14.18C Vancouver
ADS

May 25, 2022 7:18 PM - The Canadian Press

ਟੈਕਸਸ 'ਚ ਭਿਆਨਕ ਮਾਸ ਸ਼ੂਟਿੰਗ 'ਚ ਜਾਨ ਗਵਾਉਣ ਵਾਲੇ 19 ਬੱਚਿਆਂ ਤੇ 2 ਅਧਿਆਪਕਾਂ ਨੂੰ ਦਿੱਤੀ ਜਾ ਰਹੀ ਸ਼ਰਧਾਂਜਲੀ; ਕੁਝ ਹੀ ਪਲਾਂ 'ਚ ਤਹਿਸ-ਨਹਿਸ ਹੋ ਗਈਆਂ ਹੱਸਦੀਆਂ-ਖੇਡਦੀਆਂ ਜ਼ਿੰਦਗੀਆਂ

Share On
texas-elementary-school-shooting-what-do-we-know-so-far
An official says an 18-year-old gunman who killed 19 children and two teachers at a Texas elementary school barricaded himself inside a classroom, ``shooting anyone that was in his way.'' (Photo - The Canadian Press)

ਟੈਕਸਸ 'ਚ ਉਵਾਲਡੀ ਦੇ ਇਲਾਕੇ 'ਚ ਰੌਬ ਐਲੀਮੈਂਟਰੀ ਸਕੂਲ 'ਚ ਵਾਪਰੀ ਮਾਸ ਸ਼ੂਟਿੰਗ ਦੀ ਵਾਰਦਾਤ 'ਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ 21 ਤਕ ਪਹੁੰਚ ਗਈ ਹੈ।

ਪੀੜਤਾਂ 'ਚ 19 ਬੱਚੇ ਅਤੇ 2 ਅਧਿਆਪਕ ਸ਼ਾਮਿਲ ਦੱਸੇ ਗਏ ਹਨ।

ਪੀੜਤਾਂ ਦੀ ਅਧਿਕਾਰਤ ਤੌਰ 'ਤੇ ਪਛਾਣ ਹੋਣਾ ਬਾਕੀ ਹੈ ਪਰ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਜਾ ਰਹੇ ਸੰਦੇਸ਼ਾਂ 'ਚ ਪੀੜਤ ਬੱਚਿਆਂ ਅਤੇ ਅਧਿਆਪਕਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਪੀੜਤਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਜਾ ਰਹੀ ਹੈ।

ਮੰਗਲਵਾਰ ਸਵੇਰ ਦੇ ਸਮੇਂ ਕਰੀਬ 11.30 ਵਜੇ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ।

ਇਸ ਸਕੂਲ 'ਚ ਦੂਜੀ, ਤੀਜੀ ਅਤੇ ਚੌਥੀ ਜਮਾਤ ਦੇ ਬੱਚੇ ਪੜ੍ਹਦੇ ਸਨ। ਜਾਣਕਾਰੀ ਦਿੱਤੀ ਗਈ ਕਿ ਸ਼ੱਕੀ ਨੇ ਇਕੱਲਿਆਂ ਹੀ ਘਟਨਾ ਨੂੰ ਅੰਜਾਮ ਦਿੱਤਾ ਸੀ।

ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਦੀ ਵੀ ਮੌਤ ਹੋ ਚੁੱਕੀ ਹੈ।

ਸ਼ੂਟਰ ਦੀ ਪਛਾਣ 18 ਸਾਲਾ ਸੈਲਵੇਡੌਰ ਰਾਮੋਸ ਵਜੋਂ ਹੋਈ ਹੈ।

ਜਾਣਕਾਰੀ ਦਿੱਤੀ ਗਈ ਕਿ ਸ਼ੂਟਰ ਨੇ ਸਕੂਲ 'ਚ ਖੁਦ ਨੂੰ ਇੱਕ ਕਲਾਸ 'ਚ ਬੰਦ ਕਰ ਲਿਆ ਸੀ ਅਤੇ ਜੋ ਵੀ ਉਸ ਕਮਰੇ ਕੋਲ ਜਾ ਰਿਹਾ ਸੀ, ਸ਼ੂਟਰ ਉਸ ਨੂੰ ਨਿਸ਼ਾਨਾ ਬਣਾਉਂਦਾ ਜਾ ਰਿਹਾ ਸੀ।

