Mar 17, 2022 12:12 AM - Connect News

ਵੈਨਕੂਵਰ ਦੇ ਇੱਕ ਘਰ 'ਚ ਕਥਿਤ ਗੈਰਕਨੂੰਨੀ ਜੂਏ ਦੇ ਮਾਮਲੇ 'ਚ ਕਈ ਸਾਲਾਂ ਦੀ ਜਾਂਚ ਤੋਂ ਬਾਅਦ 3 ਆਦਮੀਆਂ 'ਤੇ ਦੋਸ਼ ਲੱਗੇ ਹਨ।
ਇਸ ਮਾਮਲੇ 'ਚ 45 ਸਾਲਾ ਬਰਨਬੀ ਵਾਸੀ ਰੌਂਗ ਜ਼ੈਨ ਵੂ, 47 ਸਾਲਾ ਬਰਨਬੀ ਵਾਸੀ ਵੈਨ ਬੋ ਲੀ ਅਤੇ 55 ਸਾਲਾ ਵੈਨਕੂਵਰ ਵਾਸੀ ਮੁਨ ਬੁਨ ਐਂਗ 'ਤੇ ਦੋਸ਼ ਲੱਗੇ ਹਨ।
ਇਸ ਸੰਬੰਧੀ ਜਾਣਕਾਰੀ ਕੰਬਾਈਂਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਵੱਲੋਂ ਜਾਰੀ ਕੀਤੀ ਗਈ ਹੈ।
ਇਸ ਮਾਮਲੇ 'ਚ ਜਾਂਚ ਅਕਤੂਬਰ 2020 'ਚ ਸ਼ੁਰੂ ਹੋਈ ਸੀ।
ਵੈਨਕੂਵਰ ਪੁਲਿਸ ਨੇ 911 ਕਾਲ ਤੋਂ ਬਾਅਦ ਵੈਸਟ 45 ਐਵੀਨਿਊ ਦੇ 200 ਬਲੌਕ 'ਚ ਸਥਿਤ ਘਰ ਤਕ ਪਹੁੰਚ ਕੀਤੀ ਸੀ।
ਪੁਲਿਸ ਨੇ ਮੌਕੇ 'ਤੇ ਪਹੁੰਚ ਵੇਖਿਆ ਕਿ ਉਸ ਜਗ੍ਹਾ ਗੈਰਕਨੂੰਨੀ ਗੇਮਿੰਗ ਹਾਊਸ ਦੇ ਸਬੂਤ ਸਨ।
ਇਸ ਤੋਂ ਬਾਅਦ ਜਾਂਚ ਅਰੰਭੀ ਗਈ ਅਤੇ ਤਲਾਸ਼ੀ ਦੌਰਾਨ ਸਕੋਰ ਸ਼ੀਟਸ, ਕਲਾਇੰਟਸ ਦੇ ਨਾਮ, ਕੈਸ਼ ਬੈਲੈਂਸ ਸ਼ੀਟਸ, ਸੈਲਫੋਨ, ਪੈਸੇ ਦਾ ਕਾਊਂਟਰ, ਪੋਕਰ ਚਿਪਸ, ਪੋਕਰ ਟੇਬਲ, ਪਲੇਇੰਗ ਕਾਰਡ ਅਤੇ $2,20,775 ਕੈਸ਼ ਬਰਾਮਦ ਹੋਏ।




