰਮੀ ਕਾਰਵਾਈ ਦੌਰਾਨ 20 ਵੱਖ-ਵੱਖ ਵਪਾਰਕ ਅਦਾਰਿਆਂ ਦੇ ਸਹਿਯੋਗ ਨਾਲ ਇਹ ਗ੍ਰਿਫਤਾਰੀਆਂ ਕੀਤੀਆਂ, ਜਿਨ੍ਹਾਂ ਵਿਚੋਂ ਕਈ ਮੁਲਜ਼ਮ ਪਹਿਲਾਂ ਹੀ ਅਪਰਾਧਿਕ ਪਿਛੋਕੜ ਵਾਲੇ ਸਨ ਅਤੇ ਉਨ੍ਹਾਂ ਵਿਰੁੱਧ ਕਈ ਵਾਰੰਟ ਪੈਂਡਿੰਗ ਸਨ।
b-c-municipalities-urge-eby-to-hold-provincial-election-after-local-vote
Punjabi

ਸੂਬਾਈ ਚੋਣਾਂ ਨੂੰ ਲੋਕਲ ਚੋਣਾਂ ਤੋਂ ਬਾਅਦ ਕਰਵਾਉਣ ਦੀ ਮੰਗ, ਡੇਵਿਡ ਈਬੀ ਦੇ ਸੰਕੇਤਾਂ ਮਗਰੋਂ ਗਰਮਾਈ ਸਿਆਸਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਦੇ ਸੰਕੇਤਾਂ ਨਾਲ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਇਸ ਵਿਚਕਾਰ ਬੀ.ਸੀ. ਮਿਉਂਸਪੈਲਟੀਆਂ ਦੀ ਯੂਨੀਅਨ ਦੀ ਪ੍ਰਧਾਨ ਕੋਰੀ ਰੈਮਸੇ ਨੇ ਕੋਈ ਵੀ ਸੰਭਾਵਿਤ ਮਿਡ-ਟਰਮ ਚੋਣਾਂ ਨਗਰ-ਪਾਲਿਕਾ ਚੋਣਾਂ ਸੰਪੰਨ ਹੋਣ ਮਗਰੋਂ ਹੀ ਰੱਖੇ ਜਾਣ ਦੀ ਮੰਗ ਕੀਤੀ ਹੈ।
police-take-major-action-in-burnaby-hospital-fire-case-after-six-year-investigation
Punjabi

ਛੇ ਸਾਲਾਂ ਦੀ ਲੰਬੀ ਜਾਂਚ ਤੋਂ ਬਾਅਦ ਬਰਨਬੀ ਹਸਪਤਾਲ ਅੱਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਬਰਨਬੀ ਹਸਪਤਾਲ ਵਿਚ ਸਾਲ 2020 ਵਿਚ ਲਗਾਈ ਗਈ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਐਲਬਰਟਾ ਦੇ ਇੱਕ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ। ਬਰਨਬੀ ਆਰ.ਸੀ.ਐਮ.ਪੀ. ਮੁਤਾਬਕ, ਕਰੀਬ ਛੇ ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਬੀ.ਸੀ.ਪ੍ਰੋਸੀਕਿਊਸ਼ਨ ਸਰਵਿਸ ਨੇ 8 ਸਤੰਬਰ ਨੂੰ ਮੁਲਜ਼ਮ Yu Yun Wang ਖਿਲਾਫ ਅੱਗਜ਼ਨੀ ਅਤੇ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਹੈ।
alberta-man-sentenced-to-12-years-for-sexual-assaults-on-vulnerable-women
Punjabi

ਕੈਲਗਰੀ ਨੇੜੇ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਮਾਮਲੇ ’ਚ ਐਲਬਰਟਾ ਦੇ ਵਿਅਕਤੀ ਨੂੰ 12 ਸਾਲ ਦੀ ਸਜ਼ਾ

ਕੈਲਗਰੀ ਨੇੜੇ ਇੱਕ ਪੇਂਡੂ ਇਲਾਕੇ ਵਿੱਚ ਔਰਤਾਂ ਨਾਲ ਜਿਨਸੀ ਹਮਲੇ ਕਰਨ ਵਾਲੇ ਰਿਚਰਡ ਰੌਬਰਟ ਮਾਨਥਾ ਨੂੰ ਲੰਬੀ ਸੁਣਵਾਈ ਦੇ ਬਾਅਦ ਅੱਜ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕੈਲਗਰੀ ਦੇ ਰਹਿਣ ਵਾਲੇ 62 ਸਾਲਾ ਮਾਨਥਾ ਨੂੰ ਇਹ ਸਜ਼ਾ 2019 ਤੋਂ 2023 ਦੇ ਵਿਚਕਾਰ 3 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਡਰੱਗਜ਼ ਦੇਣ ਦੇ ਦੋਸ਼ਾਂ ਕਾਰਨ ਮਿਲੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link