18.49C Vancouver
ADS

Oct 18, 2024 3:56 PM - Connect Newsroom - Debby Rai with files from The Canadian Press

ਬੀ. ਸੀ. : ਟਰਾਂਜ਼ਿਟ ਏਰੀਏ ਵਿਚ ਦੋ ਲੜਕੀਆਂ ਤੇ ਹਮਲਾ ਕਰਨ ਦੇ ਦੋਸ਼ ਵਿਚ 3 ਟੀਨਏਜਰ ਲੜਕੀਆਂ ਚਾਰਜ

Share On
three-teenage-girls-charged-in-violent-b-c-transit-attacks
Metro Vancouver Transit Police say the assaults happened on July 11, the first of which was on board a SkyTrain while it travelled from New Westminster to Surrey.(Photo: The Canadian Press)

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਦੱਸਿਆ ਹੈ ਕਿ ਤਿੰਨ ਕਿਸ਼ੋਰ ਲੜਕੀਆਂ ’ਤੇ ਦੋ ਹਿੰਸਕ ਹਮਲਿਆਂ ਦੇ ਮਾਮਲੇ ਵਿਚ ਦੋਸ਼ ਲਗਾਏ ਗਏ ਹਨ, ਜਿਹੜੇ ਇਸ ਗਰਮੀ ਸਰੀ ਅਤੇ ਨਿਊ ਵੈਸਟਮਿੰਸਟਰ ਵਿਚ ਸਕਾਈਟ੍ਰੇਨ ਤੇ ਬੱਸ ’ਤੇ ਵਾਪਰੇ ਸਨ।

ਪਹਿਲੀ ਘਟਨਾ 11 ਜੁਲਾਈ ਨੂੰ ਵਾਪਰੀ, ਜਦੋਂ 16 ਸਾਲਾ ਵਿਦਿਆਰਥਣ ਨੂੰ ਤਿੰਨ ਲੜਕੀਆਂ ਨੇ ਉਸ ਸਮੇਂ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਜਦ ਉਹਨਾਂ ਵਿਚੋਂ ਇਕ ਨੂੰ ਚਲਦੀ ਟ੍ਰੇਨ ਦੇ ਦਰਵਾਜ਼ੇ ਖੋਲ੍ਹਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਦੋਸ਼ੀਆਂ ਨੇ ਉਸਨੂੰ ਮੁੱਕਿਆਂ ਤੇ ਲੱਤਾਂ ਨਾਲ ਮਾਰਿਆ ਅਤੇ ਵਾਲਾਂ ਨਾਲ ਘਸੀਟਿਆ, ਜਦ ਤੱਕ ਸਰੀ ਸਟੇਸ਼ਨ ਤੇ ਯਾਤਰੀਆਂ ਅਤੇ ਅਧਿਕਾਰੀਆਂ ਨੇ ਮਦਦ ਨਹੀਂ ਕੀਤੀ।

ਕਰੀਬ ਤਿੰਨ ਘੰਟੇ ਬਾਅਦ ਇਹੀ ਗਰੁੱਪ ਇਕ ਬੱਸ ’ਤੇ ਚੜ੍ਹਿਆ ਅਤੇ ਇਕ 18 ਸਾਲਾ ਔਰਤ ਨਾਲ ਬਹਿਸ ਤੋਂ ਬਾਅਦ ਮਾਰਪੀਟ ਕੀਤੀ, ਜਿਸ ਵਿਚ ਉਸ ਦੇ ਵਾਲਾਂ ਦੇ ਗੁੱਛੇ ਤੱਕ ਖਿੱਚੇ ਗਏ।

ਪੁਲਿਸ ਨੇ ਦੋਸ਼ੀਆਂ ਦੀ ਪਛਾਣ ਸਰੀ ਦੀ 13 ਤੇ 17 ਸਾਲਾ ਲੜਕੀ ਅਤੇ ਐਬਟਸਫ਼ੋਰਡ ਦੀ 15 ਸਾਲਾ ਲੜਕੀ ਵਜੋਂ ਕੀਤੀ ਹੈ। ਤਿੰਨਾਂ ’ਤੇ ਸ਼ਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਮਲੇ (assault causing bodily harm) ਦੇ ਦੋਸ਼ ਲਗੇ ਹਨ। ਉਨ੍ਹਾਂ ਦੇ ਨਾਮ ਯੂਥ ਕ੍ਰਿਮਿਨਲ ਜਸਟਿਸ ਐਕਟ ਅਧੀਨ ਜਾਰੀ ਨਹੀਂ ਕੀਤੇ ਜਾ ਸਕਦੇ।

ਟ੍ਰਾਂਜ਼ਿਟ ਪੁਲਿਸ ਨੇ ਮਦਦ ਕਰਨ ਵਾਲੇ ਯਾਤਰੀਆਂ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਹੈ ਪਰ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਹਿੰਸਕ ਘਟਨਾ ਵਿਚ ਲੋਕ ਸਿੱਧੀ ਦਖ਼ਲਅੰਦਾਜ਼ੀ ਕਰਨ ਦੀ ਬਜਾਏ 911 ’ਤੇ ਕਾਲ ਕਰਨ ਜਾਂ ਟ੍ਰਾਂਜ਼ਿਟ ਟੈਕਸਟ ਲਾਈਨ ’ਤੇ ਸੂਚਨਾ ਦੇਣ।

