11.81C Vancouver
ADS

Jul 29, 2021 11:17 PM -

ਵਿਕਟੋਰੀਆ ਤੇ ਸਰੀ ਦੀਆਂ ਰੋਅਰਸ ਨੇ ਟੋਕਿਓ 'ਚ ਕੀਤਾ ਕਮਾਲ; ਕੈਨੇਡਾ ਨੂੰ ਹਾਸਿਲ ਹੋ ਚੁੱਕੇ 10 ਮੈਡਲ

Share On
surrey-and-victoria-girls-combine-to-win-bronze-in-womens-pair-in-rowing
Victoria's Caileigh Filmer and Hillary Janssens of Surrey, B-C, took home bronze in the women's pair. (Photo - Team Canada/Twitter)

ਕੈਨੇਡਾ ਨੂੰ ਟੋਕਿਓ ਖੇਡਾਂ ਦੇ 6ਵੇਂ ਦਿਨ ਰੋਇੰਗ 'ਚ ਕਾਮਯਾਬੀ ਹਾਸਿਲ ਹੋਈ। ਵਿਕਟੋਰੀਆ ਦੀ ਕੇਲੀ ਫਿਲਮਰ ਅਤੇ ਸਰੀ ਦੀ ਹਿਲਰੀ ਜੈਨਸਨ ਨੂੰ ਔਰਤਾਂ ਦੇ ਪੇਅਰ ਈਵੈਂਟ 'ਚ ਕਾਂਸੀ ਦਾ ਤਗਮਾ ਹਾਸਿਲ ਹੋਇਆ। ਇਸੇ ਈਵੈਂਟ 'ਚ ਨਿਊਜ਼ੀਲੈਂਡ ਨੂੰ ਗੋਲਡ ਅਤੇ ਰਸ਼ੀਅਨ ਓਲੰਪਿਕ ਕਮੇਟੀ ਨੂੰ ਚਾਂਦੀ ਦਾ ਤਗਮਾ ਹਾਸਿਲ ਹੋਇਆ।

ਓਲੰਪਿਕਸ ਵਿੱਚ 6ਵੇਂ ਦਿਨ ਤੈਰਾਕੀ 'ਚ ਕੈਨੇਡਾ ਨੇ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਮੈਡਲ ਜਿੱਤਣ ਦਾ ਮੌਕਾਗਵਾ ਦਿੱਤਾ। ਔਰਤਾਂ ਦੀ 4 ਗੁਣਾ 200 ਮੀਟਰ ਫ੍ਰੀਸਟਾਈਲ ਰਿਲੇ ਈਵੈਂਟ 'ਚ ਕੈਨੇਡਾ ਨੂੰ ਚੌਥਾ ਸਥਾਨ ਹਾਸਿਲ ਹੋਇਆ। ਹਾਲਾਂਕਿ ਇਸ ਈਵੈਂਟ ਦੌਰਾਨ ਕਨੇਡੀਅਨ ਤੈਰਾਕਾਂ ਨੇ ਨਵਾਂ ਕਨੇਡੀਅਨ ਰਿਕਾਰਡ ਸਥਾਪਿਤ ਕੀਤਾ।

ਜੂਡੋ 'ਚ ਕੈਨੇਡਾ ਦੇ ਸ਼ੇਡ਼ੀ ਐਲਨਹਾਸ ਨੂੰ ਟੋਕਿਓ ਓਲੰਪਿਕਸ ਵਿੱਚ ਮੈਡਲ ਜਿੱਤਣ 'ਚ ਕਾਮਯਾਬੀ ਨਹੀਂ ਮਿਲ ਸਕੀ। ਐਲਨਹਾਸ 100kg ਭਾਰਵਰਗ ਵਿੱਚ 5ਵਾਂ ਸਥਾਨ ਹਾਸਿਲ ਹੋਇਆ। ਉਹ ਪੁਰਤਗਾਲ ਦੇ ਜੌਰਜ ਫੌਨਸੈਕਾ ਤੋਂ ਮੁਕਾਬਲਾ ਹਰ ਗਏ। 23 ਸਾਲਾ ਐਲਨਹਾਸ ਨੇ ਆਪਣੀ ਇਸ ਹਾਰ ਨੂੰ ਦਬਾਅ ਵਾਲੇ ਮੁਕਾਬਲੇ ਕੀਤੀ ਗਈ ਇੱਕ ਗਲਤੀ ਕਾਰਨ ਗਵਾਇਆ ਦੱਸਿਆ।

