11.57C Vancouver
ADS

Jul 11, 2025 5:50 PM - Connect Newsroom

ਅਦਾਕਾਰਾ ਤਾਨੀਆ ਦੇ ਪਿਤਾ ਦੀ ਸਾਰ ਲੈਣ ਪੁੱਜੇ ਸੁਖਬੀਰ ਸਿੰਘ ਬਾਦਲ

Share On
sukhbir-singh-badal-visits-actress-tanias-father
Recently, gangsters had entered his clinic and opened fire on Punjabi actress Tania's father. A ransom was demanded from him.(Photo: Facebook/Sukhbir Singh Badal)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਜੀਤ ਸਿੰਘ ਕੰਬੋਜ ਦਾ ਹਾਲ ਜਾਣਨ ਲਈ ਅੱਜ ਮੋਗਾ ਦੇ ਹਸਪਤਾਲ ਪਹੁੰਚੇ, ਜਿਥੇ ਉਹ ਜ਼ੇਰੇ ਇਲਾਜ ਹਨ।

ਬੀਤੇ ਦਿਨੀਂ ਗੈਂਗਸਟਰਾਂ ਵਲੋਂ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ‘ਤੇ ਉਨ੍ਹਾਂ ਦੇ ਕਲੀਨਿਕ ਵਿਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ ਗਈਆਂ ਸਨ। ਉਨ੍ਹਾਂ ਕੋਲੋਂ ਫਿਰੌਤੀ ਮੰਗੀ ਗਈ ਸੀ।

ਡਾ. ਕੰਬੋਜ ਉੱਤੇ ਹਮਲਾ ਕਰਨ ਦੇ ਦੋਸ਼ ਵਿਚ ਹੁਣ ਤੱਕ ਪੁਲਿਸ ਨੇ ਪੰਜ ਗ੍ਰਿਫਤਾਰੀਆਂ ਕੀਤੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ, ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਦਾ ਕੋਈ ਵਾਲੀ ਵਾਰਸ ਹੀ ਨਹੀਂ ਅਤੇ ਭਗਵੰਤ ਮਾਨ ਸਰਕਾਰ ਦਿੱਲੀ ਵਾਲੇ ਲੁਟੇਰਿਆਂ ਅਧੀਨ ਚੱਲ ਰਹੀ ਹੈ।

Latest news

anand-condemns-iranian-attacks-on-gulf-shipping-as-unacceptable-during-saudi-visit
Punjabi

ਈਰਾਨ ਵੱਲੋਂ ਖਾੜੀ 'ਚ ਵਪਾਰਕ ਜਹਾਜ਼ਾਂ 'ਤੇ ਹਮਲੇ 'ਅਸਵੀਕਾਰਯੋਗ' ਅਤੇ 'ਬੇਵਜ੍ਹਾ': ਅਨੀਤਾ ਆਨੰਦ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸਟ੍ਰੇਟ ਆਫ ਹਾਰਮੂਜ਼ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਤਹਿਤ ਵਪਾਰਕ ਜਹਾਜ਼ਾਂ 'ਤੇ ਈਰਾਨ ਵੱਲੋਂ ਕੀਤੇ ਗਏ ਹਾਲੀਆ ਹਮਲਿਆਂ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਨਾ-ਮਨਜ਼ੂਰਯੋਗ ਦੱਸਿਆ ਹੈ। ਵੀਰਵਾਰ ਨੂੰ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਸਪੱਸ਼ਟ ਕੀਤਾ ਕਿ ਈਰਾਨੀ ਹਮਲਿਆਂ ਖ਼ਿਲਾਫ਼ ਕੈਨੇਡਾ ਫਾਰਸੀ ਖਾੜੀ ਦੇ ਦੇਸ਼ਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
rcmp-marine-unit-rescues-11-people-after-canoe-overturns-in-burrard-inlet
Punjabi

ਬੀ.ਸੀ. ਵਿਚ ਪਲਟੀ ਕਿਸ਼ਤੀ, ਆਰ.ਸੀ.ਐਮ.ਪੀ. ਨੇ 11 ਲੋਕਾਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਵਿਚ ਇੱਕ ਹੋਰ ਕਿਸ਼ਤੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਘਟਨਾ 5 ਜੁਲਾਈ ਨੂੰ ਵਾਪਰੀ, ਉਸ ਦੁਪਹਿਰ ਲਗਭਗ 3:30 ਵਜੇ ਆਰ.ਸੀ.ਐਮ.ਪੀ. ਦੀ Tactical Marine Operations Group ਦੇ ਅਧਿਕਾਰੀ ਬੁਰਾਰਡ ਇਨਲੇਟ ਵਿਚ ਸਮੁੰਦਰੀ ਗਸ਼ਤ 'ਤੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਵੈਸਟ ਵੈਨਕੂਵਰ ਦੇ ਐਂਬਲਸਾਈਡ ਬੀਚ ਨੇੜੇ ਇੱਕ Canoe ਪਲਟਣ ਦੀ ਐਮਰਜੈਂਸੀ ਸੂਚਨਾ ਮਿਲੀ।
report-says-alberta-has-widest-gender-pay-gap-in-canada
Punjabi