ਇਹ ਘਟਨਾ ਨੇ ਸਰੀ, ਬਰਨਾਬੀ ਅਤੇ ਨਿਊ ਵੈਸਟਮਿੰਸਟਰ ਵਿਚ ਜਵਾਨਾਂ ਵਿਚ ਵਧ ਰਹੀ ਹਿੰਸਾ ਅਤੇ ਟ੍ਰਾਂਜ਼ਿਟ ਸੁਰੱਖਿਆ ਬਾਰੇ ਚਿੰਤਾ ਵਧਾ ਦਿੱਤੀ ਹੈ। ਕਮਿਊਨਿਟੀ ਗਰੁੱਪਾਂ ਨੇ ਸੁਰੱਖਿਆ ਗਸ਼ਤਾਂ ਅਤੇ ਯੂਥ ਅਵੇਰਨੈਸ ਪ੍ਰੋਗਰਾਮਾਂ ਦੀ ਮੰਗ ਕੀਤੀ ਹੈ।

Latest news

missing-person-for-location-ganavi-ksheer-sagar
Punjabi

ਸਰੀ ਵਿੱਚ 12 ਸਾਲਾ ਲੜਕੀ ਲਾਪਤਾ,ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ ਦੀ ਇੱਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਿਸ ਵਲੋਂ ਉਸ ਦੀ ਪਛਾਣ ਗਣਵੀ ਕਸ਼ੀਰ ਸਾਗਰ ਦੱਸੀ ਗਈ ਹੈ। ਐਸ.ਪੀ.ਐਸ.ਮੁਤਾਬਕ, ਉਸ ਨੂੰ ਆਖਰੀ ਵਾਰ ਮੰਗਲਵਾਰ ਸਵੇਰ 8:15 ਵਜੇ ਦੇ ਕਰੀਬ ਨੌਰਥ ਸਰੀ ਦੀ 146 ਸਟ੍ਰੀਟ ਦੇ 6200 ਬਲਾਕ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
alberta-forms-panel-to-boost-infrastructure-funding-without-raising-taxes
Punjabi

ਐਲਬਰਟਾ ਸਰਕਾਰ ਨੇ ਬਿਨਾਂ ਟੈਕਸ ਵਧਾਏ ਬੁਨਿਆਦੀ ਢਾਂਚੇ ਲਈ ਫੰਡਿੰਗ ਵਧਾਉਣ ਲਈ ਬਣਾਇਆ ਪੈਨਲ

ਐਲਬਰਟਾ ਦੇ ਮਿਊਂਸੀਪਲ ਮਾਮਲਿਆਂ ਦੇ ਮੰਤਰੀ ਡਾਨ ਵਿਲੀਅਮਜ਼ ਨੇ ਸੂਬੇ ਵਿੱਚ ਟੈਕਸਾਂ ਦਾ ਬੋਝ ਵਧਾਏ ਬਿਨਾਂ ਇਨਫਰਾਸਟਕਚਰ ਪ੍ਰਾਜੈਕਟ ਲਈ ਫੰਡਿੰਗ ਵਧਾਉਣ ਦੇ ਨਵੇਂ ਤਰੀਕੇ ਲੱਭਣ ਲਈ ਇੱਕ ਵਿਸ਼ੇਸ਼ ਪੈਨਲ ਦਾ ਗਠਨ ਕੀਤਾ ਹੈ। ਇਸ ਦਾ ਰਸਮੀ ਐਲਾਨ ਡਾਨ ਵਿਲੀਅਮਜ਼ ਵੱਲੋਂ ਜੈਸਪਰ ਵਿਖੇ ਚੱਲ ਰਹੀ ਸੂਬਾਈ ਅਤੇ ਖੇਤਰੀ ਮਿਊਂਸੀਪਲ ਮੰਤਰੀਆਂ ਦੀ ਸਾਲਾਨਾ ਮੀਟਿੰਗ ਦੌਰਾਨ ਕੀਤਾ ਗਿਆ। ਇਸ ਪੈਨਲ ਵਿੱਚ ਸੂਬੇ ਭਰ ਦੇ ਵੱਖ-ਵੱਖ ਭਾਈਚਾਰਿਆਂ ਅਤੇ ਉਦਯੋਗ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕੀਤਾ ਗਿਆ ਹੈ।
canada-to-send-warships-to-indo-pacific-twice-increase-military-cooperation-with-japan-and-philippines
Punjabi

ਇੰਡੋ-ਪੈਸੀਫਿਕ ਵਿਚ ਦੋ ਵਾਰ ਜੰਗੀ ਬੇੜੇ ਭੇਜੇਗਾ ਕੈਨੇਡਾ, ਜਾਪਾਨ ਤੇ ਫਿਲੀਪੀਨਜ਼ ਨਾਲ ਵਧਾਏਗਾ ਸੈਨਿਕ ਸਹਿਯੋਗ

ਕੈਨੇਡਾ ਵੱਲੋਂ ਇਸ ਸਾਲ ਇੰਡੋ-ਪੈਸੀਫਿਕ ਖੇਤਰ ਵਿਚ ਦੋ ਵਾਰ ਆਪਣੇ ਜੰਗੀ ਬੇੜੇ ਭੇਜਣ ਦੀ ਯੋਜਨਾ ਬਣਾਈ ਗਈ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਬੁੱਧਵਾਰ ਨੂੰ ਟੋਕੀਓ ਵਿਚ ਦਿੱਤੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ। ਔਟਵਾ ਵਲੋਂ ਚੁੱਕਿਆ ਜਾ ਰਿਹਾ ਇਹ ਕਦਮ ਇੰਡੋ-ਪੈਸੀਫਿਕ ਦੇ ਖੇਤਰੀ ਸਹਿਯੋਗੀਆਂ ਨਾਲ ਫੌਜੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹੈ, ਭਾਵੇਂ ਕਿ ਦੂਜੇ ਪਾਸੇ ਕੈਨੇਡਾ ਵੱਲੋਂ ਚੀਨ ਨਾਲ ਵਪਾਰਕ ਸਬੰਧ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link