ਕੈਨੇਡਾ ਦੀ ਬਾਸਕਿਟਬਾਲ ਟੀਮ ਨੂੰ ਦੱਖਣੀ ਕੋਰੀਆ ਵਿਰੁੱਧ ਜਿੱਤ ਹਾਸਿਲ ਹੋਈ। ਕੈਨੇਡਾ ਨੇ ਦੱਖਣੀ ਕੋਰੀਆ ਨੂੰ 74-53 ਦੇ ਫਰਕ ਨਾਲ ਹਰਾਇਆ। ਉੱਧਰ ਕੈਨੇਡਾ ਦੀ ਬੀਚ ਵਾਲੀਬਾਲ ਟੀਮ ਨੇ ਵੀ ਜਿੱਤ ਦਰਜ ਕੀਤੀ।

ਟੋਕਿਓ ਖੇਡਾਂ ਦੇ 6ਵੇਂ ਦਿਨ ਕੈਨੇਡਾ ਦੀ ਝੋਲੀ 'ਚ ਇੱਕ ਕਾਂਸੀ ਦਾ ਤਗਮਾ ਪਿਆ। ਇਸ ਦੇ ਨਾਲ ਹੀ ਹੁਣ ਕੈਨੇਡਾ ਦੇ ਖਾਤੇ 'ਚ ਕੁੱਲ 10 ਤਗਮੇ ਪੈ ਗਏ ਹਨ, ਜਿਸ 'ਚ 2 ਗੋਲਡ ਮੈਡਲ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਕੈਨੇਡਾ ਨੇ 3 ਸਿਲਵਰ ਅਤੇ 5 ਕਾਂਸੀ ਦੇ ਤਗਮੇ ਜਿੱਤੇ ਹਨ। ਖਾਸ ਗੱਲ ਇਹ ਹੈ ਕਿ ਹੁਣ ਤਕ ਕੈਨੇਡਾ ਦੀ ਝੋਲੀ 'ਚ ਸਾਰੇ ਤਗਮੇ ਮਹਿਲਾ ਖਿਡਾਰਨਾਂ ਨੇ ਪਾਏ ਹਨ।

Latest news

senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
marco-rubio-meets-uae-leaders-in-abu-dhabi-to-discuss-iran-and-regional-security
Punjabi

ਅਬੂ ਧਾਬੀ ਵਿੱਚ ਮਾਰਕੋ ਰੂਬੀਓ ਅਤੇ ਯੂ.ਏ.ਈ. ਨੇਤਾਵਾਂ ਦੀ ਅਹਿਮ ਮੀਟਿੰਗ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਯੂ.ਏ.ਈ. ਦੇ ਆਪਣੇ ਦੌਰੇ ਦੌਰਾਨ ਅਬੂ ਧਾਬੀ ਵਿੱਚ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਨੇ ਇਰਾਨ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਝੌਤੇ, ਹੋਰਮੁਜ਼ ਔਫ ਸਟ੍ਰੇਟ ਰਾਹੀਂ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਬਾਰੇ ਚਰਚਾ ਕੀਤੀ।
missing-person-for-location-ganavi-ksheer-sagar
Punjabi

ਸਰੀ ਵਿੱਚ 12 ਸਾਲਾ ਲੜਕੀ ਲਾਪਤਾ,ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ ਦੀ ਇੱਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਿਸ ਵਲੋਂ ਉਸ ਦੀ ਪਛਾਣ ਗਣਵੀ ਕਸ਼ੀਰ ਸਾਗਰ ਦੱਸੀ ਗਈ ਹੈ। ਐਸ.ਪੀ.ਐਸ.ਮੁਤਾਬਕ, ਉਸ ਨੂੰ ਆਖਰੀ ਵਾਰ ਮੰਗਲਵਾਰ ਸਵੇਰ 8:15 ਵਜੇ ਦੇ ਕਰੀਬ ਨੌਰਥ ਸਰੀ ਦੀ 146 ਸਟ੍ਰੀਟ ਦੇ 6200 ਬਲਾਕ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link