14.35C Vancouver
ADS

Jul 12, 2021 9:37 PM -

ਕੈਲੋਨਾ 'ਚ ਕਰੇਨ ਡਿੱਗਣ ਤੋਂ ਬਾਅਦ ਡਾਊਨਟਾਊਨ ਦੇ ਇੱਕ ਇਲਾਕੇ ਨੂੰ ਕਰਵਾਇਆ ਖਾਲੀ, ਤਿੰਨ ਲੋਕ ਜ਼ਖਮੀ

Share On
three-hurt-after-construction-crane-collapses-in-kelowna-b-c
A crane has collapsed at a construction site in downtown Kelowna, B.C., injuring at least three people. (Photo - Mark Mac Lean/Twitter)

ਕੈਲੋਨਾ 'ਚ ਡਾਊਨਟਾਊਨ ਦੇ ਇੱਕ ਹਿੱਸੇ ਨੂੰ ਖਾਲੀ ਕਰਵਾਇਆ ਗਿਆ ਹੈ।

ਇੱਕ ਇੰਡਸਟਰੀਅਲ ਕਰੇਨ ਸੰਬੰਧੀ ਘਟਨਾ ਵਾਪਰ ਗਈ ਹੈ।

ਪੁਲਿਸ ਦਾ ਕਹਿਣਾ ਸੀ ਕਿ ਐਮਰਜੈਂਸੀ ਟੀਮਾਂ ਨੂੰ ਸੇਂਟ ਪੌਲ ਸਟ੍ਰੀਟ ਅਤੇ ਬਰਨਾਰਡ ਐਵੀਨਿਊ ਦੇ ਇਲਾਕੇ 'ਚ ਸੱਦਿਆ ਗਿਆ ਸੀ।

ਇੱਕ ਕੰਸਟ੍ਰਕਸ਼ਨ ਸਾਈਟ 'ਤੇ ਕਰੇਨ ਦੇ ਡਿੱਗਣ ਦੀਆਂ ਖਬਰਾਂ ਹਨ।

ਮੌਕੇ 'ਤੇ 12 ਐਂਬੂਲੈਂਸ ਭੇਜੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਸ ਨੂੰ ਜਾਣਕਾਰੀ ਮਿਲੀ ਸੀ ਕਿ ਸਵੇਰੇ ਕਰੀਬ 11 ਵਜੇ ਇੱਕ ਕਰੇਨ ਨਾਲ ਦੀ ਇਮਾਰਤ 'ਤੇ ਡਿੱਗ ਗਈ ਹੈ।

3 ਲੋਕਾਂ ਨੂੰ ਹਸਪਤਾਲ ਪਹੁੰਚਾਏ ਜਾਣ ਬਾਰੇ ਦੱਸਿਆ ਗਿਆ ਹੈ।

ਇਸ 'ਚ ਇੱਕ ਦੀ ਹਾਲਤ ਨਾਜ਼ੁਕ ਅਤੇ ਇੱਕ ਹੋਰ ਦੀ ਹਾਲਤ ਗੰਭੀਰ ਦੱਸੀ ਗਈ ਹੈ।

ਕੈਲੋਨਾ ਆਰ.ਸੀ.ਐਮ.ਪੀ. ਨੇ ਮਾਮਲੇ ਸੰਬੰਧੀ ਇੱਕ ਨਿਊਜ਼ ਰਿਲੀਜ਼ ਵੀ ਜਾਰੀ ਕੀਤੀ ਹੈ।

ਦੱਸਿਆ ਗਿਆ ਕਿ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਲਾਕਾ ਖਾਲੀ ਕਰਵਾਇਆ ਗਿਆ ਹੈ।

ਲੋਕਾਂ ਨੂੰ ਇਲਾਕੇ ਤਕ ਪਹੁੰਚ ਕਰਨ ਤੋਂ ਵੀ ਰੋਕਿਆ ਗਿਆ ਹੈ।

Latest news

local-state-of-emergency-declared-in-kananaskis-country-as-flooding-cuts-off-access
Punjabi

