12.84C Vancouver
ADS

Nov 18, 2021 2:34 AM - The Canadian Press

ਬੀ.ਸੀ. 'ਚ ਹੜ੍ਹਾਂ ਵਿਚਾਲੇ ਹਜ਼ਾਰਾਂ ਪਸ਼ੂਆਂ ਦੀ ਮੌਤ

Share On
thousands-of-animals-have-died-in-the-region-where-many-dairy-and-poultry-farms-are-located-lana-popham
Agriculture Minister Lana Popham says the province is rushing to develop routes for veterinarians to access animals that survived flooding that swamped the Fraser Valley. (Photo - BC Transportation/Twitter)

ਬੀ.ਸੀ. ਦੀ ਐਗਰੀਕਲਚਰ ਮੰਤਰੀ ਲਾਨਾ ਪੌਪਹਮ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਸੂਬੇ 'ਚ ਹੜ੍ਹਾਂ ਕਾਰਨ ਹਜ਼ਾਰਾਂ ਪਸ਼ੂਆਂ ਦੀ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਹੜ੍ਹਾਂ ਵਿਚਾਲੇ ਸਾਰੇ ਕਿਸਾਨਾਂ ਕੋਲ ਇੰਨਾ ਸਮਾਂ ਜਾਂ ਸਾਧਨ ਨਹੀਂ ਸਨ ਕਿ ਆਪਣੇ ਪਸ਼ੂਆਂ ਨੂੰ ਬਚਾ ਕੇ ਕੱਢ ਪਾਉਂਦੇ।

ਉਨ੍ਹਾਂ ਕਿਹਾ ਕਿ ਤੇਜੀ ਨਾਲ ਵਧੇ ਪਾਣੀ ਦੇ ਪੱਧਰ ਵਿਚਾਲੇ ਕਈ ਥਾਵਾਂ 'ਤੇ ਲੋਕ ਪਸ਼ੂਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਣ ਲਈ ਮਜਬੂਰ ਹੋ ਗਏ।

ਲਾਨਾ ਪੌਪਹਮ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ 'ਚ ਬਚਾਏ ਗਏ ਪਸ਼ੂਆਂ ਨੂੰ ਡਾਕਟਰੀ ਮਦਦ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।

ਯਾਦ ਰਹੇ ਅੱਜ ਬੀ.ਸੀ. 'ਚ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ।

ਮਾਈਕ ਫਾਰਨਵਰਥ ਨੇ ਕਿਹਾ ਗੈਰ-ਜਰੂਰੀ ਯਾਤਰਾ ਤੋਂ ਕੀਤਾ ਜਾਵੇ ਬਚਾਅ

ਬੀ.ਸੀ. ਦੇ ਪਬਲਿਕ ਸੇਫਟੀ ਮੰਤਰੀ ਅਤੇ ਸੌਲੀਸਿਟਰ ਜਨਰਲ, ਮਾਈਕ ਫਾਰਨਵਰਥ ਨੇ ਕਿਹਾ ਹੈ ਕਿ ਸੂਬੇ 'ਚ ਸਟੇਟ ਆਫ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਸੂਬੇ ਦੀ ਪਹਿਲੀ ਤਰਜੀਹ, ਲੋਕਾਂ ਤਕ ਖਾਣੇ, ਪਾਣੀ ਅਤੇ ਜਰੂਰੀ ਸਮਗਰੀ ਦੀ ਸਪਲਾਈ ਨੂੰ ਜਾਰੀ ਰੱਖਣਾ ਹੈ।

ਉਨ੍ਹਾਂ ਕਿਹਾ ਕਿ ਸੈਂਕੜੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੜ੍ਹਾਂ ਕਾਰਨ ਡਿਸਪਲੇਸ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਸੂਬੇ 'ਚ ਕਿਸੇ ਵੀ ਪ੍ਰਕਾਰ ਦੀ ਗੈਰ-ਜਰੂਰੀ ਯਾਤਰਾ ਤੋਂ ਫਿਲਹਾਲ ਗੁਰੇਜ ਕੀਤਾ ਜਾਵੇ।