ਬਾਅਦ 'ਚ ਪੁਲਿਸ ਨੇ ਸ਼ੂਟਰ ਨੂੰ ਉਸੇ ਕਮਰੇ 'ਚ ਮਾਰ ਗਿਰਾਇਆ।

ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸ਼ੂਟਰ ਨੇ ਸਕੂਲ ਤਕ ਪਹੁੰਚਣ ਤੋਂ ਪਹਿਲਾਂ ਆਪਣੀ ਦਾਦੀ ਨੂੰ ਵੀ ਗੋਲੀ ਮਾਰ ਦਿੱਤੀ ਸੀ।

ਪੀੜਤ ਬੱਚਿਆਂ 'ਚ ਰੋਜੈਲੀਓ ਟੌਰੇਸ, ਐਲੀ ਲੂਗੋ, ਨੇਵਾਏ ਬਰਾਵੋ, ਉਜ਼ੀਆਹ ਗਾਰਸੀਆ, ਜ਼ੇਵੀਰ ਲੋਪੇਜ਼, ਜੋਸੇ ਫਲੋਰੇਸ ਜੂਨੀਅਰ, ਐਲਿਆਹਨਾ ਕਰੂਜ਼ ਟੌਰੇਸ, ਲੈਕਸੀ ਰੂਬੀਓ, ਟੈਸ ਮਾਰੀ ਮੈਟਾ, ਅਮੀਰੀ ਜੋ ਗਾਰਜ਼ਾ, ਐਨਾਬੈਲ ਗੁਆਡਾ ਲੂਪ ਰੋਡਰੀਗੇਜ਼, ਮੈਕੈਨਾ ਲੀ ਐਲਰੌਡ, ਜੇਸ ਕਾਰਮੈਲੋ ਲੂਵੈਨੋਸ, ਜੇਲਾਹ ਨਿਕੋਲ ਸਿਲਗੁਐਰੋ, ਐਲੀਥੀਆ ਰਾਮੀਰੇਜ਼, ਮਿਰਾਂਡਾ ਮੈਥੀਸ ਅਤੇ ਮੇਟੀ ਯੂਲੇਆਨਾ ਵਜੋਂ ਹੋਈ ਹੈ।

ਇਸ ਹਮਲੇ 'ਚ ਜਾਨ ਗਵਾਉਣ ਵਾਲੀਆਂ ਟੀਚਰਾਂ ਦੀ ਪਛਾਣ ਇਰਮਾ ਗਾਰਸੀਆ ਅਤੇ ਈਵਾ ਮਿਰੇਲੇਸ ਵਜੋਂ ਹੋਈ ਹੈ।

ਪੀੜਤਾਂ ਸੰਬੰਧੀ ਸਾਹਮਣੇ ਆਈਆਂ ਤਸਵੀਰਾਂ ਕਨੈਕਟ ਐਫ.ਐਮ. ਦੇ ਫੇਸਬੁੱਕ ਪੇਜ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ।

Latest news

alberta-mla-expense-claims-draw-scrutiny-over-high-end-meals-and-minor-purchases
Punjabi