ਐਲਬਰਟਾ ਸਰਕਾਰ ਨੇ ਹੜ੍ਹਾਂ ਕਾਰਨ ਕਾਨਾਨਾਸਕਿਸ ਕੰਟਰੀ 'ਚ ਸਥਾਨਕ ਐਮਰਜੈਂਸੀ ਦਾ ਕੀਤਾ ਐਲਾਨ

ਐਲਬਰਟਾ ਸਰਕਾਰ ਨੇ ਸੋਮਵਾਰ ਨੂੰ ਕਾਨਾਨਾਸਕਿਸ ਕੰਟਰੀ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸਟੇਟ ਔਫ ਲੋਕਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਕਾਨਾਨਾਸਕਿਸ ਰੀਜਨ ਐਮਰਜੈਂਸੀ ਕੋਰਡੀਨੇਸ਼ਨ ਸੈਂਟਰ ਰਾਹੀਂ ਰਾਹਤ ਅਤੇ ਬਚਾਅ ਕਾਰਜ ਕਰ ਰਹੀਆਂ ਹਨ। ਲੋੜ ਪੈਣ 'ਤੇ ਕੈਂਪਗਰਾਊਂਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਬੁਨਿਆਦੀ ਢਾਂਚੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਲੋੜ ਹੈ ਉੱਥੇ ਸੜਕਾਂ ਬੰਦ ਰੱਖੀਆਂ ਗਈਆਂ ਹਨ।
premier-danielle-smith-welcomes-agreement-between-calgary-and-stampede-event-operators
Punjabi

ਕੈਲਗਰੀ ਸਟੈਂਪੀਡ ਵਿਵਾਦ ਦਾ ਹੱਲ, ਪ੍ਰੀਮੀਅਰ ਸਮਿਥ ਨੇ ਕੀਤਾ ਸਮਝੌਤੇ ਦਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਅਤੇ ਸਟੈਂਪੀਡ ਦੇ ਈਵੈਂਟ ਆਪ੍ਰੇਟਰਾਂ ਵਿਚਕਾਰ ਸਮਝੌਤਾ ਸਿਰੇ ਚੜ੍ਹਨ ਦਾ ਸਵਾਗਤ ਕੀਤਾ ਹੈ।ਇਸ ਨਵੇਂ ਸਮਝੌਤੇ ਤਹਿਤ ਸ਼ਹਿਰ ਵੱਲੋਂ ਪਹਿਲਾਂ ਪ੍ਰਸਤਾਵਿਤ ਕੀਤੇ ਗਏ ਸਾਉਂਡ ਲੈਵਲ ਨੂੰ ਥੋੜ੍ਹਾ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹੇਗਾ। ਇਸ ਦੇ ਬਦਲੇ ਵਿੱਚ ਆਯੋਜਕਾਂ ਨੇ ਹਰ ਰਾਤ ਅੱਧੀ ਰਾਤ ਤੱਕ ਲਾਈਵ ਮਿਊਜ਼ਿਕ ਬੰਦ ਕਰਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਹੈ।
b-c-premier-david-eby-begins-first-trade-mission-to-china
Punjabi