ਹਾਈਵੇਅ 7 'ਤੇ ਆਵਾਜਾਈ ਫਿਰ ਤੋਂ ਹੋਈ ਸ਼ੁਰੂ

ਮੈਟਰੋ ਵੈਨਕੂਵਰ ਦੇ ਇੱਕ ਮੇਜਰ ਰੂਟ ਨੂੰ ਮੁੜ ਤੋਂ ਖੋਲ੍ਹਿਆ ਗਿਆ ਹੈ।

ਮਡਸਲਾਈਡ ਤੋਂ ਬਾਅਦ ਪਏ ਅੜਿੱਕਿਆਂ ਕਾਰਨ ਹਾਈਵੇਅ 7 ਨੂੰ ਬੰਦ ਕੀਤਾ ਗਿਆ ਸੀ।

ਹੁਣ ਇਸ ਰਸਤੇ ਦੇ ਫਿਰ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਅਗਾਜੀ ਦੇ ਪੱਛਮ ਵਾਲੇ ਪਾਸੇ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ।

ਹੁਣ ਲੋਗਹੀਡ ਹਾਈਵੇਅ ਦੇ ਤੌਰ 'ਤੇ ਜਾਣੇ ਜਾਣ ਵਾਲੇ ਇਸ ਰਸਤੇ 'ਤੇ ਟਰੈਫਿਕ ਦੀ ਆਵਾਜਾਈ ਫਿਰ ਸ਼ੁਰੂ ਹੋ ਗਈ ਹੈ।

ਹਾਲਾਂਕਿ ਹਾਲ ਦੀ ਘੜੀ ਸਿੰਗਲ ਲੇਨ ਆਲਟਰਨੇਟਿੰਗ ਟਰੈਫਿਕ ਸ਼ੁਰੂ ਹੋਇਆ ਹੈ।

ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹਾਲ ਦੀ ਘੜੀ ਇਸ ਰਸਤੇ ਨੂੰ ਸਿਰਫ ਅਸੈਂਸ਼ੀਅਲ ਟਰੈਵਲ ਯਾਨੀ ਕਿ ਜਰੂਰੀ ਯਾਤਰਾ ਲਈ ਖੋਲ੍ਹਿਆ ਗਿਆ ਹੈ।

ਯਾਤਰੀਆਂ ਨੂੰ ਹੁਣ ਵੀ ਹੋਪ ਜਾਣ ਦੀ ਇਜਾਜਤ ਨਹੀਂ ਦਿੱਤੀ ਗਈ ਹੈ।

ਸੂਬੇ ਦੇ ਟਰਾਂਸਪੋਰਟੇਸ਼ਨ ਅਤੇ ਇਨਫਰਾਸਟਰਕਚਰ ਮੰਤਰੀ, ਰੌਬ ਫਲੈਮਿੰਗ ਨੇ ਕਿਹਾ ਕਿ ਇਸ ਰਸਤੇ ਦੀ ਵਰਤੋਂ ਅਜੇ ਸਿਰਫ ਅਰਜੈਂਟ ਲੋੜਾਂ ਵਾਲੇ ਲੋਕ ਹੀ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਸ਼ੂਆਂ ਨੂੰ ਫਾਰਮਸ ਤੋਂ ਕੱਢਣ ਜਾਂ ਸੁਮਾਸ ਪ੍ਰਾਇਰੀ ਇਲਾਕੇ ਜਾਂ ਬੈਰੋਟਾਊਨ ਪੰਪ ਸਟੇਸ਼ਨ ਵਿੱਚ ਵਧੇਰੇ ਪੰਪ ਇਕਵਿਪਮੈਂਟ ਮੂਵ ਕਰਨਾ ਚਾਹੁੰਦੇ ਹਨ, ਉਹ ਹਾਲ ਦੀ ਘੜੀ ਇਸ ਰਸਤੇ ਦੀ ਵਰਤੋਂ ਕਰ ਸਕਦੇ ਹਨ।

