18.34C Vancouver
ADS

Nov 9, 2021 10:51 PM - The Canadian Press

ਬੀ.ਸੀ.ਦੇ ਲੋਕਾਂ 'ਚ ਤੂਫਾਨ ਤੋਂ ਬਾਅਦ ਬਿਜਲੀ ਗੁੱਲ ਹੋਣ ਲਈ ਤਿਆਰੀ ਪ੍ਰਤੀ ਜ਼ਰੂਰਤ ਤੋਂ ਵਧੇਰੇ ਭਰੋਸਾ ਪਰ ਤਿਆਰੀ ਘੱਟ: ਸਟਡੀ

Share On
study-shows-metro-vancouver-overconfident-underprepared-for-storm-related-power-loss
BC Hydro says storm-related outages are more frequent in British Columbia due to climate change but when it comes to preparing for a blackout, a new report shows Lower Mainland residents are in the dark. (Photo - BC Hydro/Twitter)

ਬੀ.ਸੀ. ਹਾਈਡ੍ਰੋ ਦਾ ਕਹਿਣਾ ਹੈ ਕਿ ਬੀ.ਸੀ. 'ਚ ਮੌਸਮ ਦੇ ਬਦਲਾਅ ਕਾਰਨ ਆਊਟੇਜਿਸ ਦਾ ਵਧੇਰੇ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਸੰਬੰਧੀ ਇੱਕ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਸੂਬੇ 'ਚ ਬਲੈਕਆਊਟ ਦੇ ਲਈ ਤਿਆਰੀ 'ਚ ਲੋਅਰ ਮੇਨਲੈਂਡ ਨਿਵਾਸੀ ਵਧੇਰੇ ਅੱਗੇ ਹਨ।

ਕਰਾਊਨ ਯੂਟਿਲਿਟੀ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਲੋਅਰ ਮੇਨਲੈਂਡ ਦੇ ਕਰੀਬ ਅੱਧੇ ਨਿਵਾਸੀ ਸੋਚਦੇ ਹਨ ਕਿ ਉਨ੍ਹਾਂ ਦਾ ਇਲਾਕਾ ਤੂਫਾਨ ਸੰਬੰਧੀ ਬੱਤੀ ਗੁਲ ਹੋਣ ਦੀ ਸਮੱਸਿਆ ਲਈ ਸਭ ਤੋਂ ਵਧ ਤਿਆਰ ਹੈ।

ਹਾਲਾਂਕਿ ਇਸ 'ਚ ਅੱਧੇ ਤੋਂ ਵੀ ਘਟ ਲੋਕਾਂ ਕੋਲ ਕੋਈ ਪੁਖਤਾ ਆਊਟੇਜ ਪਲੈਨ ਹੈ ਜਾਂ ਘਰਾਂ 'ਚ ਐਮਰਜੈਂਸੀ ਕਿਟ ਉਪਲਬਧ ਹਨ।

ਬੁਲਾਰੇ ਕਾਇਲ ਡੌਨਲਡਸਨ ਨੇ ਕਿਹਾ ਕਿ ਉੱਤਰੀ ਬੀ.ਸੀ. ਜਿਹੇ ਇਲਾਕਿਆਂ 'ਚ ਵਧੇਰੇ ਆਊਟੇਜਿਸ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਇਲਾਕਿਆਂ 'ਚ ਲੋਕ ਬੱਤੀ ਗੁਲ ਹੋਣ ਸੰਬੰਧੀ ਪ੍ਰੇਸ਼ਾਨੀ ਲਈ ਖੁਦ ਨੂੰ ਘਟ ਤਿਆਰ ਦਸਦੇ ਹਨ।

ਹਾਲਾਂਕਿ ਇਨ੍ਹਾਂ ਇਲਾਕਿਆਂ 'ਚ 62% ਲੋਕਾਂ ਕੋਲ ਘਰਾਂ 'ਚ ਐਮਰਜੈਂਸੀ ਕਿਟ ਉਪਲਬਧ ਹਨ।

ਵੈਨਕੂਵਰ ਆਈਲੈਂਡ 'ਤੇ ਵੀ ਇਸ ਪ੍ਰਕਾਰ ਦੀ ਸਮੱਸਿਆ ਦਾ ਆਮ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਇਲਾਕੇ ਦੇ 58% ਲੋਕਾਂ ਨੂੰ ਲਗਦਾ ਹੈ ਕਿ ਉਹ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਹਨ।

ਹਾਲਾਂਕਿ 22% ਲੋਕਾਂ ਨੂੰ ਲਗਦਾ ਹੈ ਕਿ ਇਹ ਇਲਾਕਾ ਬਲੈਕਆਊਟ ਨਾਲ ਨਜਿੱਠਣ ਲਈ ਸੂਬੇ 'ਚ ਸਭ ਤੋਂ ਵਧ ਤਿਆਰੀ ਵਾਲਾ ਇਲਾਕਾ ਹੈ।

70% ਬੀ.ਸੀ. ਵਾਸੀਆਂ ਦਾ ਕਹਿਣਾ ਹੈ ਕਿ ਬੱਤੀ ਗੁਲ ਹੋਣ ਮੌਕੇ ਸੈਲਫੋਨ ਤਕ ਸੌਖੀ ਪਹੁੰਚ ਹੋਣਾ ਬੇਹੱਦ ਜਰੂਰੀ ਹੈ।