ਪ੍ਰੀਮੀਅਰ ਈਬੀ ਚੀਨ ਦੇ ਪਹਿਲੇ ਵਪਾਰਕ ਦੌਰੇ 'ਤੇ, ਅਮਰੀਕੀ ਨਿਰਭਰਤਾ ਘਟਾਉਣ 'ਤੇ ਫੋਕਸ

ਪ੍ਰੀਮੀਅਰ ਡੇਵਿਡ ਈਬੀ ਸ਼ਨੀਵਾਰ ਤੋਂ ਚੀਨ ਦੇ ਆਪਣੇ ਪਹਿਲੇ ਵਪਾਰਕ ਦੌਰੇ 'ਤੇ ਹਨ, ਜਿਸ ਦਾ ਮੁੱਖ ਉਦੇਸ਼ ਅਮਰੀਕਾ 'ਤੇ ਸੂਬੇ ਦੀ ਨਿਰਭਰਤਾ ਨੂੰ ਘਟਾਉਣਾ ਅਤੇ ਅਗਲੇ 10 ਸਾਲਾਂ ਵਿਚ ਗੈਰ-ਅਮਰੀਕੀ ਬਾਜ਼ਾਰਾਂ ਨਾਲ ਅੰਤਰਰਾਸ਼ਟਰੀ ਵਪਾਰ ਨੂੰ ਦੁੱਗਣਾ ਕਰਨਾ ਹੈ। ਚੀਨ ਬੀ.ਸੀ. ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਇਸ ਯਾਤਰਾ ਦੌਰਾਨ ਈਬੀ ਬੀਜਿੰਗ, ਸ਼ੰਘਾਈ ਅਤੇ Guangzhou ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਸਰਕਾਰੀ ਅਤੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤਾਂ ਕਰਨਗੇ।
federal-government-relaunches-green-home-retrofit-program-in-b-c-and-other-provinces
Punjabi

ਫੈਡਰਲ ਸਰਕਾਰ ਨੇ ਬੀ.ਸੀ. ਅਤੇ ਹੋਰ ਸੂਬਿਆਂ ਵਿੱਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਮੁੜ ਕੀਤਾ ਸ਼ੁਰੂ

ਕੈਨੇਡਾ ਦੀ ਫੈਡਰਲ ਸਰਕਾਰ ਨੇ $500 ਮਿਲੀਅਨ ਦੀ ਫੰਡਿੰਗ ਨਾਲ ਬੀ.ਸੀ. ਸਮੇਤ 4 ਸੂਬਿਆਂ ਵਿਚ ਗ੍ਰੀਨ ਹੋਮ ਰੀਟ੍ਰੋਫਿਟ ਪ੍ਰੋਗਰਾਮ ਰੀਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਵਿਚ 35,000 ਤੋਂ ਵੱਧ ਪਰਿਵਾਰਾਂ ਨੂੰ ਬਿਨਾਂ ਕਿਸੇ ਖ਼ਰਚੇ ਦੇ ਘਰਾਂ ਵਿਚ ਹੀਟ ਪੰਪ ਲਗਵਾਉਣ, ਇਨਸੂਲੇਸ਼ਨ ਅਤੇ ਏਅਰ ਸੀਲਿੰਗ ਵਰਗੇ Energy-efficient upgrades ਕਰਵਾਉਣ ਲਈ ਰਿਬੇਟ ਮਿਲੇਗੀ।
pro-separatist-billboard-sparks-alberta-independence-rally-in-taber
Punjabi

ਟੇਬਰ 'ਚ ਐਲਬਰਟਾ ਦੀ ਆਜ਼ਾਦੀ ਦੇ ਸਮਰਥਨ ਵਿੱਚ ਰੈਲੀ, ਵਿਵਾਦਿਤ ਬਿਲਬੋਰਡ ਬਣਿਆ ਕੇਂਦਰ

ਐਲਬਰਟਾ ਦੇ ਕਸਬੇ ਟੇਬਰ ਵਿੱਚ ਲੱਗਾ ਸੂਬੇ ਨੂੰ ਵੱਖਰਾ ਦੇਸ਼ ਬਣਾਉਣ ਪੱਖੀ ਬਿਲਬੋਰਡ ਐਤਵਾਰ ਨੂੰ ਹੋਈ ਇੱਕ ਰੈਲੀ ਦਾ ਮੁੱਖ ਕੇਂਦਰ ਬਣ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਐਲਬਰਟਾ ਨੂੰ ਕੈਨੇਡਾ ਤੋਂ ਆਜ਼ਾਦ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਗਈ।ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਬਾਵਜੂਦ ਲਗਭਗ 150 ਲੋਕਾਂ ਨੇ ਸਮਿੱਟੀ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਇਕੱਠੇ ਹੋਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link