Latest news

charges-approved-following-break-in-to-chinatown-business
Punjabi

ਸ਼ੀਸ਼ਾ ਤੋੜ ਕੇ ਕਾਰੋਬਾਰੀ ਇਮਾਰਤ 'ਚ ਦਾਖਲ ਹੋਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਲੰਘੇ ਕੱਲ੍ਹ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਸ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਤੈਅ ਹੋਏ ਹਨ। ਸਵੇਰੇ 7 ਵਜੇ ਤੋਂ ਬਾਅਦ ਵੈਨਕੂਵਰ ਪੁਲਿਸ ਵਿਭਾਗ ਨੇ ਜਾਰਜੀਆ ਸਟਰੀਟ ਐਂਡ ਗੋਰ ਐਵੇਨਿਊ ਦੇ ਕੋਲ ਇਕ ਬਿਜ਼ਨਸ 'ਚ ਖਿੜਕੀ ਟੁੱਟੇ ਹੋਣ ਦੀ ਸੂਚਨਾ ਮਗਰੋਂ ਮੌਕੇ 'ਤੇ ਪਹੁੰਚ ਕੇ ਇਮਾਰਤ ਦੀ ਤਲਾਸ਼ੀ ਲਈ।ਇਕ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੂੰ ਖਿੜਕੀ ਤੋੜ ਕੇ ਅੰਦਰ ਦਾਖਲ ਹੁੰਦਿਆਂ ਦੇਖਿਆ ਸੀ। ਵੀਡੀਓ ਫੁਟੇਜ ਦੇਖਣ ਮਗਰੋਂ ਪੁਲਿਸ ਨੂੰ ਲੱਗਾ ਕਿ ਸ਼ੱਕੀ ਅਜੇ ਵੀ ਅੰਦਰ ਹੀ ਹੈ। ਇਸ ਮਗਰੋਂ ਸ਼ੱਕੀ ਨੂੰ ਭਾਲ ਕੇ ਬਿਨਾਂ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। 28 ਸਾਲਾ ਰੇਮੰਡ ਚੈਨ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਲਾਏ ਗਏ ਹਨ।
b-c-wildfire-official-warns-of-arson-risk-as-major-fires-intensify
Punjabi

ਬੀ.ਸੀ. ਵਿੱਚ ਵਾਈਲਡਫਾਇਰ ਦੀ ਸਥਿਤੀ ਗੰਭੀਰ, ਜਾਣਬੁੱਝ ਕੇ ਅੱਗ ਲਗਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਨਿਰਦੇਸ਼ਕ ਕਲਿਫ ਚੈਪਮੈਨ ਨੇ ਸੂਬੇ ਵਿਚ ਵਾਈਲਡਫਾਇਰ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜਤਾਉਂਦਿਆਂ ਜਾਣਬੁੱਝ ਕੇ ਲਗਾਈ ਜਾਣ ਵਾਲੀ ਅੱਗ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਜ ਜੰਗਲਾਤ ਮੰਤਰੀ ਰਵੀ ਪਰਮਾਰ ਅਤੇ Eਐਮਰਜੈਂਸੀ ਪ੍ਰਬੰਧਨ ਮੰਤਰੀ ਕੈਲੀ ਗ੍ਰੀਨ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਡਿਪਾਰਟਮੈਂਟ ਕਿਸੇ ਵੀ ਸ਼ੱਕੀ ਅੱਗ ਦੀ ਜਾਂਚ ਲਈ ਆਰ.ਸੀ.ਐੱਮ.ਪੀ. ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਕ੍ਰਾਈਮ Stoppers ਨਾਲ ਵੀ ਹੱਥ ਮਿਲਾਇਆ ਗਿਆ ਹੈ।
more-than-29-000-canadians-sign-petition-calling-for-removal-of-u-s-ambassador-pete-hoekstra
Punjabi

29,000 ਤੋਂ ਵੱਧ ਕੈਨੇਡੀਅਨਾਂ ਨੇ ਅਮਰੀਕੀ ਰਾਜਦੂਤ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਕੀਤੇ ਦਸਤਖਤ

ਕੈਨੇਡਾ ਦੀ ਰਾਜਨੀਤੀ ਵਿਚ ਦਖਲ ਦੇਣ ਅਤੇ ਵਿਵਾਦਪੂਰਨ ਬਿਆਨਬਾਜ਼ੀ ਦੇ ਦੋਸ਼ਾਂ ਤਹਿਤ ਅਮਰੀਕੀ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ 29,000 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਇੱਕ ਔਨਲਾਈਨ ਪਟੀਸ਼ਨ 'ਤੇ ਦਸਤਖਤ ਕੀਤੇ ਹਨ, ਜਿਸ ਨੂੰ ਇਸੇ ਫਾਲ ਵਿਚ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਅ ਵਲੋਂ ਹਾਊਸ ਔਫ਼ ਕਾਮਨਜ਼ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
b-c-man-charged-after-police-find-more-than-14-000-child-exploitation-images-and-videos
Punjabi

