Jul 11, 2024 5:40 PM - The Canadian Press

ਸਰੀ ਸ਼ਹਿਰ ਅਤੇ ਸੂਬੇ ਵਿਚਕਾਰ ਪੁਲਿਸ ਤਬਦੀਲੀ ਨੂੰ ਲੈ ਕੇ ਇਕ ਸਮਝੌਤਾ ਹੋ ਗਿਆ ਹੈ। ਜਨਤਕ ਸੁਰੱਖਿਆ ਮੰਤਰੀ ਅਤੇ ਸੌਲੀਸਿਟਰ ਜਨਰਲ ਮਾਈਕ ਫਾਰਨਵਰਥ ਨੇ ਕੱਲ੍ਹ ਇਸ ਸਮਝੌਤੇ ਦਾ ਐਲਾਨ ਕਰਦੇ ਕਿਹਾ ਕਿ ਕਿ ਸੂਬਾ ਅਤੇ ਸਰੀ ਸ਼ਹਿਰ ਇਕ ਸਮਝੌਤੇ ’ਤੇ ਪਹੁੰਚ ਗਏ ਹਨ ਜੋ ਆਰ.ਸੀ.ਐੱਮ.ਪੀ. ਤੋਂ ਮਿਊਂਸੀਪਲ ਸਰੀ ਪੁਲਿਸ ਵਿਚ ਤਬਦੀਲੀ ਨੂੰ ਪੂਰਾ ਕਰੇਗਾ।
ਫਾਰਨਵਰਥ ਅਨੁਸਾਰ ਇਹ ਸਮਝੌਤਾ ਸਰੀ ਦੇ ਵਸਨੀਕਾਂ ਨੂੰ ਸਥਿਰਤਾ ਪ੍ਰਦਾਨ ਕਰੇਗਾ। ਫਾਰਨਵਰਥ ਦਾ ਕਹਿਣਾ ਹੈ ਕਿ ਸਮਝੌਤੇ ਵਿੱਚ 10 ਸਾਲਾਂ ਵਿੱਚ $250 ਮਿਲੀਅਨ ਡਾਲਰ ਤੱਕ ਦੀ ਫੰਡਿੰਗ ਸ਼ਾਮਲ ਹੈ। ਸੂਬਾ 2029 ਤੱਕ ਤਬਦੀਲੀ ਲਾਗਤਾਂ ਵਿੱਚ ਸਹਾਇਤਾ ਲਈ ਸਾਲਾਨਾ 30 ਮਿਲੀਅਨ ਡਾਲਰ ਪ੍ਰਦਾਨ ਕਰੇਗਾ।
ਇਸ ਕਦਮ ਨਾਲ ਅਦਾਲਤੀ ਕਾਰਵਾਈ ਦੀ ਦੋ ਸਾਲ ਦੀ ਕਠੋਰ ਪ੍ਰਕਿਰਿਆ ਖਤਮ ਹੋ ਗਈ ਹੈ ਕਿਉਂਕਿ ਸਰੀ ਕੌਂਸਲ ਨੇ ਸੁਤੰਤਰ ਫੋਰਸ ਵਿਚ ਤਬਦੀਲੀ ਦੇ ਵਿਚਕਾਰ ਮਾਊਂਟੀਜ਼ ਵੱਲ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਸੀ। ਫਾਰਨਵਰਥ ਦਾ ਕਹਿਣਾ ਹੈ ਕਿ ਇਹ ਸਮਝੌਤਾ ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਵਧੇ ਹੋਏ ਖਰਚਿਆਂ ਦਾ ਬੋਝ ਵਧੇ ਹੋਏ ਟੈਕਸਾਂ ਰਾਹੀਂ ਸਰੀ ਦੇ ਲੋਕਾਂ ’ਤੇ ਨਹੀਂ ਥੋਪਿਆ ਜਾਵੇਗਾ।




