Jun 17, 2022 3:41 PM - ANI

ਜੰਮੂ-ਕਸ਼ਮੀਰ ਵਿਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਇਸ ਦਾ ਸੰਕੇਤ ਦਿੱਤਾ। ਰਾਜਨਾਥ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ ਦਿਨਾਂ ਦੌਰ 'ਤੇ ਆਏ ਹੋਏ ਸਨ।
ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਹਾਲ ਹੀ ਵਿਚ ਹੱਦਬੰਦੀ ਪੂਰੀ ਹੋਈ ਹੈ।
ਇਸ ਅਨੁਸਾਰ ਜੰਮੂ-ਕਸ਼ਮੀਰ ਦੇ ਕੁੱਲ 90 ਵਿਧਾਨ ਸਭਾ ਹਲਕਿਆਂ ਵਿਚੋਂ 43 ਸੀਟਾਂ ਜੰਮੂ ਅਤੇ 47 ਵਿਧਾਨ ਸਭਾ ਸੀਟਾਂ ਕਸ਼ਮੀਰ ਵਿਚ ਹੋਣਗੀਆਂ।
ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, "ਜੰਮੂ-ਕਸ਼ਮੀਰ ਵਿਚ ਹੱਦਬੰਦੀ ਦੀ ਕਵਾਇਦ ਹਾਲ ਹੀ ਵਿਚ ਸਮਾਪਤ ਹੋਈ ਹੈ। ਹੁਣ ਜੰਮੂ ਵਿਚ 43 ਅਤੇ ਕਸ਼ਮੀਰ ਵਿਚ ਵਿਧਾਨ ਸਭਾ ਦੀਆਂ 47 ਸੀਟਾਂ ਹੋਣਗੀਆਂ। ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਜੰਮੂ-ਕਸ਼ਮੀਰ ਵਿਚ ਚੋਣ ਪ੍ਰਕਿਰਿਆ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਸਕਦੀ ਹੈ।"