ਸਰੀ 'ਚ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ 'ਚ ਕੀਤਾ ਗਿਆ ਚਾਰਜ

ਸਰੀ ਵਿਚ ਇੱਕ 37 ਸਾਲਾ ਮੁਲਜ਼ਮ ਨੂੰ ਬੱਚਿਆਂ ਦੇ 14,000 ਦੇ ਕਰੀਬ ਗਲਤ ਵੀਡੀਓ ਅਤੇ ਤਸਵੀਰਾਂ ਰੱਖਣ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਉਨ੍ਹਾਂ ਨੂੰ ਇੱਕ ਸ਼ੱਕੀ ਕੋਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਇਹ ਜਾਂਚ ਮਈ 2025 ਵਿਚ ਸ਼ੁਰੂ ਹੋਈ ਸੀ।
canada-u-s-trade-talks-enter-final-stage-as-possible-deal-takes-shape
Punjabi

ਕੈਨੇਡਾ-ਅਮਰੀਕਾ ਵਿਚਾਲੇ ਸੰਭਾਵੀ ਟਰੇਡ ਡੀਲ 'ਤੇ ਆਖਰੀ ਦੌਰ ਦੀ ਗੱਲਬਾਤ

ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੈਮੀਸਨ ਗ੍ਰੀਰ ਵਲੋਂ ਸੋਮਵਾਰ ਤੱਕ ਟਰੰਪ ਕੋਲ ਸੰਭਾਵੀ ਡੀਲ ਦੀ ਰੂਪ-ਰੇਖਾ ਪੇਸ਼ ਕੀਤੀ ਜਾ ਸਕਦੀ ਹੈ। ਇਹ ਕਦਮ 19 ਅਗਸਤ ਤੋਂ ਕੈਨੇਡੀਅਨ ਨਿਰਯਾਤ 'ਤੇ ਲੱਗਣ ਵਾਲੇ 50 ਫ਼ੀਸਦੀ ਨਵੇਂ ਟੈਰਿਫਸ ਤੋਂ ਬਚਣ ਲਈ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਆਖਰੀ ਦੌਰ ਦੀ ਗੱਲਬਾਤ ਦਾ ਹਿੱਸਾ ਹੈ।
ADS

Related News

post card alt

ਸ਼ੀਸ਼ਾ ਤੋੜ ਕੇ ਕਾਰੋਬਾਰੀ ਇਮਾਰਤ 'ਚ ਦਾਖਲ ਹੋਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਲੰਘੇ ਕੱਲ੍ਹ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਸ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਤੈਅ ਹੋਏ ਹਨ। ਸਵੇਰੇ 7 ਵਜੇ ਤੋਂ ਬਾਅਦ ਵੈਨਕੂਵਰ ਪੁਲਿਸ ਵਿਭਾਗ ਨੇ ਜਾਰਜੀਆ ਸਟਰੀਟ ਐਂਡ ਗੋਰ ਐਵੇਨਿਊ ਦੇ ਕੋਲ ਇਕ ਬਿਜ਼ਨਸ 'ਚ ਖਿੜਕੀ ਟੁੱਟੇ ਹੋਣ ਦੀ ਸੂਚਨਾ ਮਗਰੋਂ ਮੌਕੇ 'ਤੇ ਪਹੁੰਚ ਕੇ ਇਮਾਰਤ ਦੀ ਤਲਾਸ਼ੀ ਲਈ।ਇਕ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੂੰ ਖਿੜਕੀ ਤੋੜ ਕੇ ਅੰਦਰ ਦਾਖਲ ਹੁੰਦਿਆਂ ਦੇਖਿਆ ਸੀ। ਵੀਡੀਓ ਫੁਟੇਜ ਦੇਖਣ ਮਗਰੋਂ ਪੁਲਿਸ ਨੂੰ ਲੱਗਾ ਕਿ ਸ਼ੱਕੀ ਅਜੇ ਵੀ ਅੰਦਰ ਹੀ ਹੈ। ਇਸ ਮਗਰੋਂ ਸ਼ੱਕੀ ਨੂੰ ਭਾਲ ਕੇ ਬਿਨਾਂ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। 28 ਸਾਲਾ ਰੇਮੰਡ ਚੈਨ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਲਾਏ ਗਏ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link