Aug 16, 2024 4:13 PM - The Canadian Press

ਮੈਟਰੋ ਵੈਨਕੂਵਰ ਵਿਚ ਸਰੀ-ਲੈਂਗਲੇ ਸਕਾਈ ਟਰੇਨ ਐਕਸਟੈਂਸ਼ਨ ਬਣਾਉਣ ਦੀ ਕੁੱਲ ਲਾਗਤ ਵਿਚ 2 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਅਤੇ ਪ੍ਰਾਜੈਕਟ ਵਿਚ ਇਕ ਸਾਲ ਦੀ ਦੇਰੀ ਹੋਈ ਹੈ। ਆਵਾਜਾਈ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਸਕਾਈ ਟਰੇਨ ਦੇ ਲੈਂਗਲੇ ਵਿਚ 16 ਕਿਲੋਮੀਟਰ ਵਿਸਥਾਰ ਦਾ ਬਜਟ ਹੁਣ 5.996 ਅਰਬ ਡਾਲਰ ਹੋਣ ਦਾ ਅਨੁਮਾਨ ਹੈ, ਜੋ ਅਸਲ ਵਿਚ 4 ਅਰਬ ਡਾਲਰ ਤੋਂ ਵੱਧ ਹੈ।
ਇਹ ਪ੍ਰੋਜੈਕਟ 2028 ਵਿੱਚ ਸ਼ੁਰੂ ਹੋਣ ਜਾ ਰਿਹਾ ਸੀ ਪਰ ਮੰਤਰਾਲੇ ਵਲੋਂ ਹੁਣ ਇਸ ਦੇ 2029 ਦੇ ਅਖੀਰ ਵਿੱਚ ਸੇਵਾ ਵਿੱਚ ਆਉਣ ਦੀ ਉਮੀਦ ਜਤਾਈ ਗਈ ਹੈ। ਇਸ ਦੇਰੀ ਦਾ ਕਾਰਮ ਬਾਜ਼ਾਰ ਦੇ ਮੌਜੂਦਾ ਮਾਹੌਲ ਨੂੰ ਦੱਸਿਆ ਜਾ ਰਿਹਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਬੀ.ਸੀ. ਵਿੱਚ ਮਹੱਤਵਪੂਰਣ ਮਾਰਕੀਟ ਚੁਣੌਤੀਆਂ ਦੇ ਸਮੇਂ ਬਣਾਇਆ ਜਾ ਰਿਹਾ ਹੈ ਅਤੇ ਪ੍ਰੋਜੈਕਟ ਦੀ ਲਾਗਤ ਵਧਦੀ ਮਹਿੰਗਾਈ ਅਤੇ ਲੇਬਰ ਮਾਰਕਿਟ ਦੀਆਂ ਚੁਣੌਤੀਆਂ ਨੂੰ ਦਰਸਾਉਂਦੀ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਲੈਂਗਲੇ ਤੋਂ ਡਾਊਨਟਾਊਨ ਵੈਨਕੂਵਰ ਤੱਕ ਦੀ ਯਾਤਰਾ ਸਿਰਫ ਇਕ ਘੰਟੇ ਤਕ ਦੀ ਹੋਵੇਗੀ। ਦੂਜੇ ਪਾਸੇ ਬੀ.ਸੀ. ਦੇ ਕੰਜ਼ਰਵੇਟਿਵ ਆਗੂ ਜੌਨ ਰੁਸਟੈਡ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਕਿ 2 ਬਿਲੀਅਨ ਡਾਲਰ ਦਾ ਵਾਧਾ ਪੂਰੀ ਤਰ੍ਹਾਂ ਸ਼ਰਮਨਾਕ ਹੈ ਜੋ ਐਨ.ਡੀ.ਪੀ. ਸਰਕਾਰ ਦੀ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰਾਜੈਕਟ ਦਾ ਪ੍ਰਬੰਧਨ ਕਰਨ ਵਿੱਚ ਅਸਮਰੱਥਾ ਨੂੰ ਦਰਸਾਉਂਦਾ ਹੈ।