Latest news

alberta-delays-update-on-proposed-west-coast-oil-pipeline-as-carney-meets-b-c-premier
Punjabi

ਐਲਬਰਟਾ ਦੀ ਪ੍ਰੀਮੀਅਰ ਨੇ ਵੈਸਟ ਕੋਸਟ ਤੱਕ ਪ੍ਰਸਤਾਵਿਤ ਤੇਲ ਪਾਈਪਲਾਈਨ ਬਾਰੇ ਅਪਡੇਟ ਕੀਤੀ ਮੁਲਤਵੀ

ਐਲਬਰਟਾ ਸਰਕਾਰ ਨੇ ਵੈਸਟ ਕੋਸਟ ਤੱਕ ਪ੍ਰਸਤਾਵਿਤ ਨਵੀਂ ਤੇਲ ਪਾਈਪਲਾਈਨ ਯੋਜਨਾ ਬਾਰੇ ਦਿੱਤੀ ਜਾਣ ਵਾਲੀ ਅਧਿਕਾਰਤ ਅਪਡੇਟ ਨੂੰ ਫਿਲਹਾਲ ਕੁਝ ਸਮੇਂ ਲਈ ਟਾਲ ਦਿੱਤਾ ਹੈ। ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ, ਪ੍ਰੀਮੀਅਰ ਡੈਨੀਅਲ ਸਮਿਥ ਨੇ ਸਵੇਰੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਅਗਲੇ ਪੜਾਵਾਂ ਅਤੇ ਰੂਟ ਬਾਰੇ ਜਾਣਕਾਰੀ ਸਾਂਝੀ ਕਰਨੀ ਸੀ ਪਰ ਹੁਣ ਇਸ ਨੂੰ ਦਿਨ ਦੇ ਅਗਲੇ ਹਿੱਸੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
prime-minister-narendra-modi-to-visit-punjab-in-august-ravneet-singh-bittu-announces
Punjabi

ਪੀ.ਐਮ. ਮੋਦੀ ਅਗਸਤ ਵਿੱਚ ਆਉਣਗੇ ਪੰਜਾਬ ਦੌਰੇ 'ਤੇ ,ਕਈ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਸਤ ਵਿੱਚ ਪੰਜਾਬ ਦਾ ਦੌਰਾ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਇੱਕ ਵੱਡੇ ਰੇਲਵੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਸੂਬੇ ਲਈ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
prime-minister-mark-carney-cancels-edmonton-address-after-severe-weather-delays-ottawa-departure
Punjabi

ਓਟਾਵਾ ਵਿੱਚ ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਐਡਮਿੰਟਨ ਦੌਰਾ ਰੱਦ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਬੀਤੇ ਕੱਲ੍ਹ ਐਡਮਿੰਟਨ ਵਿਖੇ ਕੈਨੇਡੀਅਨ ਏਕਤਾ ਦਾ ਸੁਨੇਹਾ ਦੇਣ ਦਾ ਤੈਅ ਪ੍ਰੋਗਰਾਮ ਓਟਾਵਾ ਵਿੱਚ ਆਏ ਭਾਰੀ ਤੂਫ਼ਾਨ ਅਤੇ ਖ਼ਰਾਬ ਮੌਸਮ ਕਾਰਨ ਰੱਦ ਕਰਨਾ ਪਿਆ। ਮੌਸਮ ਦੀ ਖ਼ਰਾਬੀ ਕਾਰਨ ਪ੍ਰਧਾਨ ਮੰਤਰੀ ਦੇ ਹਵਾਈ ਜਹਾਜ਼ ਨੂੰ ਸਮੇਂ ਸਿਰ ਉਡਾਣ ਭਰਨ ਦੀ ਇਜਾਜ਼ਤ ਨਹੀਂ ਮਿਲ ਸਕੀ।
u-s-declines-to-extend-cusma-in-current-form-annual-reviews-likely
Punjabi

ਅਮਰੀਕਾ ਨੇ CUSMA ਸਮਝੌਤੇ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ, ਸਾਲਾਨਾ ਸਮੀਖਿਆ ਦੀ ਸੰਭਾਵਨਾ

ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਵਿਚਕਾਰ ਕੁਸਮਾ ਵਪਾਰ ਸਮਝੌਤਾ extend ਨਹੀਂ ਹੋਵੇਗਾ। ਅਮਰੀਕਾ ਨੇ ਇਸ ਟਰੇਡ ਸਮਝੌਤੇ ਨੂੰ ਮੌਜੂਦਾ ਰੂਪ ਵਿਚ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਇਸ ਵਪਾਰ ਸਮਝੌਤੇ ਨੂੰ ਹਰ ਸਾਲ ਸਲਾਨਾ ਸਮੀਖਿਆ ਅਤੇ ਸਖ਼ਤ ਗੱਲਬਾਤ ਦੇ ਦੌਰ ਵਿਚੋਂ ਗੁਜ਼ਰਨਾ ਪੈ ਸਕਦਾ ਹੈ।
modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link