Aug 20, 2024 6:07 PM - Connect Newsroom

ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਜ਼ਿੰਦਗੀ ’ਤੇ ਫਿਲਮ ਬਣਨ ਜਾ ਰਹੀ ਹੈ। ਭੂਸ਼ਨ ਕੁਮਾਰ ਦੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨੇ ਇਸ ਦਾ ਐਲਾਨ ਕੀਤਾ ਹੈ।
ਫਿਲਮ ਦਾ ਨਾਂ ਹਾਲੇ ਤੈਅ ਨਹੀਂ ਹੋਇਆ ਹੈ। ਪ੍ਰੈੱਸ ਰਿਲੀਜ਼ ਅਨੁਸਾਰ, ਫਿਲਮ ਯੁਵਰਾਜ ਸਿੰਘ ਦੇ ਕ੍ਰਿਕਟ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਮਹੱਤਵਪੂਰਨ ਪਲਾਂ ਨੂੰ ਦਿਖਾਏਗੀ।
ਇਸ ਦੀ ਕਹਾਣੀ ਯੁਵਰਾਜ ਵਲੋਂ 2007 ਦੇ ਟੀ-20 ਵਿਸ਼ਵ ਕੱਪ ਵਿਚ ਛੇ ਗੇਂਦਾਂ ‘ਤੇ ਛੇ ਛੱਕੇ ਮਾਰਨ, ਉਨ੍ਹਾਂ ਦੀ ਕੈਂਸਰ ਨਾਲ ਲੜਾਈ ਤੇ ਫਿਰ ਕ੍ਰਿਕਟ ਦੁਨੀਆ ਵਿਚ ਉਨ੍ਹਾਂ ਦੀ ਵਾਪਸੀ ਬਾਰੇ ਹੋਵੇਗੀ।
ਮੇਕਰਜ਼ ਨੇ ਹੁਣ ਤੱਕ ਯੁਵਰਾਜ ਦੀ ਬਾਇਓਪਿਕ ਦੇ ਕਾਸਟ ਅਤੇ ਕਰੂ ਦਾ ਐਲਾਨ ਨਹੀਂ ਕੀਤਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਵਿਚ ਯੁਵਰਾਜ ਦਾ ਕਿਰਦਾਰ ਕੌਣ ਨਿਭਾਏਗਾ।




