21.1C Vancouver
ADS

Mar 15, 2022 10:03 PM - The Canadian Press

ਟੈਰੇਸ 'ਚ ਵਾਪਰੇ ਭਿਆਨਕ ਕ੍ਰੈਸ਼ 'ਚ ਸਕੂਲ ਜਾਂਦੇ ਭੈਣ-ਭਰਾ ਤੇ ਮਾਂ ਦੀ ਮੌਤ, ਕਮਿਊਨਿਟੀ 'ਚ ਸੋਗ ਦੀ ਲਹਿਰ

Share On
students-at-a-terrace-private-school-mourning-the-loss-of-two-classmates-killed-along-with-their-mother
Students at a Terrace private school are mourning the loss of two classmates killed along with their mother in a head-on crash as they drove to school last week. (Photo - Centennial Christian School/Facebook)

ਬੀ.ਸੀ. ਦੇ ਟੈਰੇਸ ਇਲਾਕੇ 'ਚ ਇੱਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਸੋਗ 'ਚ ਹਨ।

ਸਕੂਲ ਦੇ 2 ਵਿਦਿਆਰਥੀਆਂ, ਜੋ ਕਿ ਭੈਣ-ਭਰਾ ਸਨ ਉਨ੍ਹਾਂ ਨੇ ਇੱਕ ਕਰੈਸ਼ 'ਚ ਜਾਨ ਗਵਾ ਦਿੱਤੀ ਹੈ।

ਮਾਮਲਾ ਬੀਤੇ ਹਫ਼ਤੇ ਦਾ ਦੱਸਿਆ ਗਿਆ ਹੈ।

ਆਪਣੀ ਮਾਂ ਨਾਲ ਇਹ ਵਿਦਿਆਰਥੀ ਸਕੂਲ ਵੱਲ ਆ ਰਹੇ ਸਨ ਜਦ ਉਨ੍ਹਾਂ ਦੀ ਗੱਡੀ ਇੱਕ ਆਹਮੋ-ਸਾਹਮਣੇ ਦੇ ਕਰੈਸ਼ ਦਾ ਸ਼ਿਕਾਰ ਬਣ ਗਈ।

ਘਟਨਾ 'ਚ ਉਨ੍ਹਾਂ ਦੀ ਮਾਂ ਦੀ ਵੀ ਮੌਤ ਹੋ ਗਈ।

ਇੱਕ ਫੇਸਬੁੱਕ ਪੋਸਟ 'ਚ ਸੈਂਟੈਨੀਅਲ ਕ੍ਰਿਸਟਨ ਸਕੂਲ ਨੇ ਜਾਣਕਾਰੀ ਦਿੱਤੀ ਕਿ ਪੀੜਤਾਂ 'ਚ ਗਰੇਡ 6 ਦਾ ਵਿਦਿਆਰਥੀ ਐਸ਼ਟਨ ਹੈਸਕੈਥ, ਉਸ ਦੀ ਗਰੇਡ 4 'ਚ ਪੜ੍ਹਦੀ ਭੈਣ ਕਾਇਲੀ ਅਤੇ ਉਨ੍ਹਾਂ ਦੀ ਮਾਂ ਐਲਿਜ਼ਾਬੈਥ ਸ਼ਾਮਿਲ ਸੀ।

ਸਕੂਲ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਾਰੀ ਕਮਿਊਨਿਟੀ ਸਦਮੇ 'ਚ ਹੈ।

ਕੀਟੀਮੈਟ ਆਰ.ਸੀ.ਐਮ.ਪੀ. ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਇੱਕ ਗੱਡੀ ਅਤੇ ਟਰਾਂਸਪੋਰਟ ਟਰੱਕ ਵਿਚਾਲੇ ਕਰੈਸ਼ ਵਾਪਰ ਗਿਆ ਸੀ ਅਤੇ ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਸੀ।

ਘਟਨਾ ਟੈਰੇਸ ਅਤੇ ਕੀਟੀਮੈਟ ਵਿਚਾਲੇ ਹਾਈਵੇਅ 37 'ਤੇ ਵਾਪਰੀ ਸੀ।

Latest news

warm-weather-expected-to-return-to-calgary-after-stormy-weekend
Punjabi

ਕੈਲਗਰੀ 'ਚ ਵਧੇਗਾ ਤਾਪਮਾਨ, ਕੁਝ ਇਲਾਕਿਆਂ 'ਚ ਹੀਟ ਵੇਵ ਦਾ ਖਦਸ਼ਾ

ਕੈਲਗਰੀ ਵਿਚ ਤੂਫ਼ਾਨੀ ਵੀਕਐਂਡ ਤੋਂ ਬਾਅਦ ਹੁਣ ਅਗਲੇ 7 ਤੋਂ 10 ਦਿਨਾਂ ਤੱਕ ਮੌਸਮ ਕਾਫ਼ੀ ਗਰਮ ਰਹੇਗਾ ਅਤੇ ਕੁਝ ਇਲਾਕਿਆਂ ਵਿਚ ਗਰਮੀ ਸੰਬੰਧੀ ਚਿਤਾਵਨੀ ਵੀ ਜਾਰੀ ਰਹੇਗੀ। ਸੈਂਟਰਲ ਤੇ ਦੱਖਣੀ ਐਲਬਰਟਾ ਵਿਚ ਅੱਜ ਦਾ ਤਾਪਮਾਨ ਆਮ ਵਾਂਗ ਹੈ ਅਤੇ ਕੈਲਗਰੀ ਦਾ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ 25 ਤੋਂ 29 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ।
smith-ford-unveil-proposed-alberta-ontario-oil-pipeline-route-at-calgary-stampede
Punjabi