ਐਲਬਰਟਾ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਵਿਚਕਾਰ ਤਨਖ਼ਾਹ ਦਾ ਫ਼ਰਕ ਦੇਸ਼ ਵਿੱਚ ਸਭ ਤੋਂ ਵੱਧ

ਐਲਬਰਟਾ ਵਿੱਚ ਮਰਦਾਂ ਵਲੋਂ ਕਮਾਏ ਹਰ ਇੱਕ ਡਾਲਰ ਦੇ ਮੁਕਾਬਲੇ ਔਰਤਾਂ ਸਲਾਨਾ ਸਿਰਫ਼ 64 ਸੈਂਟ ਹੀ ਕਮਾਉਂਦੀਆਂ ਹਨ।ਇਸ ਦਾ ਖੁਲਾਸਾ Canadian Centre for Policy Alternatives ਵੱਲੋਂ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਵਿਚ ਕੀਤਾ ਗਿਆ ਹੈ।ਇਸ ਦੇ ਉਲਟ, ਜੇਕਰ ਪੂਰੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰੀ ਪੱਧਰ 'ਤੇ ਇਹ ਔਸਤ 72 ਸੈਂਟ ਹੈ।
family-distracted-store-staff-while-children-swiped-jewelry-calgary-police
Punjabi

ਕੈਲਗਰੀ ਦੇ ਮਾਰਕੀਟ ਮਾਲ 'ਚ ਗਹਿਣਿਆਂ ਦੀ ਕਥਿਤ ਚੋਰੀ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ 'ਤੇ ਲੱਗੇ ਦੋਸ਼

ਕੈਲਗਰੀ ਪੁਲਿਸ ਵੱਲੋਂ ਮਾਰਕੀਟ ਮਾਲ ਸਥਿਤ ਇੱਕ ਗਹਿਣਿਆਂ ਦੀ ਦੁਕਾਨ ਤੋਂ ਲਗਭਗ 4,000 ਡਾਲਰ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 17 ਜੂਨ ਨੂੰ ਨੌਰਥ ਵੈਸਟ ਦੇ ਮਾਰਕੀਟ ਮਾਲ ਵਿੱਚ ਸਥਿਤ ਇੱਕ ਜਿਊਲਰੀ ਸਟੋਰ ਤੋਂ ਚੋਰੀ ਦੀ ਸ਼ਿਕਾਇਤ ਮਿਲੀ ਸੀ।
u-s-tourist-in-critical-condition-after-cyclist-strikes-couple-in-downtown-vancouver-crosswalk
Punjabi

ਡਾਊਨਟਾਊਨ ਵੈਨਕੂਵਰ 'ਚ ਸਾਈਕਲ ਸਵਾਰ ਦੀ ਟੱਕਰ ਨਾਲ ਅਮਰੀਕੀ ਸੈਲਾਨੀ ਦੀ ਹੋਈ ਮੌਤ

ਵੈਨਕੂਵਰ ਵਿਚ ਪਿਛਲੇ ਮਹੀਨੇ ਇੱਕ ਸਾਈਕਲ ਸਵਾਰ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖਮੀ ਹੋਏ ਇੱਕ ਅਮਰੀਕੀ ਸੈਲਾਨੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਅਮਰੀਕਾ ਤੋਂ ਵੈਨਕੂਵਰ ਘੁੰਮਣ ਆਏ ਇਹ 72 ਸਾਲਾ ਬਜ਼ੁਰਗ ਵਿਅਕਤੀ ਵੈਸਟ ਕੋਰਡੋਵਾ ਅਤੇ ਰਿਚਰਡਸ ਸਟ੍ਰੀਟ ਦੇ ਇੰਟਰ ਸੈਕਸ਼ਨ ਦੇ ਨੇੜੇ 29 ਜੂਨ ਨੂੰ ਹਾਦਸੇ ਦਾ ਸ਼ਿਕਾਰ ਹੋਏ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link