May 19, 2021 8:25 PM -

ਸਰੀ ਆਰ.ਸੀ.ਐਮ.ਪੀ. ਨੇ ਇੱਕ ਗੈਂਗ ਮੈਂਬਰ ਦੇ ਵੇਰਵੇ ਜਾਰੀ ਕੀਤੇ ਹਨ।
ਮੈਟਰੋ ਵੈਨਕੂਵਰ 'ਚ ਜਾਰੀ ਗੈਂਗ ਸੰਬੰਧੀ ਹਿੰਸਾ ਵਿਚਾਲੇ 22 ਸਾਲਾ ਨਸੀਮ ਮੋਹੰਮਦ ਦੀ ਤਸਵੀਰ ਜਾਰੀ ਕੀਤੀ ਗਈ ਹੈ।
ਸਰੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਇਹ ਵਿਅਕਤੀ ਬ੍ਰਦਰਸ ਕੀਪਰਸ ਗੈਂਗ ਦਾ ਮੈਂਬਰ ਹੈ ਅਤੇ ਕਈ ਵਰੰਟਾਂ 'ਤੇ ਲੋੜੀਂਦਾ ਹੈ।
ਹਾਲਾਂਕਿ ਦੱਸਿਆ ਗਿਆ ਕਿ ਪੁਲਿਸ ਨਹੀਂ ਜਾਣਦੀ ਕਿ ਇਹ ਯੁਵਕ ਕਿੱਥੇ ਹੈ।
ਇਹ ਵੀ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਗੈਰ-ਕਨੂੰਨੀ ਢੰਗ ਨਾਲ ਅਮਰੀਕਾ ਦਾਖਿਲ ਹੋ ਗਿਆ ਹੋਵੇ।
ਮੈਟਰੋ ਵੈਨਕੂਵਰ ਦੀ ਜਾਨਲੇਵਾ ਸਾਬਿਤ ਹੋ ਰਹੀ ਗੈਂਗ ਹਿੰਸਾ 'ਤੇ ਕਾਬੂ ਪਾਉਣ ਦੇ ਇਰਾਦੇ ਨਾਲ ਇਹ ਤਸਵੀਰਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਲੋਕਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨਾਲ ਸੰਬੰਧਤ ਹਿੰਸਾ ਕਾਰਨ ਕੋਲ ਖੜਾ ਕੋਈ ਨਿਰਦੋਸ਼ ਨਿਸ਼ਾਨੇ 'ਤੇ ਆ ਸਕਦਾ ਹੈ।
ਯਾਦ ਰਹੇ ਇਸ ਤੋਂ ਪਹਿਲਾਂ ਵੈਨਕੂਵਰ ਪੁਲਿਸ ਨੇ 6 ਕਥਿਤ ਗੈਂਗਸਟਰਾਂ ਦੀਆਂ ਤਸਵੀਰਾਂ ਅਤੇ ਇੰਟੈਗ੍ਰੇਟਿਡ ਗੈਂਗ ਟਾਸਕ ਫੋਰਸ ਨੇ 11 ਤਸਵੀਰਾਂ ਜਾਰੀ ਕੀਤੀਆਂ ਹਨ।




