Mar 15, 2022 9:39 PM - Connect News

ਸਰੀ 'ਚ ਆਰ.ਸੀ.ਐਮ.ਪੀ. ਵੱਲੋਂ 2 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਦੋਵਾਂ ਵੱਲੋਂ ਬੈਂਕ ਸਟਾਫ਼ ਨੂੰ ਮੁਮਕਿਨ ਹਥਿਆਰਾਂ ਨਾਲ ਧਮਕਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਕਥਿਤ ਤੌਰ 'ਤੇ ਇੱਕ ਡਕੈਤੀ ਨੂੰ ਅੰਜਾਮ ਦਿੱਤਾ ਗਿਆ ਹੈ।
ਘਟਨਾ ਫਰੇਜ਼ਰ ਹਾਈਵੇਅ ਅਤੇ 159 ਸਟ੍ਰੀਟ ਕੋਲ ਸਥਿਤ ਬੈਂਕ ਆਫ ਮੌਂਟਰੀਅਲ ਨਾਲ ਸੰਬੰਧਤ ਦੱਸੀ ਗਈ ਹੈ।
ਮਾਮਲਾ 9 ਮਾਰਚ ਦਾ ਦੱਸਿਆ ਗਿਆ ਹੈ।
ਪੁਲਿਸ ਨੂੰ ਸ਼ਾਮ ਕਰੀਬ 4.30 ਵਜੇ ਮੌਕੇ 'ਤੇ ਸੱਦਿਆ ਗਿਆ ਸੀ।
ਪੁਲਿਸ ਦੇ ਪਹੁੰਚਣ ਤਕ ਸ਼ੱਕੀ ਮੌਕੇ ਤੋਂ ਨਿਕਲ ਗਏ ਸਨ।
ਪੁਲਿਸ ਨੇ ਦੱਸਿਆ ਕਿ ਬੈਂਕ ਸਟਾਫ਼ ਦਾ ਕਹਿਣਾ ਸੀ ਕਿ 2 ਆਦਮੀਆਂ ਨੇ ਸ਼ੱਕੀ ਹਥਿਆਰਾਂ ਨਾਲ ਧਮਕਾਇਆ ਸੀ ਅਤੇ ਪੈਸੇ ਦੀ ਮੰਗ ਕੀਤੀ ਸੀ।
ਘਟਨਾ 'ਚ ਕਿਸੇ ਦੇ ਜਖਮੀ ਹੋਣ ਤੋਂ ਬਚਾਅ ਰਿਹਾ ਪਰ ਸ਼ੱਕੀ ਵੱਡੀ ਗਿਣਤੀ 'ਚ ਕੈਸ਼ ਲੁੱਟ ਚੰਪਤ ਹੋ ਗਏ।
ਦੋਵਾਂ ਵਿੱਚੋਂ ਇੱਕ ਸ਼ੱਕੀ ਦੀ ਉਮਰ 20 ਤੋਂ 30 ਸਾਲ ਦਰਮਿਆਨ ਮੰਨੀ ਜਾ ਰਹੀ ਹੈ।
ਦੋਵਾਂ ਦੀਆਂ ਸਰਵੇਲੈਂਸ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਸਰੀ ਆਰ.ਸੀ.ਐਮ.ਪੀ. ਵੱਲੋਂ ਜਾਰੀ ਜਾਣਕਾਰੀ ਲਈ ਲਿੰਕ ਕਲਿਕ ਕਰੋ:
https://surrey.rcmp-grc.gc.ca/ViewPage.action?siteNodeId=2126&languageId=1&contentId=73865