ਸਮਿਥ ਅਤੇ ਫੋਰਡ ਨੇ ਐਲਬਰਟਾ ਤੇ ਓਨਟਾਰੀਓ ਦੇ ਤੇਲ ਪਾਈਪਲਾਈਨ ਦੇ ਰੂਟ ਦਾ ਕੀਤਾ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅੱਜ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਦੇ ਐਨਰਜੀ ਸੈਕਟਰ ਵਿੱਚ ਇੱਕ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਦੋਵਾਂ ਪ੍ਰੀਮੀਅਰਜ ਨੇ ਪ੍ਰਸਤਾਵਿਤ ਵੈਸਟ-ਈਸਟ ਤੇਲ ਪਾਈਪਲਾਈਨ ਦੇ ਮੁੱਖ ਰੂਟ ਦਾ ਨਕਸ਼ਾ ਜਨਤਕ ਕਰ ਦਿੱਤਾ ਹੈ, ਜਿਸ ਨੂੰ ਉੱਤਰੀ ਸ਼ੀਲਡ ਐਨਰਜੀ ਕੋਰੀਡੋਰ ਦਾ ਨਾਮ ਦਿੱਤਾ ਗਿਆ ਹੈ। ​
canada-seeks-clarity-after-u-s-proposes-annual-cusma-reviews
Punjabi

CUSMA ਦੀ ਸਲਾਨਾ ਸਮੀਖਿਆ ਦੇ ਅਮਰੀਕੀ ਪ੍ਰਸਤਾਵ ਨਾਲ ਕੈਨੇਡਾ ਵਿੱਚ ਅਨਿਸ਼ਚਿਤਤਾ ਵਧੀ: ਲੇਬਲੈਂਕ

ਕੈਨੇਡਾ-ਅਮਰੀਕਾ ਲਈ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ CUSMA ਨੂੰ ਮੌਜੂਦਾ ਰੂਪ ਵਿਚ ਸਾਲ 2042 ਤੱਕ ਰੀਨਿਊ ਕਰਨ ਦੀ ਬਜਾਏ ਹਰ ਸਾਲ ਇਸ ਦਾ ਰਿਵਿਊ ਕਰਨ ਦੇ ਫੈਸਲੇ ਨੇ ਔਟਵਾ ਲਈ ਵੱਡੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਕੈਨੇਡਾ ਅਤੇ ਮੈਕਸੀਕੋ ਚਾਹੁੰਦੇ ਸਨ ਕਿ ਇਹ ਸਮਝੌਤਾ ਅਗਲੇ 16 ਸਾਲਾਂ ਤੱਕ ਸਥਿਰ ਰਹੇ ਪਰ ਵਾਸ਼ਿੰਗਟਨ ਵੱਲੋਂ ਹੁਣ ਇਸ ਸਮਝੌਤੇ ਵਿਚ ਵੱਡੇ ਬਦਲਾਅ ਕੀਤੇ ਜਾਣ ਦੇ ਸੰਕੇਤ ਹਨ।
deadly-prison-clashes-in-sri-lanka-leave-at-least-20-dead-more-than-100-injured
Punjabi

ਸ੍ਰੀਲੰਕਾ ਦੀ ਨੇਗੋਂਬੋ ਜੇਲ੍ਹ ਵਿੱਚ ਖੂਨੀ ਝੜਪ, ਘੱਟੋ-ਘੱਟ 20 ਮੌਤਾਂ, 100 ਤੋਂ ਵੱਧ ਜ਼ਖ਼ਮੀ

ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਇੱਕ ਭਿਆਨਕ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ 25 ਕੈਦੀ ਅਤੇ 4 ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ 25 ਲੋਕ ਮਾਰੇ ਗਏ, ਜਦੋਂ ਕਿ 100 ਤੋਂ ਵੱਧ ਹੋਰ ਗੰਭੀਰ ਜ਼ਖਮੀ ਹੋਏ।ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ।
smith-to-host-premiers-stampede-breakfast-following-mixed-reception-at-calgary-parade
Punjabi

ਕੈਲਗਰੀ ਪਰੇਡ 'ਚ ਪ੍ਰੀਮੀਅਰ ਸਮਿਥ ਕਰੇਗੀ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ

ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਕੈਲਗਰੀ ਵਿੱਚ ਹੋਣ ਵਾਲੇ ਸਾਲਾਨਾ ਪ੍ਰੀਮੀਅਰਜ਼ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਉਹ ਸਵੇਰੇ ਲੋਕਾਂ ਲਈ ਪੈਨਕੇਕ ਤਿਆਰ ਕਰਨਗੇ। ਮੈਕਡੌਗਲ ਸੈਂਟਰ ਵਿੱਚ ਹੋਣ ਵਾਲੇ ਇਸ ਸਾਲਾਨਾ ਸਮਾਗਮ ਵਿੱਚ ਆਮ ਤੌਰ 'ਤੇ ਸੂਬੇ ਦੇ ਕੈਬਨਿਟ ਮੰਤਰੀ ਅਤੇ ਯੂਨਾਈਟਡ ਕੰਜ਼ਰਵੇਟਿਵ ਕਾਕਸ ਦੇ ਮੈਂਬਰ ਵੀ ਸ਼ਾਮਲ ਹੁੰਦੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link