ਐਲਬਰਟਾ ਦੇ ਵਿਧਾਇਕਾਂ ਦੇ ਖਰਚੇ ਦੇ ਦਾਵਿਆਂ 'ਤੇ ਸਵਾਲ, ਮਹਿੰਗੇ ਖਾਣਿਆਂ ਨੇ ਖਿੱਚਿਆ ਧਿਆਨ

ਐਲਬਰਟਾ ਦੇ ਸਿਆਸਤਦਾਨਾਂ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਕੀਤੇ ਗਏ ਖ਼ਰਚਿਆਂ ਦੇ ਜਨਤਕ ਹੋਏ ਵੇਰਵਿਆਂ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਸਰਕਾਰੀ ਵੈੱਬਸਾਈਟ ਮੁਤਾਬਕ ਟੈਕਸਦਾਤਾ ਨੇਤਾਵਾਂ ਦੇ ਮਹਿੰਗੇ ਡਿਨਰਾਂ ਤੋਂ ਲੈ ਕੇ ਕੋਲਡ ਡਰਿੰਕ ਤੱਕ ਦਾ ਭੁਗਤਾਨ ਕਰ ਰਹੇ ਹਨ।ਇਹ ਸਾਰੇ ਖ਼ਰਚੇ ਵਿਧਾਨ ਸਭਾ ਦੇ ਮੌਜੂਦਾ ਨਿਯਮਾਂ ਦੇ ਦਾਇਰੇ ਵਿੱਚ ਹੀ ਕੀਤੇ ਗਏ ਹਨ,ਜਿਸ ਵਿੱਚ ਹਲਕੇ ਦੇ ਲੋਕਾਂ ਨਾਲ ਮੀਟਿੰਗਾਂ, ਸਫ਼ਰ ਅਤੇ ਦਫ਼ਤਰੀ ਖ਼ਰਚੇ ਸ਼ਾਮਲ ਹੁੰਦੇ ਹਨ। ਸਭ ਤੋਂ ਵੱਧ ਇਕ ਵਾਰ ਦਾ ਖਰਚਾ ਯੂ.ਸੀ.ਪੀ. ਦੇ ਨੋਲਨ ਡਾਇਕ ਅਤੇ ਵਿਰੋਧੀ ਧਿਰ NDP ਦੇ ਡੇਵਿਡ ਐਗਨ ਵਲੋਂ ਕੀਤਾ ਗਿਆ।
edmonton-area-residents-urged-to-conserve-water-as-heavy-rainfall-overwhelms-drainage-systems
Punjabi

ਭਾਰੀ ਮੀਂਹ ਕਾਰਨ ਐਡਮਿੰਟਨ ਖੇਤਰ ਦੇ ਨਿਵਾਸੀਆਂ ਨੂੰ ਪਾਣੀ ਦੀ ਵਰਤੋਂ ਘੱਟ ਕਰਨ ਦੀ ਕੀਤੀ ਗਈ ਅਪੀਲ

ਐਡਮਿੰਟਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਹਾਲਾਤ ਖ਼ਰਾਬ ਹਨ। EPCOR ਮੁਤਾਬਕ ਉਨ੍ਹਾਂ ਨੂੰ ਸੜਕਾਂ 'ਤੇ ਪਾਣੀ ਜਮ੍ਹਾ ਹੋਣ ਅਤੇ ਹੜ੍ਹ ਵਰਗੀ ਸਥਿਤੀ ਨੂੰ ਲੈ ਕੇ 600 ਤੋਂ ਵੱਧ ਫੋਨ ਕੌਲਜ਼ ਆਈਆਂ। ਮੀਂਹ ਕਾਰਨ ਗੰਦੇ ਪਾਣੀ ਦੇ ਸਿਸਟਮ 'ਤੇ ਭਾਰੀ ਦਬਾਅ ਹੈ, ਜਿਸ ਦੇ ਮੱਦੇਨਜ਼ਰ ਐਡਮਿੰਟਨ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਨ ਕਿਉਂਕਿ ਅੱਜ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।Beaumont ਅਤੇ ਸੇਂਟ ਐਲਬਰਟ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਗੈਰ-ਜ਼ਰੂਰੀ ਪਾਣੀ ਦੀ ਵਰਤੋਂ ਤੁਰੰਤ ਬੰਦ ਕਰਨ ਦੀ ਹਿਦਾਇਤ ਦਿੱਤੀ।
canadas-inflation-rate-rises-to-3-2-in-may-as-gasoline-prices-surge
Punjabi

ਗੈਸੋਲੀਨ ਕੀਮਤਾਂ ਦੇ ਉਛਾਲ ਨਾਲ ਕੈਨੇਡਾ ਦੀ ਮਹਿੰਗਾਈ ਦਰ ਮਈ ਵਿੱਚ 3.2 ਫੀਸਦੀ 'ਤੇ ਪਹੁੰਚੀ

ਕੈਨੇਡਾ ਦੀ ਮਹਿੰਗਾਈ ਦਰ ਵੱਧ ਕੇ ਲਗਭਗ ਦੋ ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਵਿਭਾਗ ਮੁਤਾਬਕ, ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਮਈ ਦੌਰਾਨ ਮਹਿੰਗਾਈ 3.2 ਫੀਸਦੀ ਦਰਜ ਹੋਈ ਹੈ, ਜੋ ਕਿ ਅਪ੍ਰੈਲ ਦੇ ਮੁਕਾਬਲੇ 0.4 ਫੀਸਦੀ ਜ਼ਿਆਦਾ ਅਤੇ ਦਸੰਬਰ 2023 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।
vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link