Jul 24, 2024 7:57 PM - The Canadian Press

ਬੀ.ਸੀ. ਸਰਕਾਰ ਵਲੋਂ ਮੈਸੀ ਟਨਲ ਰਿਪਲੇਸਮੈਂਟ ਪ੍ਰੋਜੈਕਟ ਲਈ ਟੀਮ ਦੀ ਚੋਣ ਕਰ ਲਈ ਗਈ ਹੈ। ਸੂਬੇ ਦੇ ਆਵਾਜਾਈ ਮੰਤਰੀ ਰੌਬ ਫਲੇਮਿੰਗ ਦਾ ਕਹਿਣਾ ਹੈ ਕਿ ਮੈਟਰੋ ਵੈਨਕੂਵਰ ਵਿਚ ਫਰੇਜ਼ਰ ਨਦੀ ਦੇ ਹੇਠਾਂ ਪੁਰਾਣੀ ਜਾਰਜ ਮੈਸੀ ਟਨਲ ਨੂੰ ਬਦਲ ਕੇ ਇਕ ਨਵੀਂ ਅੱਠ ਮਾਰਗੀ ਸੁਰੰਗ ਤਿਆਰ ਕਰਨ ਲਈ ਇਕ ਟੀਮ ਦੀ ਚੋਣ ਕੀਤੀ ਗਈ ਹੈ।
ਫਲੇਮਿੰਗ ਨੇ ਇਸ ਨੂੰ ਟਨਲ ਪ੍ਰੋਜੈਕਟ ਲਈ ਇਕ ਅਹਿਮ ਕਦਮ ਦੱਸਦੇ ਕਿਹਾ ਹੈ ਕਿ ਡਿਜ਼ਾਈਨ ਯੋਜਨਾਵਾਂ ਨੂੰ ਹੁਣ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਫਲੇਮਿੰਗ ਦੇ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਅਨੁਸਾਰ ਨਵੀਂ ਟੋਲ-ਫਰੀ ਟਨਲ ਵਿੱਚ ਤਿੰਨ ਆਮ ਉਦੇਸ਼ ਵਾਲੀਆਂ ਲੇਨ ਹੋਣਗੀਆਂ ਅਤੇ ਹਰੇਕ ਦਿਸ਼ਾ ਵਿੱਚ ਜਨਤਕ ਆਵਾਜਾਈ ਲਈ ਇੱਕ ਸਮਰਪਿਤ ਲੇਨ ਹੋਵੇਗੀ।
ਬਿਆਨ ਮੁਤਾਬਿਕ ਨਵੀਂ ਟਨਲ ਵਿਚ ਪੈਦਲ ਚੱਲਣ, ਸਾਈਕਲ ਚਲਾਉਣ ਜਾਂ ਵੱਖ-ਵੱਖ ਸਾਧਨਾਂ ਰਾਹੀਂ ਲੰਘਣ ਲਈ ਇਕ ਵੱਖਰਾ ਬਹੁ-ਵਰਤੋਂ ਵਾਲਾ ਰਸਤਾ ਵੀ ਹੋਵੇਗਾ। ਇਸ ਪ੍ਰੋਜੈਕਟ ਲਈ ਕਰਾਸ ਫਰੇਜ਼ਰ ਭਾਈਵਾਲੀ ਟੀਮ ਵਿਚ Bouygues Construction Canada, Fomento de Construcciones y Contratas Canada Ltd., Pomerleau BC ਅਤੇ Arcadis Canada ਸ਼ਾਮਲ ਹੋਣਗੇ। ਜ਼ਿਕਰਯੌਗ ਹੈ ਕਿ ਇਸ ਪ੍ਰੋਜੈਕਟ ਵਿਚ ਨਿਰਮਾਣ ਦਾ ਕੰਮ 2026 ਵਿਚ ਸ਼ੁਰੂ ਹੋ ਜਾਵੇਗਾ।




